ਫੇਸਬੁੱਕ ਬਾਰੇ ਰੌਚਕ ਜਾਣਕਾਰੀ

ਫੇਸਬੁੱਕ ਬਾਰੇ ਰੌਚਕ ਜਾਣਕਾਰੀ

facebook_1

Facebook ਅੱਜ ਦੀ ਸਭ ਤੋਂ ਖਾਸ ਜ਼ਰੂਰਤ ਹੈ। ਦੁਨੀਂਆਂ ਦੀ ਸਭ ਤੋਂ ਵੱਡੀ ਸ਼ੋਸਲ ਨੈਟਵਰਕਿੰਗ ਵੈੱਬਸਾਈਟ ਸਾਡੇ ਜੀਵਨ ਦਾ ਇੱਕ ਹਿੱਸਾ ਬਣ ਗਈ ਹੈ। ਅਸੀਂ ਆਸ-ਪਾਸ ਅਜਿਹੇ ਲੋਕ ਵੀ ਦੇਖਦੇ ਹਾਂ ਜੋ ਫੇਸਬੁੱਕ ਦੇ ਬਿਨਾ ਨਹੀਂ ਰਹਿ ਸਕਦੇ । ਫੇਸਬੁੱਕ ਦੀ ਸ਼ੁਰੂਆਤ 4 ਫਰਵਰੀ 2004 ਨੂੰ ਹੋਈ ਸੀ । ਤੁਸੀਂ ਚਾਹੇ ਰੋਜ਼ਾਨਾਂ ਫੇਸਬੁੱਕ ਵਰਤਦੇ ਹੋਂ ਪਰ ਫੇਸਬੁੱਕ ਬਾਰੇ ਕੁੱਝ ਰੌਚਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੋ ਸ਼ਾਇਦ ਤੁਹਾਂਨੂੰ ਨਾਂ ਪਤਾ ਹੋਵੇ ।

 • ਮਾਰਕ ਜੁਕਰਬਰਗ (Mark Zuckerberg) ਨੂੰ ਸੈਲਰੀ ਦੇ ਤੌਰ ‘ਤੇ ਹਰ ਸਾਲ ਇੱਕ ਡਾਲਰ ਮਿਲਦਾ ਹੈ।
 • ਫੇਸਬੁੱਕ ਵੈੱਬਸਾਈਟ ਸਿਰਫ ਹਿੰਦੀ, ਅੰਗਰੇਜ਼ੀ ਅਤੇ ਕੁੱਝ ਚੁਣਿੰਦਾ ਭਾਸ਼ਾਵਾਂ ਹੀ ਨਹੀਂ ਹੈ । ਫੇਸਬੁੱਕ ਪੇਜ ਨੂੰ ਯੂਜਰ ਆਪਣੀ ਸੁਵਿਧਾ ਅਨੁਸਾਰ 70 ਅਲੱਗ-ਅਲੱਗ ਭਾਸਾਵਾਂ ਵਿੱਚ ਟ੍ਰਾਂਸਲੇਟ ਕਰ ਸਕਦਾ ਹੈ।
 • ਫੇਸਬੁੱਕ ਦੇ ਨੀਲੇ ਰੰਗ ਦਾ ਹੋਣ ਦੇ ਪਿੱਛੇ ਕਾਰਨ, ਇਸਦੇ ਫਾਊਂਡਰ ਮਾਰਕ ਜੁਕਰਬਰਗ ਦਾ ਕੱਲਰ ਬਲਾਂਇੰਡ ਹੋਣਾ ਹੈ। ਉਹਨਾਂ ਨੂੰ ਰਹੇ ਅਤੇ ਨੀਲੇ ਰੰਗ ਵਿੱਚ ਅੰਤਰ ਪਤਾ ਨਹੀਂ ਲੱਗਦਾ ।
 • ਫੇਸਬੁੱਕ ਦੀ ਪ੍ਰਾਈਵੇਸੀ ਸੈਟਿੰਗ ਦੇ ਕਾਰਨ ਹਰ ਯੂਜਰ ਨੂੰ ਬਲੌਕ ਕਰਨ ਦੀ ਸੁਵਿਧਾ ਦਿੱਤੀ ਗਈ ਹੈ, ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਸੀਂ ਚਾਹ ਕੇ ਵੀ ਫੇਸਬੁੱਕ ਤੋਂ ਮਾਰਕ ਜੁਕਰਬਰਗ ਨੂੰ ਬਲੌਕ ਨਹੀਂ ਕਰ ਸਕਦੇ । ਜੇ ਤੁਸੀਂ ਅਜਿਹਾ ਕਰਨ ਦੀ ਕੋਸ਼ਿਸ ਕਰਦੇ ਹੋਂ ਤਾਂ ਫੇਸਬੁੱਕ ਵੱਲੋਂ ਇੱਕ Error ਮੈਸੇਜ਼ ਦਿਖਾਈ ਦਿੰਦਾ ਹੈ।
 • ਫੇਸਬੁੱਕ ‘ਤੇ 83% ਵੇਸਵਾਵਾਂ ਦੇ ਫੈਨ ਪੇਜ਼ ਬਣੇ ਹੋਏ ਹਨ।
 • ਜੇ ਤੁਸੀਂ ਫੇਸਬੁੱਕ ਅਕਾਂਉਂਟ ਲੌਗ ਆਨ ਕਰਕੇ ਇੰਟਰਨੈੱਟ ‘ਤੇ ਕੋਈ ਹੋਰ ਕੰਮ ਕਰਦੇ ਹੋਂ ਤਾਂ ਵੀ ਫੇਸਬੁੱਕ ਤੁਹਾਡੀਂਆਂ ਗਤੀਵਿਧੀਆਂ ਰਿਕਾਰਡ ਕਰਦਾ ਹੈ।
 • ਮਾਰਕ ਜੁਕਰਬਰਗ ਨੇ ਫੇਸਬੁੱਕ ਦੇ ਲਾਈਕ ਬਟਨ ਦਾ ਨਾਮ ਪਹਿਲਾਂ Awesome ਰੱਖਣ ਦਾ ਫੈਸਲਾ ਲਿਆ ਗਿਆ ਸੀ ।
 • ਫੇਸਬੁੱਕ ‘ਤੇ ਕਈ ਫੀਚਰ ਦੀ ਤਰਾਂ ਇੱਕ ਪੋਕ ਵੀ ਹੈ, ਪਰ ਜੇ ਤੁਸੀਂ ਕਿਸੇ ਨੂੰ ਇਸਦਾ ਮਤਲਬ ਪੁੱਛੋਂਗੇ ਤਾਂ ਸ਼ਾਇਦ ਹੀ ਕੋਈ ਇਸਦਾ ਮਤਲਬ ਦੱਸ ਸਕੇ । ਕਿਉਂ ਕਿ ਖੁਦ ਫੇਸਬੁੱਕ ਨੇ ਵੀ ਇਸਦਾ ਕੋਈ ਮਤਲਬ ਜਾਂ ਇਸਦਾ ਕੰਮ ਤਹਿ ਨਹੀਂ ਕੀਤਾ ਹੈ, ਪਰ ਇਸਦਾ ਜਿਆਦਾ ਪ੍ਰਯੋਗ ਕਰਨ ‘ਤੇ ਤੁਸੀ ਆਪ ਬਲੌਕ ਹੋ ਸਕਦੇ ਹੋ ।
 • ਸਿੱਧੇ ਤੌਰ ‘ਤੇ ਨਹੀਂ, ਪਰ ਪੂਰੀ ਦੁਨੀਆਂ ਵਿੱਚ ਜਿੰਨੇ ਲੋਕ ਇੰਟਰਨੈੱਟ ‘ਤੇ ਹਨ ਉਹਨਾਂ ਵਿੱਚੋਂ 50% ਲੋਕ ਫੇਸਬੁੱਕ ਨਾਲ ਜੁੜੇ ਹੋਏ ਹਨ।
 • ਜੇ ਫੇਸਬੁੱਕ ਦਾ ਸਰਵਰ ਡਾਊਨ ਹੋ ਜਾਵੇ ਤਾਂ ਇਸ ਨੂੰ ਹਰ ਮਿੰਟ 25 ਹਜ਼ਾਰ ਡਾਲਰ ਦਾ ਨੁਕਸਾਨ ਹੋਵੇਗਾ ।
 • Yahoo ‘ਤੇ MTV ਨੇ ਇੱਕ ਕਰੋੜ ਡਾਲਰ ਨਾਲ ਇਸ ਵੈੱਬਸਾਈਟ ਨੂੰ ਖਰੀਦਣਾ ਚਾਹਿਆ ਤਾਂ ਮਾਰਕ ਜੁਕਰਬਰਗ ਨੇ ਕਿਹਾ, ਪਹਿਲਾਂ ਮੈਂ ਸੂਚਨਾਂ ਆਦਾਨ-ਪ੍ਰਦਾਨ ਦਾ ਇੱਕ ਖੁੱਲਾ ਪਲੇਟਫਾਰਮ ਬਣਾ ਲਵਾਂ ਫਿਰ ਮੁਨਾਫੇ ਦੇ ਬਾਰੇ ਵਿੱਚ ਵਿਚਾਰ ਕਰੂੰਗਾ ।
 • ਸ਼ਾਇਦ ਤੁਹਾਂਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਫੇਸਬੁੱਕ ਐਡੀਕਸ਼ਨ ਇੱਕ ਬਿਮਾਰੀ ਦਾ ਰੂਪ ਲੈਂਦਾ ਜਾ ਰਿਹਾ ਹੈ। ਦੁਨੀਆਂ ਭਰ ਵਿੱਚ ਹਰ ਉਮਰ ਦੇ ਲੋਕ ਫੇਸਬੁੱਕ ਐਡਿਕਟ ਡਿਸਆਡਰ ਯਾਨੀ ਫੇਸਬੁੱਕ ਦੀ ਲੱਤ ਨਾਲ ਜੂਝ ਰਹੇ ਹਨ। ਇਸ ਬਿਮਾਰੀ ਦਾ ਨਾਮ FAD ਹੈ। ਇਸ ਸਮੇਂ ਦੁਨੀਆਂ ਵਿੱਚ ਲਗਭਗ 35 ਕਰੋੜ ਲੋਕ FAD ਨਾਲ ਗ੍ਰਸਤ ਹਨ।
 • ਜੇ ਫੇਸਬੁੱਕ ਇੱਕ ਦੇਸ਼ ਹੁੰਦਾ ਤਾਂ ਦੁਨੀਆਂ ਵਿੱਚ ਇਹ ਪੰਜਵਾਂ ਸਭ ਤੋਂ ਵੱਡਾ ਦੇਸ਼ ਹੁੰਦਾ ਜਿਸਦਾ ਨੰਬਰ ਚੀਨ, ਭਾਰਤ, ਅਮਰੀਕਾ ਅਤੇ ਇੰਡੋਨੇਸ਼ੀਆ ਦੇ ਬਾਅਦ ਆਉਂਦਾ ।
 • ਫੇਸਬੁੱਕ ‘ਤੇ ਰੋਜ਼ਾਨਾ 6 ਲੱਖ ਦੇ ਕਰੀਬ ਹੈਕਰ ਅਟੈਕ ਕਰਦੇ ਹਨ।

mark-zukurbarg-with-taddy-www-gazabhindi-com_

 • ਦਸੰਬਰ 2009 ਵਿੱਚ ਫੇਸਬੁੱਕ ਨੇ ਪ੍ਰਾਈਵੇਸੀ ਸੈਟਿੰਗ ਵਿੱਚ ਕੁੱਝ ਬਦਲਾਅ ਕੀਤੇ ਸੀ । ਜਿਸ ਦੇ ਬਾਅਦ ਮਾਰਕ ਜੁਕਰਬਰਗ ਦੀ ਇੱਕ ਤਸਵੀਰ ਜਿਸ ਵਿੱਚ ਉਸਨੇ ਟੈਡੀਬੀਅਰ ਫੜ ਰੱਖਿਆ ਹੈ, ਪਬਲਿਸ਼ ਹੋ ਗਈ ਸੀ ।
 • ਫੇਸਬੁੱਕ ਹਰ ਮਹੀਨੇ 3 ਕਰੋੜ ਡਾਲਰ ਸਿਰਫ ਹੋਸਟਿੰਗ (ਸਪੇਸ/ਸਟੋਰੇਜ਼) ‘ਤੇ ਖਰਚ ਕਰਦਾ ਹੈ।
 • 2009 ਵਿੱਚ Whatsapp ਦੇ ਕੋ-ਫਾਊਂਡਰ ਬ੍ਰਾਊਨ ਏਕਟਨ  (Brian Acton) ਨੂੰ ਫੇਸਬੁੱਕ ਨੇ ਜੌਬ ਦੇਣ ਤੋਂ ਮਨਾ ਕਰ ਦਿੱਤਾ ਸੀ ।
 • 2011 ਵਿੱਚ ਅਮਰੀਕਾ ਵਿੱਚ ਫੇਸਬੁੱਕ ਤਲਾਕ ਦਾ ਸਭ ਤੋਂ ਵੱਡਾ ਕਾਰਨ ਬਣੀ ਸੀ । ਅਮਰੀਕਾ ਵਿੱਚ ਹਰ 5 ਵਿੱਚੋਂ ਇੱਕ ਵਿਆਹ ਟੁੱਟਣ ਦਾ ਕਾਰਨ ਕਿਤੇ ਨਾਂ ਕਿਤੇ ਫੇਸਬੁੱਕ ਹੁੰਦਾ ਹੈ।
 • ਸ਼ਾਇਦ ਤੁਹਾਨੂੰ ਪਤਾ ਨਾਂ ਹੋਵੇ ਕਿ ਫੇਸਬੁੱਕ ਗਲੋਬ (ਨੋਟੀਫਿਕੇਸ਼ਨ ਟੈਬ) ਯੂਜਰ ਦੀ ਲੋਕੇਸ਼ਨ ਦੇ ਹਿਸਾਬ ਨਾਲ ਬਦਲ ਜਾਂਦੀ ਹੈ।
 • ਫੇਸਬੁੱਕ ਪ੍ਰੋਫਾਈਲ ‘ਤੇ ਮਾਰਕ ਜੁਕਰਬਰਗ ਦੇ ਪੇਜ਼ ਤੱਕ ਪਹੁੰਚਣ ਦਾ ਇੱਕ ਖਾਸ ਤਰੀਕਾ ਇਹ ਵੀ ਹੈ ਕਿ ਜੇ ਤੁਸੀਂ ਫੇਸਬੁੱਕ ਦੇ URL ਦੇ ਅੱਗੇ 4 (4https://www.facebook.com )ਲਿਖ ਦੇਵੋਂ ਤਾਂ ਤੁਹਾਡਾ ਬ੍ਰਾਉਜ਼ਰ ਸਿੱਧਾ ਮਾਰਕ ਜੁਕਰਬਰਗ ਦੇ ਪੇਜ ਤੱਕ ਲੈ ਜਾਵੇਗਾ ।
 • 2011 ਵਿੱਚ ਫੇਸਬੁੱਕ ਦੀ ਮੱਦਦ ਨਾਲ ਹੀ Iceland ਦਾ ਸੰਵਿਧਾਨ ਲਿਖਿਆ ਗਿਆ ਸੀ।
 • ਆਪਣੇ ਜਿਸ ਡਾਟਾ ਨੂੰ ਫੇਸਬੁੱਕ ‘ਤੇ ਟਾਈਪ ਤਾਂ ਕੀਤਾ, ਪਰ ਉਸ ਨੂੰ ਕਦੇ ਪੋਸਟ ਨਹੀਂ ਕੀਤਾ, ਕੀ ਤੁਸੀ ਸੋਚ ਸਕਦੇ ਹੋਂ ਕਿ ਉਸ ਡਾਟਾ ਨੂੰ ਕੋਈ ਵੀ ਪੜ੍ਹ ਸਕਦਾ ਹੈ। ਜੀ ਹਾਂ ਫੇਸਬੁੱਕ ਨੇ ਇੱਕ ਸਪੈਸ਼ਲ ਟੀਮ ਬਣਾਈ ਹੈ ਜੋ ਅਜਿਹੇ ਡਾਟਾ ਨੂੰ ਆਨਲਈਨ ਕਰਦੀ ਹੈ। ਜੋ ਤੁਸੀਂ ਟਾਈਪ ਕੀਤਾ ਪਰ ਪੋਸਟ ਨਹੀਂ ਕੀਤਾ ।
 • ਜੇ ਤੁਸੀਂ ਘਰ ਬੈਠੇ ਪੈਸੇ ਕਮਾਉਣਾ ਚਹੁੰਦੇ ਹੋਂ ਤਾਂ ਫੇਸਬੁੱਕ ਨੂੰ ਹੈਕ ਕਰ ਲਵੋ । ਹੈਕ ਕਰਨ ਵਾਲੇ ਨੂੰ 500 ਡਾਲਰ ਦੀ ਇਨਾਮ ਰਾਸੀ ਫੇਸਬੁੱਕ ਵੱਲੋਂ ਦਿੱਤੀ ਜਾਂਦੀ ਹੈ। ਜੇ ਤੁਸੀਂ ਫੇਸਬੁੱਕ ਦੀ ਕਿਸੇ ਗਲਤੀ ਨੂੰ ਵੀ ਫੜ ਲੈਂਦੇ ਹੋਂ ਤਾਂ ਵੀ ਤੁਸੀਂ ਇਸ ਦੇ ਹੱਕਦਾਰ ਹੋ ।
 • 5% ਬ੍ਰਿਟਿਸ਼ ਸੈਕਸ ਕਰਦੇ ਸਮੇਂ ਵੀ ਫੇਸਬੁੱਕ ਦੀ ਵਰਤੋਂ ਕਰਦੇ ਹਨ।
 • ਇਸ ਸਮੇਂ ਫੇਸਬੁੱਕ ‘ਤੇ 30 ਮਿਲੀਅਨ ਮਰੇ ਹੋਏ ਲੋਕ ਹਨ। ਯਾਨਿ ਕਿ ਫੇਸਬੁੱਕ ਯੂਜਰ ਦੀ ਮੌਤ ਹੋ ਚੁੱਕੀ ਹੈ, ਤਾਂ ਕੀ ਫੇਸਬੁੱਕ ਪ੍ਰੋਫਾਈਲ ਇਸੇ ਤਰਾਂ ਹੀ ਚੱਲਦੀ ਰਹਿੰਦੀ ਹੈ ? ਜੀ ਨਹੀਂ ਜੇ ਸਾਡੀ ਜਾਨ ਪਹਿਚਾਨ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਅਸੀਂ ਫੇਸਬੁੱਕ ਨੂੰ ਰਿਪੋਰਟ ਕਰਕੇ ਉਸ ਪ੍ਰੌਫਾਈਲ ਨੂੰ ਫੇਸਬੁੱਕ ‘ਤੇ ਇੱਕ ਸਮਾਰਕ Memorialized account ਦਾ ਰੂਪ ਦਿਵਾ ਸਕਦੇ ਹਾਂ ।
 • ਫੇਸਬੁੱਕ ਨੇ ਇੱਕ ਰਿਪੋਰਟ ਜਾਰੀ ਕੀਤੀ ਸੀ । ਇਸ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ 14.3 ਕਰੋੜ ਅਕਾਊਂਟ ਫੇਕ ਹੁੰਦੇ ਹਨ। ਇਹਨਾਂ ਵਿੱਚ ਸਭ ਤੋਂ ਜਿਆਦਾ ਅਕਾਂਉਂਟ ਭਾਰਤ ਵਿੱਚ ਬਣਾਏ ਜਾਂਦੇ ਹਨ।
 • ਫੇਸਬੁੱਕ ਨਾਲ ਜੁੜਨ ਵਾਲੀ ਪਹਿਲੀ ਮਹਿਲਾ ਭਾਰਤੀ ਮੂਲ ਦੀ ਮਹਿਲਾ ਸੀ ਸ਼ੀਲਾ ਤੰਦ੍ਰਾਸ਼ੇਖਰ ਕ੍ਰਿਸ਼ਨਨ ।
 • ਫੇਸਬੁੱਕ ‘ਤੇ ਕੰਮ ਕਰਨ ਵਾਲੀ ਪਹਿਲੀ ਮਹਿਲਾ ਇੰਜੀਨੀਅਰ ਰੁਚੀ ਸਾਂਘਵੀ ਹੈ। ਰੁਚੀ ਨੇ ਹੀ ਫੇਸਬੁੱਕ ‘ਤੇ ਨਿਊਜ਼ ਫੀਡ ਦਾ ਆਈਡੀਆ ਦਿੱਤਾ ਸੀ । ਫੇਸਬੁੱਕ ਦਾ ਨਿਊਜ਼ ਫੀਡ ਸਭ ਤੋਂ ਵਿਵਾਦਗ੍ਰਸਤ ਹੋਣ ਦੇ ਨਾਲ-ਨਾਲ ਫੇਸਬੁੱਕ ਦਾ ਸਭ ਤੋਂ ਲੋਕਪ੍ਰੀਅ ਫੀਚਰ ਵੀ ਰਿਹਾ ਹੈ।
Share Button

Leave a Reply

Your email address will not be published. Required fields are marked *

%d bloggers like this: