ਫੇਕ ਆਈ ਡੀ

ss1

ਫੇਕ ਆਈ ਡੀ

ਮੈਂ ਵੀ ਬਣਾਈ ਫੇਸਬੁੱਕ ਤੇ ਯਾਰੋ ਇੱਕ ਫੇਕ ਪਰੋਫਾਇਲ ਸੀ ,,
ਡੀ ਪੀ ਲਾਈ ਸੀ ਕੱਪਲ ਦੀ ਦੋਹਾਂ ਦੇ ਮੂੰਹ ਤੇ ਸਮਾਇਲ ਸੀ ॥
ਦੇਖਣਾ ਚਾਹੁੰਦਾ ਸੀ ਮੈਂ ਲੇਡੀਜ਼ ਲਈ ਲੋਕਾਂ ਦੇ ਕੀ ਕੀ ਖਿਆਲ ਨੇ ??
ਕੁੱੜੀਆਂ ਤੋਂ ਇਨਬਾਕਸ ਵਿੱਚ ਮੁੰਡੇ ਪੁੱਛਦੇ ਕੀ ਕੀ ਸਵਾਲ ਨੇ ??
ਸੱਚ ਜਾਣਿਓ ਉਸ ਪਰੋਫਾਇਲ ਦਾ ਗੱਲਤ ਫਾਇਦਾ ਮੈਂ ਚੁੱਕਿਆ ਨੀ ,,
ਪਰ ਲੋਕਾਂ ਦੀ ਚੈਟ ਦੇਖ ਕੇ ਅੱਖਾਂ ਚੋ ਪਾਣੀ ਵੀ ਰੁੱਕਿਆ ਨੀ ॥
ਕਈਆਂ ਨੇ ਪੁੱਛਿਆ ਜੀ ਕਿਹੜੀ ਜਗਾਹ ਤੋਂ ??
ਕੌਈ ਆਖੇ ਡੀ ਪੀ ਕੌਈ ਹੌਰ ਲਗਾ ਦੋ ॥
ਕੌਈ ਕਹਿੰਦਾ ਵੱਟਸਅੱਪ ਚਲਾਓਂਦੇ ਓ ਕੇ ਨਾਂ ??
ਕੌਈ ਪੁੱਛੇ ਸਿੰਗਲ ਓ ਕਿੱਸੇ ਨੂੰ ਚਾਹੁੰਦੇ ਓ ਕੇ ਨਾ ??
ਕਿੱਸੇ ਨੇ ਕਿਹਾ ਆਪਣੀ ਸੋਹਣੀ ਜਿਹੀ ਫੋਟੋ ਕਰੋ ਸੈਂਡ ਜੀ ,,
ਸੂਟ ਤੰਗ ਪਾਇਆ ਹੋਵੇ ਕੀਤੀ ਹੋਵੇ ਐਂਡ ਜੀ ॥
ਕਿਸੇ ਨੇ ਜੀ ਮੇਰੇ ਤੋਂ ਮੇਰਾ ਨੰਬਰ ਮੰਗਿਆ ,,
ਕਿੱਸੇ ਨੇ ਡੀ ਪੀ ਤੇ ਕਮੈਂਟ ਕੀਤਾ ਮਾਲਕੋ ਗਿਆ ਡੰਗਿਆ ॥
ਕਿੱਸੇ ਨੇ ਚਾਅ ਨਾਲ ਆਪਣੀਆਂ ਭੇਜੀਆਂ ਸੀ ਸਨੇਪ ਮੈਨੂੰ ,,
ਕੌਈ ਕਹਿੰਦੇ ਆ ਜੋ ਡੀਅਰ ਲੋਂਗ ਡਰਾਈਵ ਤੇ ਲੈ ਚੱਲਦਾ ਤੈਨੂੰ ॥
ਕਿੱਸੇ ਨੇ ਸੀ ਮੈਨੂੰ ਆਪਣਾ ਮੁਬਾਇਲ ਨੰਬਰ ਘੱਲਿਆ ,,
ਕੌਈ ਕੌਈ ਲੈ ਕੇ ਸੀ ਪਰੀਆਂ ਦੇ ਮੈਨੂੰ ਸ਼ਹਿਰ ਚੱਲਿਆ ॥
ਕੌਈ ਕਹਿੰਦਾ ਜੀ ਮੈਂ ਤੁਹਾਨੂੰ ਕਰਦਾ ਪਿਆਰ ਜੀ ,,
ਫੁੱਲ ਦੀਆਂ ਫੋਟੋਆਂ ਭੇਜ ਆਖੇ ਕਰੋ ਸਵੀਕਾਰ ਜੀ ॥
ਕੌਈ ਮੈਨੂੰ ਫੇਕ ਫੇਕ ਕਹਿ ਰਿਹਾ ਸੀ ,,
ਮਾਫ ਕਰਿਓ ਕੌਈ ਗੱਛਤੀ ਤੇ ਚਾਲੂ ਐਟਮ ਜਹੇ ਭੱਦੇ ਜਹੇ ਨਾਂ ਲੈ ਰਿਹਾ ਸੀ ॥
ਜਦੋਂ ਪੁੱਛਿਆ ਮੈਨੂੰ ਕਿੱਸੇ ਨੇ ਮੇਰਾ ਰੇਟ ਸੀ ,,
ਕਰਤਾ ਓਹ ਅਕਾਉਂਟ ਫੇਰ ਮੈਂ ਰੋ ਰੋ ਡੀ ਐਕਟੀਵੇਟ ਸੀ ॥
ਹਾੜਾ ਈ ਓਏ ਮੂਰਖੋ
ਸਿਨਾ ਚੀਰ ਗਈਂ ਮੇਰਾ ਮੁੰਡਿਓ ਇਹ ਸਾਰੀ ਚੈਟ ਸੀ ,,
ਝੁੱਕ ਗਿਆ ਸ਼ਰਮ ਨਾਲ ਮੇਰਾ ਹੈਟ ਸੀ ॥

ਜੱਸ ਖੰਨੇ ਵਾਲਾ
9914926342

Share Button

Leave a Reply

Your email address will not be published. Required fields are marked *