ਫੇਸ ਅਨਲਾਕ ਤੇ ਦਮਦਾਰ ਬੈਟਰੀ ਨਾਲ ਲਾਂਚ ਹੋਇਆ ਸ਼ਿਓਮੀ ਦਾ ਟੈਬਲੇਟ

ss1

ਫੇਸ ਅਨਲਾਕ ਤੇ ਦਮਦਾਰ ਬੈਟਰੀ ਨਾਲ ਲਾਂਚ ਹੋਇਆ ਸ਼ਿਓਮੀ ਦਾ ਟੈਬਲੇਟ

ਫੇਸ ਅਨਲਾਕ ਤੇ ਦਮਦਾਰ ਬੈਟਰੀ ਨਾਲ ਲਾਂਚ ਹੋਇਆ ਸ਼ਿਓਮੀ ਦਾ ਟੈਬਲੇਟਬੀਤੇ ਦਿਨ ਸ਼ਿਓਮੀ ਨੇ ਆਪਣਾ ਸ਼ਿਓਮੀ ਮੀ ਪੈਡ 4 ਲਾਂਚ ਕੀਤਾ। ਟੈਬਲੇਟ ਨੂੰ ਸ਼ਿਓਮੀ ਦੇ ਲੇਟੈਸਟ ਸਮਾਰਟਫੋਨ ਰੈੱਡਮੀ 6 ਪ੍ਰੋ ਨਾਲ ਲਾਂਚ ਕੀਤਾ ਗਿਆ। ਮੀ ਪੈਡ 4 ਵਾਈਫਾਈ ਤੇ ਵਾਈਫਾਈ+ਐਲਟੀਈ ਡਿਸਪਲੇਅ ਨਾਲ ਲੈਸ ਹੈ। ਟੈਬਲੇਟ ਵਿੱਚ 8 ਇੰਚ ਦੀ 16:10 ਦੀ ਡਿਸਪਲੇਅ ਹੈ। ਇਸ ਵਿੱਚ ਕੰਪਨੀ ਨੇ ਫੇਸ ਅਨਲਾਕ ਦੀ ਸਹੂਲਤ ਵੀ ਦਿੱਤੀ ਹੈ। ਇਸ ਤੋਂ ਇਲਾਵਾ ਇਸ ਵਿੱਚ ਸਨੈਪਡਰੈਗਨ 660 SoC ਆਨਬੋਰਡ ਵੀ ਦਿੱਤਾ ਗਿਆ ਹੈ।

ਸ਼ਿਓਮੀ ਮੀ ਪੈਡ 4 ਦੀ ਕੀਮਤ

ਸ਼ਿਓਮੀ ਮੀ ਪੈਡ 4 ਦੇ 3 GB ਰੈਮ ਤੇ 32 GB ਇੰਟਰਨਲ ਮੈਮਰੀ ਦੀ ਕੀਮਤ 11,500 ਰੁਪਏ ਹੈ। ਇਸ ਦੇ 4 GB ਰੈਮ ਤੇ 64 GB ਇੰਟਰਨਲ ਸਟੋਰੇਜ ਵਾਲੇ ਸੰਸਕਰਣ ਦੀ ਕੀਮਤ 14,600 ਰੁਪਏ ਹੈ। ਇਸ ਤੋਂ ਇਲਾਵਾ 4 GB ਰੈਮ ਤੇ 64 GB ਇਨਬਿਲਟ ਸਟੋਰੇਜ ਵਾਈਫਾਈ + ਐਲਟੀਈ ਵਰਜਨ ਦੀ ਕੀਮਤ 15,600 ਰੁਪਏ ਹੈ। ਟੈਬ ਨੂੰ ਬਲੈਕ ਤੇ ਗੋਲਡ ਰੰਗਾਂ ਦੇ ਵੇਰੀਐਂਟ ਵਿੱਚ ਲਾਂਚ ਕੀਤਾ ਗਿਆ ਹੈ। ਪਹਿਲੀ ਵਿਕਰੀ 29 ਜੂਨ ਤੋਂ ਹੋਏਗੀ।

ਸ਼ਿਓਮੀ ਮੀ ਪੈਡ 4 ਦੀ ਖ਼ਾਸੀਅਤ

ਸਪੈਸੀਫਿਕੇਸ਼ਨਜ਼ ਦੀ ਗੱਲ ਕੀਤੀ ਜਾਏ ਤਾਂ ਮੀ ਪੈਡ ਐਂਡਰੌਇਡ ਬੇਸਡ MIUI 9 ’ਤੇ ਕੰਮ ਕਰਦਾ ਹੈ। ਇਸ ਵਿੱਚ 8 ਇੰਚ ਦੀ ਫੁੱਲ HD 1920×1200 ਦੀ ਡਿਸਪਲੇਅ ਦਿੱਤੀ ਗਈ ਹੈ। ਟੈਬ ਔਕਟਾਕੋਰ ਕਵਾਲਕੌਮ ਸਨੈਪਡਰੈਗਨ 660 SoC ਨਾਲ 3 ਤੇ 4 GB ਰੈਮ ਵਾਲੇ ਵੇਰੀਐਂਟਸ ਵਿੱਚ ਉਪਲੱਭਧ ਹੈ।

ਕੈਮਰੇ ਦੀ ਗੱਲ ਕੀਤੀ ਜਾਵੇ ਤਾਂ ਇਹ 13 MP ਦੇ ਰੀਅਰ ਕੈਮਰੇ ਨਾਲ ਲੈਸ ਹੈ ਜੋ HDR ਵੀ ਸਪੋਰਟ ਕਰਦਾ ਹੈ। ਫਰੰਟ ’ਤੇ 5 ਮੈਗਾ ਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਏਆਈ ਫੇਸਅਨਲਾਕ ਫੀਚਰ ਵੀ ਹੈ।

Share Button

Leave a Reply

Your email address will not be published. Required fields are marked *