Sat. Apr 20th, 2019

ਫੇਸਬੁੱਕ ਤੇ ਇੰਸਟਾਗ੍ਰਾਮ ਡਾਊਨ

ਫੇਸਬੁੱਕ ਤੇ ਇੰਸਟਾਗ੍ਰਾਮ ਡਾਊਨ

ਭਾਰਤ, ਅਮਰੀਕਾ ਅਤੇ ਯੂਰੋਪ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਫੇਸਬੁੱਕ ਅਤੇ ਇੰਸਟਾਗ੍ਰਾਮ ਬੁੱਧਵਾਰ ਨੂੰ ਲਗਭਗ ਇਕ ਘੰਟੇ ਭਰ ਤੋਂ ਜ਼ਿਆਦਾ ਡਾਊਨ ਨਜ਼ਰ ਆਇਆ। ਕਈ ਯੂਜਰਜ਼ ਨੇ ਮੈਸੇਂਜਰ ਨੂੰ ਲੈ ਕੇ ਵੀ ਸ਼ਿਕਾਇਤ ਕੀਤੀ। ਕੁਝ ਯੂਜ਼ਰਜ਼ ਦੇ ਫੇਸਬੁੱਕ ਅਕਾਊਂਟ ਨਹੀਂ ਖੁੱਲ੍ਹੇ ਤਾਂ ਕੁਝ ਨੂੰ ਲਾਇਕ ਅਤੇ ਕੁਮਿੰਟ ਕਰਨ ਵਿਚ ਮੁਸ਼ਕਲ ਹੋਈ। ਉਥੇ, ਇੰਸਟਾਗ੍ਰਾਮ ਉਤੇ ਵੀ ਯੂਜਰਜ਼ ਨੂੰ ਫੋਟੋ ਅਪਲੋਡ ਕਰਨ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਮਾਈਕਰੋ ਬਲੋਗਿੰਗ ਵੈਬਸਾਈਟ ਟਵਿਟਰ ਉਤੇ ਕਈ ਵਰਤੋਂ ਕਰਨ ਵਾਲਿਆਂ ਨੇ ਇਸਦੀ ਸ਼ਿਕਾਇਤ ਕੀਤੀ। ਕਈ ਯੂਜਰਜ਼ ਨੇ ਸਕ੍ਰੀਨਸ਼ਾਂਟ ਵੀ ਸਾਂਝੇ ਕੀਤੇ ਜਿਸ ਵਿਚ ਕੰਪਨੀ ਦੇ ਇਕ ਨੋਟੀਫਿਕੇਸ਼ਨ ਵਿਚ ਲਿਖਿਆ ਨਜ਼ਰ ਆ ਰਿਹਾ ਹੈ ਕਿ ਮੇਨਟੇਨੈਂਸ ਦੇ ਚਲਦੇ ਫੇਸਬੁੱਕ ਫਿਲਹਾਲ ਡਾਊਨ ਹੈ। ਕੁਝ ਹੀ ਮਿੰਟਾਂ ਵਿਚ ਠੀਕ ਹੋ ਜਾਵੇਗਾ।

ਕਈ ਯੂਜਰਜ਼ ਫੇਸਬੁੱਕ ਦੇ ਡਾਊਨ ਹੋਣ ਉਤੇ ਨਾਰਾਜ਼ ਦਿਖਾਈ ਦਿੱਤੇ ਤਾਂ ਕੁਝ ਯੂਜਰਜ਼ ਟਵੀਟ ਕਰਕੇ ਮਜਾਕੀਆ ਅੰਦਾਜ ਵਿਚ ਫੇਸਬੁੱਕ ਦੇ ਨਾ ਚਲਣ ਉਤੇ ਆਪਣੀ ਪ੍ਰਤੀਕਿਰਿਆ ਵੀ ਦਿੰਦੇ ਨਜ਼ਰ ਆਏ। ਫੇਸਬੁੱਕ ਡਾਊਨ ਹੋਣ ਕਾਰਨ ਇਹ ਸਮੱਸਿਆ ਵੈਬਸਾਈਟ ਅਤੇ ਐਪ ਦੋਵਾਂ ਉਤੇ ਹੀ ਨਜ਼ਰ ਆਈ।

 

Share Button

Leave a Reply

Your email address will not be published. Required fields are marked *

%d bloggers like this: