ਫੋਟੋ ਵੋਟਰ ਸੂਚੀ ਦੀ ਸੁਧਾਈ-2017 ਦੌਰਾਨ ਜ਼ਿਲੇ ਦੇ 18 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਦੀ ਵੋਟ ਬਣਾਉਣਾ ਯਕੀਨੀ ਬਣਾਇਆ ਜਾਵੇ-ਏਡੀਸੀ ਬਾਂਸਲ

ss1

ਫੋਟੋ ਵੋਟਰ ਸੂਚੀ ਦੀ ਸੁਧਾਈ-2017 ਦੌਰਾਨ ਜ਼ਿਲੇ ਦੇ 18 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਦੀ ਵੋਟ ਬਣਾਉਣਾ ਯਕੀਨੀ ਬਣਾਇਆ ਜਾਵੇ-ਏਡੀਸੀ ਬਾਂਸਲ
ਏਡੀਸੀ ਦੀ ਪ੍ਰਧਾਨਗੀ ਹੇਠ ਹੋਈ ਸਵੀਪ ਗਤੀਵਿਧੀਆਂ ਸਬੰਧੀ ਮੀਟਿੰਗ

ਬਰਨਾਲਾ 4 ਜੁਲਾਈ (ਡਾ:ਓਮੀਤਾ): ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਨਦੀਪ ਬਾਂਸਲ ਦੀ ਪ੍ਰਧਾਨਗੀ ਹੇਠ ਸਵੀਪ ਗਤੀਵਿਧੀਆਂ ਦੀ ਇੰਪਲੀਮੈਂਨਟੇਸ਼ਨ ਸਬੰਧੀ ਮੀਟਿੰਗ ਸਥਾਨਕ ਮੀਟਿੰਗ ਹਾਲ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਵੀਪ ਗਤੀਵਿਧੀਆਂ ਨੂੰ ਇੰਪਲੀਮੈਂਨਟੇਸ਼ਨ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਉਨਾਂ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ/ਸੈਕੰਡਰੀ ਨੂੰ ਹਦਾਇਤ ਕੀਤੀ ਕਿ ਉਹ ਸਵੀਪ ਗਤੀਵਿਧੀਆਂ ਤਹਿਤ ਫੋਟੋ ਵੋਟਰ ਸੂਚੀ ਦੀ ਸੁਧਾਈ-2017 ਦੌਰਾਨ ਜ਼ਿਲੇ ਦੇ ਸਮੂਹ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦੇ ਮੁਖੀਆਂ ਨੂੰ ਹਦਾਇਤ ਜਾਰੀ ਕਰਨ ਕਿ ਜਿੰਨਾਂ 18 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਨੇ ਵੋਟਾਂ ਨਹੀਂ ਬਣਾਈਆਂ, ਉਹ ਫਾਰਮ ਨੰ: 6 ਭਰਵਾ ਕੇ ਨਵੀਆਂ ਵੋਟਾਂ ਬਣਵਾਉਣ। ਵਿਦਿਆਰਥੀਆਂ ਨੂੰ ਵੋਟਾਂ ਬਣਾਉਣ ਅਤੇ ਚੋਣਾਂ ਸਮੇਂ ਵੋਟਾਂ ਪਾਉਣ ਲਈ ਜਾਗਰੂਕ ਕਰਨ ਬਾਰੇ ਸਕੂਲਾਂ ਵਿਚ ਨੁੱਕੜ ਨਾਟਕ ਆਦਿ ਦਿਖਾਉਣ। ਉਨਾਂ ਕਿਹਾ ਕਿ ਫੋਟੋ ਵੋਟਰ ਸੂਚੀ ਦੀ ਸੁਧਾਈ-2017 ਦੌਰਾਨ ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਪੜਾਈ ਕਰਦੇ ਸਾਰੇ ਵਿਦਿਆਰਥੀ ਜਿੰਨਾਂ ਦੀ ਉਮਰ 1 ਜਨਵਰੀ 2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ, ਉਨਾਂ ਸਾਰਿਆਂ ਦੀਆਂ ਫਾਰਮ ਨੰਬਰ 6 ਭਰਵਾਏ ਜਾਣ ਅਤੇ ਕਾਲਜ ਦੇ ਮੁਖੀ ਤੋਂ ਵੈਰੀਫਾਈ ਕਰਨ ਉਪਰੰਤ ਸਬੰਧਤ ਚੋਣਕਾਰ ਰਜਿਸਟਰੇਸ਼ਨ ਦੇ ਦਫ਼ਤਰ ਜਮਾਂ ਕਰਵਾਉਣਗੇ। ਉਨਾਂ ਕਿਹਾ ਕਿ ਸਕੂਲਾਂ ਵਿੱਚ ਅਸੈਬੰਲੀ ਦੌਰਾਨ ਵਿਦਿਆਰਥੀਆਂ ਨੂੰ ਵੋਟ ਬਣਾਉਣ ਅਤੇ ਚੋਣਾਂ ਸਮੇਂ ਵੋਟ ਦੀ ਵਰਤੋਂ ਪ੍ਰਤੀ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਸ੍ਰੀ ਬਾਂਸਲ ਨੇ ਸਿਵਲ ਸਰਜਨ ਨੂੰ ਕਿਹਾ ਕਿ ਉਹ ਸਵੀਪ ਗਤੀਵਿਧੀਆਂ ਅਧੀਨ ਆਸ਼ਾ ਵਰਕਰਾਂ ਰਾਹੀਂ ਫੋਟੋ ਵੋਟਰ ਸੂਚੀ ਦੀ ਸੁਧਾਈ-2017 ਦੌਰਾਨ ਪਿੰਡਾਂ ਵਿੱਚ ਜਿੰਨਾਂ 18 ਸਾਲ ਦੀ ਉਮਰ ਤੱਕ ਦੇ ਵਿਅਕਤੀਆਂ ਨੇ ਵੋਟਾਂ ਨਹੀਂ ਬਣਾਈਆਂ, ਉਨਾਂ ਤੋਂ ਫਾਰਮ ਨੰ. 6 ਭਰਵਾ ਕੇ ਨਵੀਆਂ ਵੋਟਾਂ ਬਣਾਉਣ ਲਈ ਪ੍ਰੇਰਿਤ ਕਰਨਗੇ। ਇਸ ਤੋਂ ਇਲਾਵਾ ਜ਼ਿਲੇ ਦੇ ਸੀ.ਐਸ.ਓਜ਼/ਐਨ.ਜੀ.ਓਜ਼ ਦੀ ਸਹਾਇਤਾ ਨਾਲ ਰਹਿੰਦੇ ਵਿਅਕਤੀਆਂ ਦੀਆਂ ਵੋਟਾਂ/ਵੋਟਰ ਕਾਰਡ ਬਣਾਏ ਜਾਣ। ਉਨਾਂ ਕਿਹਾ ਕਿ ਹਰੇਕ ਵਿੱਦਿਅਕ ਅਦਾਰੇ ਦਾ ਨੋਡਲ ਅਫ਼ਸਰ ਆਪਣੀ-ਆਪਣੀ ਸੰਸਥਾ ਦੇ ਕੈਂਪਸ ਅੰਬੈਸਡਰਾਂ ਨਾਲ ਤਾਲਮੇਲ ਕਰਨਗੇ ਅਤੇ ਬਾਕੀ ਰਹਿੰਦੇ ਵਿਦਿਆਰਥੀਆਂ ਤੋਂ ਵੋਟਾਂ ਬਣਾਉਣ ਸਬੰਧੀ ਫਾਰਮ ਨੰ. 6 ਭਰਵਾ ਕੇ ਸਬੰਧਤ ਈ.ਆਰ.ਓ. ਦੇ ਦਫ਼ਤਰ ਜਮਾਂ ਕਰਵਾਉਣ ਦੇ ਜੁੰਮੇਵਾਰ ਹੋਣਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ. ਕੌਸ਼ਲ ਸਿੰਘ ਸੈਣੀ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ, ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ. ਮੇਜਰ ਸਿੰਘ, ਚੋਣ ਤਹਿਸੀਲਦਾਰ ਮੈਡਮ ਨਰੇਸ ਕਿਰਨ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Share Button

Leave a Reply

Your email address will not be published. Required fields are marked *