ਫੌਜ ’ਚ ਅਫਸਰ ਭਰਤੀ ਹੋਣ ਲਈ ਕੋਚਿੰਗ ਕਲਾਸਾਂ ਸ਼ੁਰੂ

ss1

ਫੌਜ ’ਚ ਅਫਸਰ ਭਰਤੀ ਹੋਣ ਲਈ ਕੋਚਿੰਗ ਕਲਾਸਾਂ ਸ਼ੁਰੂ

ਬਠਿੰਡਾ: 01 ਜੂਨ (ਪਰਵਿੰਦਰਜੀਤ ਸਿੰਘ): ਕਰਨਲ ਸਰਬਜੀਤ ਸਿੰਘ ਸਾਂਘਾ (ਰਿਟਾ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਬਠਿੰਡਾ ਨੇ ਦੱਸਿਆ ਕਿ ਫੌਜ ਵਿੱਚ ਅਫਸਰ ਭਰਤੀ ਲਈ ਲਿਖਤੀ ਇਮਤਿਹਾਨ ਦੀ ਤਿਆਰੀ ਲਈ 1 ਜੂਨ ਤੋਂ 06 ਹਫਤਿਆਂ ਦੀਆਂ ਕੋਚਿੰਗ ਕਲਾਸਾਂ ਸ਼ੁਰੂ ਹੋ ਗਈਆਂ ਹਨ। ਇਹਨਾਂ ਕਲਾਸਾਂ ਦੇ ਦਾਖਲੇ ਲਈ ਲਗਭਗ 60 ਸਿਖਿਆਰਥੀਆਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ। ਜਿਨ੍ਹਾਂ ਵਿੱਚੋਂ ਯੋਗ ਸਿਖਿਆਰਥੀ ਸ਼ਾਰਟ ਲਿਸਟ ਕਰਨ ਲਈ 25 ਮਈ 2016 ਨੂੰ ਐਂਟਰੈਂਸ ਟੈਸਟ ਲਿਆ ਗਿਆ। ਐਂਟਰੈਂਸ ਟੈਸਟ ਦੀ ਮੈਰਿਟ ਦੇ ਅਧੀਨ ਆਏ 38 ਸਿਖਿਆਰਥੀਆਂ ਨੂੰ ਕੋਚਿੰਗ ਲਈ ਐਨ.ਡੀ.ਏ/ਸੀ.ਡੀ.ਐਸ. ਵਿੱਚ ਦਾਖਲਾ ਦਿੱਤਾ ਗਿਆ। ਜਿਨ੍ਹਾਂ ਵਿੱਚੋਂ ਜਰਨਲ ਦੇ 25, ਸਾਬਕਾ ਅਤੇ ਸੇਵਾ ਕਰ ਰਹੇ ਫੌਜੀਆਂ ਦੇ ਆਸ਼ਰਿਤ 04 ਅਤੇ ਐਸ.ਸੀ. ਕੈਟਾਗਰੀ ਦੇ 09 ਸਿਖਿਆਰਥੀ ਹਨ।
ਉਹਨਾਂ ਦੱਸਿਆ ਕਿ ਸਿਖਿਆਰਥੀਆਂ ਨੂੰ ਪੜ੍ਹਾਉਣ ਲਈ ਪੋਸਟ ਗ੍ਰੈਜੂਏਟ ਅਤੇ ਪੀ.ਐਚ.ਡੀ ਦੇ ਤਜਰਬੇਕਾਰ ਪ੍ਰੋਫੈਸਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਕਰਨਲ ਸਾਂਘਾ ਨੇ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਸਿਖਿਆਰਥੀਆਂ ਨੂੰ ਫੌਜ਼ ਵਿੱਚ ਭਰਤੀ ਹੋਣ ਲਈ ਪ੍ਰੇਰਿਆ। ਅੰਤ ਵਿੱਚ ਉਹਨਾਂ ਨੇ ਸਾਰੇ ਸਿਖਿਆਰਥੀਆਂ ਦੇ ਬੇਹਤਰ ਭਵਿੱਖ ਲਈ ਕਾਮਨਾ ਕੀਤੀ ਅਤੇ ਉਹਨਾਂ ਨੂੰ ਆਉਣ ਵਾਲੀ ਪ੍ਰੀਖਿਆ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

Share Button

Leave a Reply

Your email address will not be published. Required fields are marked *