ਫੇਜ਼-7 ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਨਾਲ ਫੂਕਿਆ ਜਾਵੇਗਾ ਢੋਂਗੀ ਬਾਬਿਆਂ ਦਾ ਵੀ ਪੁਤਲਾਫੇਜ਼-7 ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਨਾਲ ਫੂਕਿਆ ਜਾਵੇਗਾ ਢੋਂਗੀ ਬਾਬਿਆਂ ਦਾ ਵੀ ਪੁਤਲਾ

ss1

ਫੇਜ਼-7 ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਨਾਲ ਫੂਕਿਆ ਜਾਵੇਗਾ ਢੋਂਗੀ ਬਾਬਿਆਂ ਦਾ ਵੀ ਪੁਤਲਾ

ਦਸ਼ਹਿਰਾ ਕਮੇਟੀ ਮੁਹਾਲੀ ਵੱਲੋਂ ਸਥਾਨਕ ਫੇਜ਼-8 ਦੇ ਦਸ਼ਹਿਰਾ ਮੈਦਾਨ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਦੌਰਾਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਦੇ ਨਾਲ ਢੋਂਗੀ ਬਾਬਿਆਂ ਦਾ ਪੁਤਲਾ ਵੀ ਫੂਕਿਆ ਜਾਵੇਗਾ|
ਕਮੇਟੀ ਦੇ ਪ੍ਰਧਾਨ ਸ੍ਰੀ ਮਧੂ ਭੂਸ਼ਣ ਦੱਸਦੇ ਹਨ ਕਿ ਕਮੇਟੀ ਵੱਲੋਂ ਹਰ ਸਾਲ ਕਿਸੇ ਨਾ ਕਿਸੇ ਸਮਾਜਿਕ ਬੁਰਾਈ ਦਾ ਪੁਤਲਾ ਵੀ ਫੂਕਿਆ ਜਾਂਦਾ ਹੈ ਅਤੇ ਇਸ ਵਾਰ ਸਭ ਤੋਂ ਵੱਧ ਚਰਚਾ ਵਿੱਚ ਚੱਲ ਰਹੇ ਢੋਂਗੀ ਬਾਬਿਆਂ ਦਾ ਪੁਤਲਾ ਫੂਕਣ ਦਾ ਫੈਸਲਾ ਕੀਤਾ ਗਿਆ ਹੈ ਜਿਹੜੇ ਧਰਮ ਦੇ ਨਾਮ ਤੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਅਤੇ ਆਪਣੇ ਸ਼ਰਧਾਲੂਆਂ ਦਾ ਧਾਰਮਿਕ, ਸਮਾਜਿਕ ਅਤੇ ਸਰੀਰਕ ਸੋਸ਼ਣ ਕਰਦੇ ਹਨ|
ਉਹਨਾਂ ਦੱਸਿਆ ਕਿ ਕਮੇਟੀ ਵੱਲੋਂ ਇਸ ਵਾਰ ਆਪਣਾ 40ਵਾਂ ਦਸ਼ਹਿਰਾ  ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ| ਇਸ ਸਬੰਧੀ ਮਵਾਨਾ (ਯੂ ਪੀ) ਤੋਂ ਆਏ ਕਾਰੀਗਰਾਂ ਵੱਲੋਂ ਦਿਨ ਰਾਤ ਮਿਹਨਤ ਕਰਕੇ ਰਾਵਣ, ਮੇਘਨਾਥ, ਕੁੰਭਕਰਨ ਅਤੇ ਢੋਂਗੀ ਬਾਬਿਆਂ ਦੇ ਪੁਤਲੇ ਤਿਆਰ ਕੀਤੇ ਜਾ ਰਹੇ ਹਨ| ਉਹਨਾਂ ਦੱਸਿਆ ਕਿ ਇਹ ਕਾਰੀਗਰ ਪਿਛਲੇ 29 ਸਾਲਾਂ ਤੋਂ ਹਰ ਸਾਲ ਇੱਥੇ ਆ ਕੇ ਦਸ਼ਹਿਰੇ ਦੇ ਪ੍ਰੋਗਰਾਮ ਲਈ ਪੁਤਲੇ ਤਿਆਰ ਕਰਦੇ ਹਨ| ਦਿਲਚਸਪ ਗੱਲ ਇਹ ਵੀ ਹੈ ਕਿ ਦੁਸਹਿਰੇ ਵਾਸਤੇ ਪੁਤਲੇ ਤਿਆਰ ਕਰਨ ਵਾਲੇ ਇਹ ਸਾਰੇ ਕਾਰੀਗਰ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਹਨ| ਇਸ ਵਾਰ ਬਣਾਏ ਜਾਣ ਵਾਲੇ ਪੁਤਲੇ 80 ਫੁੱਟ ਤੱਕ ਉੱਚੇ ਹੋਣਗੇ|
ਫੇਜ਼-8 ਵਿੱਚ ਆਯੋਜਿਤ ਕੀਤੇ ਜਾਣ ਵਾਲੇ ਦਸ਼ਹਿਰੇ ਦੇ ਇਸ ਪ੍ਰੋਗਰਾਮ ਦੌਰਾਨ ਜਿਲ੍ਹਾ ਮੁਹਾਲੀ ਦੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਮਹਿੰਦਰ ਐਂਡ ਮਹਿੰਦਰਾ ਦੇ ਚੀਫ ਆਪਰੇਟਿੰਗ ਅਫਸਰ ਸ੍ਰੀ ਬੀਰੇਨ ਪੋਪਲੀ ਇਸ ਮੌਕੇ ਗੈਸਟ ਆਫ ਆਨਰ ਵਜੋਂ ਸ਼ਮੂਲੀਅਤ ਕਰਨਗੇ|
ਸਥਾਨਕ ਫੇਜ਼-1 ਵਿੱਚ ਪਿਛਲੇ 26 ਸਾਲਾਂ ਤੋਂ ਦਸ਼ਹਿਰੇ ਦੇ ਪ੍ਰੋਗਰਾਮ ਦਾ ਆਯੋਜਨ ਕਰਨ ਵਾਲੇ ਅੰਕੁਸ਼ ਕਲੱਬ ਵੱਲੋਂ ਇਸ ਵਾਰ ਆਪਣਾ 27 ਵਾਂ ਆਯੋਜਨ ਕੀਤਾ ਜਾਵੇਗਾ| ਕਲੱਬ ਦੇ ਪ੍ਰਧਾਨ ਕਿਰਨਜੀਤ ਸਿੰਘ ਅਨੁਸਾਰ ਕਲੱਬ ਵੱਲੋਂ ਇਸ ਵਾਰ ਆਪਣਾ ਪ੍ਰੋਗਰਾਮ ਪਿੰਡ ਮੁਹਾਲੀ ਦੇ ਸਾਹਮਣੇ ਪੈਂਦੇ ਪਾਰਕ (ਗ੍ਰੀਨ ਬੈਲਟ ਦੇ ਨਾਲ ਲੱਗਦੇ) ਵਿੱਚ ਆਯੋਜਿਤ ਕੀਤਾ ਜਾਵੇਗਾ| ਇੱਥੇ ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਫੂਕੇ ਜਾਣਗੇ| ਪੁਤਲਿਆਂ ਦੀ ਉਚਾਈ 52 ਅਤੇ 50 ਫੁੱਟ ਰੱਖੀ ਗਈ ਹੈ| ਪੁਤਲੇ ਬਣਾਉਣ ਵਾਲੇ ਕਾਰੀਗਰ ਸਹਾਰਨਪੁਰ ਤੋਂ ਆਏ ਹਨ ਅਤੇ ਇਹ ਸਾਰੇ ਕਾਰੀਗਰ ਵੀ ਮੁਸਲਿਮ ਭਾਈਚਾਰੇ ਦੇ ਹੀ ਹਨ|
ਸੈਕਟਰ 66 ਵਿਚ ਰੈਜੀਡੈਂਟ ਵੈਲਫੇਅਰ ਐਂਡ ਕਲਚਰ ਸੁਸਾਇਟੀ ਵੱਲੋਂ ਰਿਆਨ ਸਕੂਲ ਦੇ ਨਾਲ ਲੱਗਦੀ ਥਾਂ ਵਿੱਚ ਇਸ ਵਾਰ ਆਪਣਾ ਪੰਜਵਾਂ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ| ਸੰਸਥਾ ਦੇ ਪ੍ਰਧਾਨ ਸ੍ਰੀ ਰਾਜਕੁਮਾਰ ਨੇ ਦਸਿਆ ਕਿ ਇਸ ਮੌਕੇ ਸਾਬਕਾ ਮੁਹਾਲੀ ਦੇ ਵਿਧਾਇਕ ਸ੍ਰੀ ਬਲਬੀਰ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹਨ|
ਇਸ ਤੋਂ ਇਲਾਵਾ ਦਸ਼ਹਿਰਾ ਕਮੇਟੀ ਮਟੌਰ ਦੇ ਚੇਅਰਮਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਸੈਕਟਰ-70 ਵਿੱਚ ਅਮਰ ਹਸਪਤਾਲ ਨਾਲ ਲੱਗਦੇ ਮੈਦਾਨ ਵਿੱਚ ਦਸ਼ਹਿਰੇ ਦਾ ਆਯੋਜਨ ਕੀਤਾ ਜਾਵੇਗਾ|

Share Button