Sun. Sep 22nd, 2019

ਫੋਟੋਗਰਾਫੀ ਲਈ ਮਸ਼ਹੂਰ ਹਨ ਦੁਨੀਆ ਦੀ ਇਹ 5 ਜਗ੍ਹਾਂਵਾਂ

ਫੋਟੋਗਰਾਫੀ ਲਈ ਮਸ਼ਹੂਰ ਹਨ ਦੁਨੀਆ ਦੀ ਇਹ 5 ਜਗ੍ਹਾਂਵਾਂ

ਘੁੰਮਣ ਦੇ ਸ਼ੌਕੀਨ ਲੋਕਾਂ ਨੂੰ ਅਕਸਰ ਅਜਿਹੀਆਂ ਸੈਰ ਦੀਆਂ ਥਾਂਵਾਂ ਚੰਗੀਆਂ ਲੱਗਦੀਆਂ ਹਨ ਜਿੱਥੇ ਉਹ ਕੁਦਰਤੀ ਖੂਬਸੂਰਤੀ ਦਾ ਮਜਾ ਲੈਣ ਦੇ ਨਾਲ ਉਸ ਨੂੰ ਕੈਮਰੇ ਵਿਚ ਕੈਦ ਵੀ ਕਰ ਸਕਣ। ਵਿਸ਼ਵ ਭਰ ਵਿਚ ਅਜਿਹੇ ਲੋਕਾਂ ਦਾ ਸ਼ੌਕ ਪੂਰਾ ਕਰਨ ਲਈ ਇਕ ਤੋਂ ਵਧ ਕੇ ਇਕ ਖੂਬਸੂਰਤ ਜਗ੍ਹਾਂਵਾਂ, ਜਿਸਦੇ ਬਾਰੇ ਵਿਚ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ।

Iceland

ਯੂਰੋਪ, ਆਇਸਲੈਂਡ :- ਆਇਸਲੈਂਡ ਅਪਣੀ ਕੁਦਰਤੀ ਖੂਬਸੂਰਤੀ ਦੇ ਨਾਲ – ਨਾਲ ਅਨੌਖੇ ਨਜ਼ਾਰਿਆਂ ਲਈ ਵੀ ਮਸ਼ਹੂਰ ਹੈ। ਇਸ ਦੇ ਨਾਲ ਸਾਫ਼ – ਸੁਥਰੇ ਅਤੇ ਪੁਰਾਣੇ ਸ਼ਹਿਰਾਂ ਵਿਚ ਤੁਸੀਂ ਫੋਟੋਗਰਾਫੀ ਵੀ ਕਰ ਸਕਦੇ ਹੋ। ਰਾਤ ਦੇ ਚਮਕਦੇ ਅਸਮਾਨ ਦੇ ਨਾਲ ਤਾਂ ਇੱਥੇ ਦਾ ਨਜ਼ਾਰਾ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ।

Siem Reap

ਕੰਬੋਡੀਆ, ਸਿਐਮ ਰੀਪ – ਅੰਗਕੋਰ ਵਾਟ ਯਾਨੀ ਸਿਐਮ ਰੀਪ ਸੰਸਾਰ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ। ਇਸ ਸ਼ਾਨਦਾਰ ਮੰਦਰ ਦਾ ਨਿਰਮਾਣ 12ਵੀ ਸਦੀ ਵਿਚ ਕੀਤਾ ਗਿਆ ਸੀ। ਇਸ ਪ੍ਰਾਚੀਨ ਮੰਦਰ ਨੂੰ ਦੇਖਣ ਲਈ ਟੂਰਿਸਟ ਦੂਰ – ਦੂਰ ਤੋਂ ਆਉਂਦੇ ਹਨ। ਮੰਦਰ ਦੇ ਨਾਲ – ਨਾਲ ਇੱਥੇ ਦੇ ਸਿਹਾਨੂਕਬਿਲੇ ਦੇ ਵਿਚ ਵੀ ਬਹੁਤ ਸ਼ਾਨਦਾਰ ਹੈ।

Costa Rica

ਮੱਧ ਅਮਰੀਕਾ, ਕੋਸਟਾ – ਰਿਕਾ – ਇੱਥੇ ਤੁਸੀਂ ਕੈਰੇਬਿਆਈ ਦੀ ਕੁਦਰਤੀ ਸੁੰਦਰਤਾ ਦਾ ਮਜ਼ਾ ਲੈ ਸਕਦੇ ਹੋ। ਇੱਥੇ ਦੇ ਜਵਾਲਾਮੁਖੀ, ਜੰਗਲ ਦਰਸ਼ਨ, ਬੌਟੇਨੀਕਲ ਗਾਰਡਨ, ਨਦੀ, ਘਾਟੀਆਂ ਅਤੇ ਪੈਸਿਫਿਕ ਅਤੇ ਕੈਰੇਥਿਆਈ ਸਾਗਰ ਵਿਚ ਤੁਸੀਂ ਆਪਣੀ ਛੁੱਟੀਆਂ ਦਾ ਪੂਰਾ ਮਜਾ ਲੈ ਸਕਦੇ ਹੋ।

Varanasi

ਉੱਤਰ ਪ੍ਰਦੇਸ਼, ਵਾਰਾਣਸੀ – ਸਿਰਫ ਵਿਦੇਸ਼ੀ ਹੀ ਨਹੀਂ ਸਗੋਂ ਭਾਰਤ ਦਾ ਵਾਰਾਣਸੀ ਸ਼ਹਿਰ ਵੀ ਆਪਣੀ ਖੂਬਸੂਰਤੀ ਲਈ ਕਾਫ਼ੀ ਮਸ਼ਹੂਰ ਹੈ। ਇਸ ਪ੍ਰਾਚੀਨ ਸ਼ਹਿਰ ਨੂੰ ਦੇਖਣ ਲਈ ਟੂਰਿਸਟ ਦੂਰ – ਦੂਰ ਤੋਂ ਆਉਂਦੇ ਹਨ। ਇੱਥੇ ਤੁਸੀਂ ਸ਼ਾਨਦਾਰ ਗੰਗਾ ਆਰਤੀ, ਰਾਮਨਗਰ ਦਾ ਕਿਲਾ ਅਤੇ ਹੋਰ ਇਤਿਹਾਸਿਕ ਇਮਾਰਤਾਂ ਵੇਖ ਸਕਦੇ ਹੋ।

Kaziranga National Park

ਅਸਮ, ਕਾਜੀਰੰਗਾ ਨੈਸ਼ਨਲ ਪਾਰਕ – ਅਸਮ ਵਿਚ ਸਥਿਤ ਕਾਜੀਰੰਗਾ ਨੈਸ਼ਨਲ ਪਾਰਕ ਵਿਸ਼ਵ ਭਰ ਵਿਚ ਮਸ਼ਹੂਰ ਹੈ। ਜੇਕਰ ਤੁਸੀਂ ਏਨੀਮਲ ਲਵਰ ਹੋ ਤਾਂ ਤੁਹਾਨੂੰ ਇੱਥੇ ਜਰੂਰ ਜਾਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਇੱਥੇ ਦੋ ਤਿਹਾਈ ਸਿੰਗ ਵਾਲੇ ਗੈਂਡੇ ਅਤੇ ਵੱਖ – ਵੱਖ ਤਰ੍ਹਾਂ ਦੇ ਜਾਨਵਰ ਦੇਖਣ ਨੂੰ ਮਿਲਣਗੇ।

Leave a Reply

Your email address will not be published. Required fields are marked *

%d bloggers like this: