Thu. Jun 20th, 2019

‘ਫੋਟੋਗ੍ਰਾਫ’ ‘ਚ ਗੁਜਰਾਤੀ ਲੜਕੀ ਬਣੇਗੀ ਸਾਨਿਆ ਮਲਹੋਤਰਾ

‘ਫੋਟੋਗ੍ਰਾਫ’ ‘ਚ ਗੁਜਰਾਤੀ ਲੜਕੀ ਬਣੇਗੀ ਸਾਨਿਆ ਮਲਹੋਤਰਾ

ਨਿਰਦੇਸ਼ਕ ਰਿਤੇਸ਼ ਬਤਰਾ ਦੀ ਫਿਲਮ ‘ਫੋਟੋਗ੍ਰਾਫ’ ਘੋਸ਼ਣਾ ਤੋਂ ਬਾਅਦ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ। ਫਿਲਮ ‘ਚ ਨਵਾਜੂਦੀਨ ਸਿਦੀਕੀ ਤੇ ਸਾਨਿਆ ਮਲਹੋਤਰਾ ਦੀ ਅਨੋਖੀ ਜੋੜੀ ਪਹਿਲੀ ਵਾਰ ਨਜ਼ਰ ਆਵੇਗੀ। ਇਸ ਫਿਲਮ ‘ਚ ਸਾਨਿਆ ਮਲਹੋਤਰਾ ਇਕ ਗੁਜਰਾਤੀ ਲੜਕੀ ਦਾ ਕਿਰਦਾਰ ਨਿਭਾਏਗੀ। ਮੂਲ ਰੂਪ ਨਾਲ ਦਿੱਲੀ ‘ਚ ਵੱਡੀ ਹੋਈ ਸਾਨਿਆ ਅਸਲ ਜ਼ਿੰਦਗੀ ‘ਚ ਪੰਜਾਬੀ ਖਾਨਦਾਨ ਨਾਲ ਸਬੰਧ ਰੱਖਦੀ ਹੈ ਅਤੇ ਅਜਿਹੇ ‘ਚ ਆਪਣੀ ਅਗਲੀ ਫਿਲਮ ‘ਫੋਟੋਗ੍ਰਾਫ’ ‘ਚ ਗੁਜਰਾਤੀ ਕਿਰਦਾਰ ਨਿਭਾਉਣ ਲਈ ਆਪਣੀ ਭਾਸ਼ਾ ‘ਤੇ ਕੰਮ ਕਰ ਰਹੀ ਹੈ। ਗੁਜਰਾਤੀ ਭੂਮਿਕਾ ਨਿਭਾਉਣ ਲਈ ਸਾਨਿਆ ਇਨ੍ਹੀਂ ਦਿਨੀਂ ਟ੍ਰੈਨਿੰਗ ਲੈ ਰਹੀ ਹੈ ਤਾਂ ਕਿ ਉਹ ਆਪਣੇ ਕਿਰਦਾਰ ਨੂੰ ਬਖੂਬੀ ਨਿਭਾ ਸਕੇ।

ਫਿਲਮ ਲਈ ਸਾਨਿਆ ਕਾਫੀ ਮਿਹਨਤ ਕਰ ਰਹੀ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਨਹੀਂ ਛੱਡਣਾ ਚਾਹੁੰਦੀ। ਦੱਸ ਦਈਏ ਕਿ ਫਿਲਮ ‘ਫੋਟੋਗ੍ਰਾਫ’ ‘ਚ ਸਾਨਿਆ ਮਲਹੋਤਰਾ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ ਤੇ ‘ਦਿ ਲੰਬਬਾਕਸ’ ਦੇ ਸਫਲ ਸਹਿਯੋਗ ਤੋਂ ਬਾਅਦ ਨਿਰਦੇਸ਼ਕ ਰਿਤੇਸ਼ ਇਕ ਵਾਰ ਫਿਰ ਅਭਿਨੇਤਾ ਨਵਾਜ਼ੂਦੀਨ ਨਾਲ ਕੰਮ ਕਰ ਰਹੇ ਹਨ। ਆਖਰੀ ਵਾਰ ਬਲਾਕਬਸਟਰ ਫਿਲਮ ‘ਬਧਾਈ ਹੋ’ ‘ਚ ਨਜ਼ਰ ਆ ਚੁੱਕੀ ਸਾਨਿਆ ਮਲਹੋਤਰਾ ਇਸ ਫਿਲਮ ‘ਚ ਇਕ ਅੰਤਮੁਰਖੀ ਕਾਲਜ ਗਰਲ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਵੇਗੀ, ਜੋ ਆਪਣੀ ਪੜਾਈ ‘ਚ ਪਹਿਲੇ ਨੰਬਰ ‘ਤੇ (ਅਵੱਲ) ਆਉਂਦੀ ਹੈ। ਰਿਤੇਸ਼ ਬਤਰਾ ਦੁਆਰਾ ਲਿਖੀ ਤੇ ਨਿਰਦੇਸ਼ਿਤ ਕੀਤੀ ‘ਫੋਟੋਗ੍ਰਾਫ’ ਨੂੰ ਐਮਾਜ਼ੌਨ ਸਟੂਡੀਓ ਦੁਆਰ ਦਿ ਮੈਚ ਫੈਕਟਰੀ ਨਾਲ ਮਿਲ ਕੇ ਪੇਸ਼ ਕੀਤਾ ਗਿਆ ਹੈ ਅਤੇ ਇਹ ਫਿਲਮ 8 ਮਾਰਚ 2019 ਨੂੰ ਭਾਰਤ ‘ਚ ਰਿਲੀਜ਼ ਹੋਣ ਲਈ ਤਿਆਰ ਹੈ।

Leave a Reply

Your email address will not be published. Required fields are marked *

%d bloggers like this: