Tue. Aug 20th, 2019

ਫੂੁਸ ਨਾਲ ਭਰੀ ਉਵਰਲੋਡ ਟਰਾਲੀ ਦਮਨਹੇੜੀ ਰੇਲਵੇ ਫਾਟਕਾਂ ‘ਤੇ ਪੱਲਟੀ

ਫੂੁਸ ਨਾਲ ਭਰੀ ਉਵਰਲੋਡ ਟਰਾਲੀ ਦਮਨਹੇੜੀ ਰੇਲਵੇ ਫਾਟਕਾਂ ‘ਤੇ ਪੱਲਟੀ
ਆਵਾਜਾਈ ਵਿੱਚ ਪਿਆ ਵਿਘਨ ,ਸਕੂਲੀ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਕਰਨਾ ਪਿਆ ਸਾਹਮਣਾ

5-41 (5)ਰਾਜਪੁਰਾ,5 ਅਗਸਤ (ਧਰਮਵੀਰ ਨਾਗਪਾਲ) ਰਾਜਪੁਰਾ ਸਰਹਿੰਦ ਰੋਡ ‘ਤੇ ਸਥਿਤ ਦਮਨਹੇੜੀ ਰੇਲਵੇ ਫਾਟਕ ‘ਤੇ ਅੱਜ ਸਵੇਰੇ ਫੁੂਸ ਨਾਲ ਭਰੀ ਉਵਰਲੋਡ ਟਰੈਕਟਰ ਟ੍ਰਾਲੀ ਪਲਟ ਗਈ ਜਿਸ ਨੂੰ ਕਰੈਨਾਂ ਦੀ ਮੱਦਦ ਨਾਲ ਕਾਫੀ ਮੁਸ਼ਕਤ ਤੋਂ ਬਾਅਦ ਸਾਈਡ ‘ਤੇ ਕਰਕੇ ਆਵਜਾਈ ਨੂੰ ਚਾਲੂ ਕੀਤਾ ਗਿਆ ।ਜਦਕਿ ਰਾਜਪੁਰਾ ਵੱਲ ਨੂੰ ਆ ਰਹੀ ਇਕ ਮਾਲਗੱਡੀ ਨੂੰ ਵੀ ਕਾਫੀ ਦੇਰ ਤੱਕ ਖੜਨਾ ਪਿਆ ।ਜਾਣਕਾਰੀ ਅਨੁਸਾਰ ਰਾਜਪੁਰਾ ਸਰਹਿੰਦ ਬਾਈਪਾਸ ‘ਤੇ ਜਾ ਰਹੀ ਫੁੂਸ ਨਾਲ ਭਰੀ ਇਕ ਟਰੈਕਟਰ ਟ੍ਰਾਲੀ ਜਿਉਂ ਹੀ ਦਮਨਹੇੜੀ ਰੇਲਵੇ ਲਾਈਨਾਂ ‘ਤੇ ਪਹੁੰਚੀ ਤਾਂ ਫਾਟਕਾਂ ‘ਤੇ ਹੀ ਅਚਾਨਕ ਪਲਟ ਗਈ ਜਿਸ ਤੋਂ ਬਾਅਦ ਦੋਨਾਂ ਪਾਸਿਉਂ ਤੋਂ ਆਵਾਜਾਈ ਬੰਦ ਹੋ ਗਈ ਅਤੇ ਇਸ ਦੋਰਾਨ ਮੋਕੇ ‘ਤੇ ਪੁਲਿਸ ਵੀ ਪਹੁੰਚ ਗਈ ।ਰੇਲਵੇ ਫਾਟਕਾਂ ‘ਤੇ ਪਲਟੀ ਫੂਸ ਨਾਲ ਉਵਰਲੋਡ ਟਰੈਕਟਰ ਟ੍ਰਾਲੀ ਨੂੰ ਹਟਾਉਣ ਲਈ ਦੋ ਕਰੇਨਾਂ ਮੰਗਵਾਈਆਂ ਗਈਆਂ ਅਤੇ ਉਨ੍ਹਾਂ ਦੀ ਮੱਦਦ ਨਾਲ ਕਾਫੀ ਜੱਦੋ ਜਹਿੱਦ ਦੇ ਬਾਅਦ ਪਲਟੀ ਟਰਾਲੀ ਨੂੰ ਸਾਈਡ ‘ਤੇ ਕੀਤਾ ਗਿਆ ਅਤੇ ਉਸ ਤੋਂ ਬਾਅਦ ਆਵਾਜਾਈ ਸੁਰੂ ਹੋਈ ।ਰੇਲਵੇ ਫਾਟਕਾਂ ‘ਤੇ ਫੂਸ ਨਾਲ ਭਰੀ ਟਰਾਲੀ ਦੇ ਪਲਟਣ ਨਾਲ ਨਜਦੀਕ ਪੈਂਦੇ ਸਕੂਲਾਂ ਵਿੱਚ ਜਾਣ ਵਾਲੇ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਪੇਸ਼ ਆਈ ।ਜਦਕਿ ਰਾਜਪੁਰਾ ਵੱਲ ਨੂੰ ਆ ਰਹੀ ਇਕ ਮਾਲ ਗੱਡੀ ਨੂੰ ਕਾਫੀ ਸਮੇਂ ਲਈ ਖੜਨਾ ਪਿਆ ।

Leave a Reply

Your email address will not be published. Required fields are marked *

%d bloggers like this: