ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਫੇਜ਼ 7 ਦੇ ਐਚ ਈ ਕਵਾਟਰਾਂ ਵਾਲਿਆਂ ਨੂੰ ਮਿਲੇਗਾ ਸਾਲਾਂ ਪੁਰਾਣੀ ਸੀਵਰੇਜ ਨਿਕਾਸੀ ਦੀ ਸਮੱਸਿਆ ਤੋਂ ਛੁਟਕਾਰਾ – ਐਮ ਸੀ ਸਾਹਿਬੀ ਆਨੰਦ

ਫੇਜ਼ 7 ਦੇ ਐਚ ਈ ਕਵਾਟਰਾਂ ਵਾਲਿਆਂ ਨੂੰ ਮਿਲੇਗਾ ਸਾਲਾਂ ਪੁਰਾਣੀ ਸੀਵਰੇਜ ਨਿਕਾਸੀ ਦੀ ਸਮੱਸਿਆ ਤੋਂ ਛੁਟਕਾਰਾ – ਐਮ ਸੀ ਸਾਹਿਬੀ ਆਨੰਦ

ਐਸ.ਏ.ਐਸ ਨਗਰ, 20 ਸਤੰਬਰ (ਨਿਰਪੱਖ ਕਲਮ): ਸਥਾਨਕ ਫੇਜ਼ 7 ਦੇ ਐਚ ਈ ਅਤੇ ਐਚ ਐਲ ਕਵਾਟਰਾਂ ਦੇ ਵਸਨੀਕਾਂ ਨੂੰ ਸਾਲਾਂ ਪੁਰਾਣੀ ਸੀਵਰੇਜ ਨਿਕਾਸੀ ਦੀ ਭਾਰੀ ਸਮੱਸਿਆ ਤੋਂ ਛੇਤੀ ਹੀ ਛੁਟਕਾਰਾ ਮਿਲ ਸਕਦਾ ਹੈ| ਇਸ ਸੰਬੰਧੀ ਜਨ ਸਿਹਤ ਵਿਭਾਗ ਵਲੋਂ ਇਸ ਖੇਤਰ ਵਿਚਲੀ ਸੀਵਰੇਜ ਦੀ ਪੁਰਾਣੀ ਲਾਈਨ ਦੀ ਥਾਂ ਨਵੀਂ ਲਾਈਨ ਬਣਾਉਣ ਲਈ 3.84 ਕਰੋੜ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਹੈ | ਜਿਸਨੂੰ ਨਗਰ ਨਿਗਮ ਦੀ ਆਉਣ ਵਾਲੀ ਮੀਟਿੰਗ ਵਿੱਚ ਮੰਜੂਰੀ ਹਾਸਿਲ ਹੋ ਸਕਦੀ ਹੈ ਅਤੇ ਇਸ ਨਵੀਂ ਲਾਈਨ ਦੇ ਬਣਨ ਤੋਂ ਬਾਅਦ ਇਸ ਖੇਤਰ ਦੀ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ|

ਸੀਵਰੇਜ ਦੀ ਨਿਕਾਸੀ ਲਾਈਨ 45 ਸਾਲ ਤੋਂ ਵੀ ਜਿਆਦਾ ਪੁਰਾਣੀ ਹੈ ਅਤੇ ਇਹ ਕਈ ਥਾਵਾਂ ਤੋਂ ਨੁਕਸਾਨੀ ਗਈ ਹੈ ਜਿਸ ਕਾਰਨ ਇਸ ਖੇਤਰ ਦੇ ਵਸਨੀਕਾਂ ਨੂੰ ਭਾਰੀ ਪਰੇਛਾਨੀ ਸਹਿਣੀ ਪੈਂਦੀ ਹੈ| ਉਹਨਾਂ ਦੱਸਿਆ ਕਿ ਇਸ ਖੇਤਰ ਦੀ ਸਭਤੋਂ ਵੱਡੀ ਸਮੱਸਿਆ ਇਹ ਹੈ ਕਿ ਇਹ ਪੁਰਾਣੀ ਲਾਈਨ ਲੋਕਾਂ ਦੇ ਘਰਾਂ ਦੇ ਹੇਠਾਂ ਤੋਂ ਲੰਘ ਰਹੀ ਹੈ ਅਤੇ ਜਦੋਂ ਕਿਤੇ ਵੀ ਸੀਵਰੇਜ ਜਾਮ ਹੁੰਦਾ ਹੈ ਤਾਂ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਉਵਰਫਲੋ ਹੋਣ ਲੱਗ ਜਾਂਦਾ ਹੈ ਜਿਸ ਕਾਰਨ ਹੇਠਲੀਆਂ ਮੰਜਿਲਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਭਾਰੀ ਪਰੇਛਾਨੀ ਸਹਿਣੀ ਪੈਂਦੀ ਹੈ| ਪੁਰਾਣੀ ਸੀਵਰੇਜ ਲਾਈਨ ਘੱਟ ਸਮਰਥਾ ਦੀ ਹੋਣ ਕਾਰਨ ਇਸਦੇ ਜਾਮ ਹੋਣ ਦਾ ਖਤਰਾ ਵੀ ਜਿਆਦਾ ਰਹਿੰਦਾ ਹੈ ਅਤੇ ਇਸ ਕਾਰਨ ਇਹਨਾਂ ਕਵਾਟਰਾਂ ਦੇ ਵਸਨੀਕਾਂ ਨੂੰ ਜਿਹੜੀ ਮੁਛਕਿਲ ਹੁੰਦੀ ਹੈ ਉਸਦਾ ਸਿਰਫ ਅੰਦਾਜਾ ਹੀ ਲਗਾਇਆ ਜਾ ਸਕਦਾ ਹੈ|

ਸ੍ਰੀ ਸੈਹਬੀ ਆਨੰਦ ਨੇ ਦੱਸਿਆ ਕਿ ਉਹਨਾਂ ਨੇ ਇਸ ਸਮੱਸਿਆ ਦੇ ਹਲ ਲਈ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਤੋਂ ਮੰਗ ਕੀਤੀ ਸੀ ਕਿ ਉਹ ਨਿੱਜੀ ਦਿਲਚਸਪੀ ਲੈ ਕੇ ਫੇਜ਼ 7 ਦੇ ਐਚ ਈ ਅਤੇ ਐਚ ਐਲ ਦੇ ਮਕਾਨਾਂ ਦੇ ਵਸਨੀਕਾਂ ਦੀ ਸਮੱਸਿਆ ਦੇ ਹਲ ਲਈ ਸੀਵਰੇਜ ਦੀ ਨਵੀਂ ਲਾਈਨ ਪਵਾਉਣ ਤਾਂ ਜੋ ਵਸਨੀਕਾਂ ਨੂੰ ਰਾਹਤ ਮਿਲੇ ਜਿਸਤੇ ਮੇਅਰ ਕੁਲਵੰਤ ਸਿੰਘ ਵਲੋਂ ਤੁਰੰਤ ਕਾਰਵਾਈ ਕਰਦਿਆਂ ਜਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਮੱਸਿਆ ਦਾ ਹਲ ਕੱਢਣ ਲਈ ਐਸਟੀਮੇਟ ਬਣਾਉਣ ਦੀ ਹਿਦਾਇਤ ਦਿੱਤੀ ਸੀ| ਉਹਨਾਂ ਦੱਸਿਆ ਕਿ ਮੇਅਰ ਵਲੋਂ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਜਨਸਿਹਤ ਵਿਭਾਗ ਵਲੋਂ ਐਸਟੀਮੇਟ ਤਿਆਰ ਕੀਤੇ ਜਾਣ ਤੋਂ ਬਾਅਦ ਉਸਨੂੰ ਹਾਉਸ ਦੀ ਮੀਟਿੰਗ ਵਿੱਚ ਪਾਸ ਕਰਵਾਇਆ ਜਾਵੇਗਾ ਅਤੇ ਫਿਰ
ਸੀਵਰੇਜ ਦੀ ਨਵੀਂ ਲਾਈਨ ਪਵਾ ਕੇ ਵਸਨੀਕਾਂ ਦੀਆਂ ਸਮੱਸਿਆਵਾਂ ਦਾ ਪੱਕਾ ਹਲ ਕੱਢਿਆ ਜਾਵੇਗਾ|

ਉਹਨਾਂ ਦੱਸਿਆ ਕਿ ਇਸ ਸੰਬੰਧੀ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਵਲੋਂ ਫੇਜ਼ 7 ਦੇ ਐਚ ਈ ਅਤੇ ਐਚ ਐਲ ਦੇ ਮਕਾਨਾਂ ਵਾਸਤੇ ਸੀਵਰੇਜ ਦੀ ਨਵੀਂ ਲਾਈਨ ਪਾਉਣ ਅਤੇ ਇਸ ਵਾਸਤੇ ਲੋੜੀਂਦੇ ਮੇਨ ਹੋਲਾਂ ਦੀ ਉਸਾਰੀ ਕਰਨ ਲਈ 3.84 ਕਰੋੜ ਰੁਪਏ ਦੇ ਖਰਚੇ ਦਾ ਐਸਟੀਮੇਟ ਤਿਆਰ ਕਰਕੇ ਨਗਰ ਨਿਗਮ ਦੇ ਕਮਿਛਨਰ ਨੂੰ ਭੇਜ ਦਿੱਤਾ ਗਿਆ ਹੈ| ਉਹਨਾਂ ਦੱਸਿਆ ਕਿ ਨਵੀਂ ਪਾਈ ਜਾਣ ਵਾਲੀ ਸੀਵਰੇਜ ਲਾਈਨ ਕਿਉਂਕਿ ਮਕਾਨਾਂ ਦੇ ਬਾਹਰ ਪਾਈ ਜਾਵੇਗੀ ਇਸ ਲਈ ਲੋਕਾਂ ਦੇ ਘਰਾਂ ਦੇ ਅੰਦਰ ਸੀਵਰੇਜ ਦਾ ਗੰਦਾ ਪਾਣੀ ਉਵਰਫਲੋ ਹੋਣ ਅਤੇ ਸੀਵਰੇਜ ਦੀ ਗੰਦੀ ਬਦਬੂ ਦੀ ਸਮੱਸਿਆ ਤੋਂ ਵਸਨੀਕਾਂ ਨੂੰ ਪੱਕੇ ਤੌਰ ਤੇ ਛੁਟਕਾਰਾ ਮਿਲ ਜਾਵੇਗਾ| ਉਹਨਾਂ ਕਿਹਾ ਕਿ ਨਵੀਂ ਲਾਈਨ ਦੀ ਸਮਰਥਾ ਵੱਧ ਹੋਣ ਕਾਰਨ ਇਸਦੇ ਜਾਮ ਹੋਣ ਦਾ ਖਤਰਾ ਵੀ ਨਹੀਂ ਰਹੇਗਾ ਅਤੇ ਇਸ ਖੇਤਰ ਵਿੱਚ ਅਗਲੇ 40-50 ਸਾਲਾਂ ਤਕ ਸੀਵਰੇਜ ਨਿਕਾਸੀ ਦੀ ਸਮੱਸਿਆ ਨਹੀਂ ਆਏਗੀ|

Leave a Reply

Your email address will not be published. Required fields are marked *

%d bloggers like this: