‘‘ਫੂਲ ਵਿਖੇ ਸਕੂਲੀ ਬੱਚਿਆਂ ਨੂੰ ਸਿਹਤ ਸਬੰਧੀ ਕੀਤਾ ਜਾਗਰੂਕ‘‘

‘‘ਫੂਲ ਵਿਖੇ ਸਕੂਲੀ ਬੱਚਿਆਂ ਨੂੰ ਸਿਹਤ ਸਬੰਧੀ ਕੀਤਾ ਜਾਗਰੂਕ‘‘

10-39 (2)ਰਾਮਪੁਰਾ ਫੂਲ (ਜਸਵੰਤ ਦਰਦ ਪ੍ਰੀਤ): ਸਰਕਾਰੀ ਸੀਨੀਅਰ ਸੰਕੈਡਰੀ ਸਕੂਲ, ਫੂਲ ਵਿਖੇ ਪ੍ਰਿਸੀਪਲ ਸੰਜੀਵ ਕੁਮਾਰ ਦੀ ਅਗਵਾਈ ਵਿਚ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਮੌਕੇ ਸਿਹਤ ਇੰਸਪੈਕਟਰ ਬਲਵੀਰ ਸਿੰਘ ਸੰਧੂ ਕਲਾਂ ਨੇ ਬੱਚਿਆ ਨੂੰ ਸੰਬੋਧਿਤ ਹੁੰਦੇ ਹੋਏ ਦੱਸਿਆ ਕਿ ਤੰਦਰੁਸਤ ਰਹਿਣ ਲਈ ਸਾਨੂੰ ਸੰਤੁਲਿਤ ਭੋਜਨ,ਸਰੀਰਕ ਕਸਰਤ,ਊਸਾਰੂ ਸੋਚ ਅਤੇ ਸਾਫ ਸੁਥਰਾ ਆਲਾ-ਦੁਆਲਾ ਰੱਖਣਾ ਬਹੁਤ ਜਰੂਰੀ ਹੈ।ਉਹਨਾ ਦੱਸਿਆ ਕਿ ਕਿਸੇ ਵੀ ਸਮੱਸਿਆ ਨੂੰ ਹੱਲ ਕਰਨ ਲਈ ਉਸ ਦੀ ਜੜ੍ਹ ਤੱਕ ਪਹੁੰਚਣਾ ਬਹੁਤ ਜਰੂਰੀ ਹੈ ਇਸ ਲਈ ਮਲੇਰੀਆ,ਡੇਗੂ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਇਸ ਨੰਗੇ ਪਏ ਪਾਣੀ ਵਾਲੇ ਬਰਤਨਾਂ ਤੋੋ ਸੁਰੂ ਹੁੰਦੀ ਹੈ ਕਿਸੇ ਵੀ ਕੰਟੇਨਰ ਵਿਚ ਇਕ ਹਫਤੇ ਤੱਕ ਪਿਆ ਪਾਣੀ,ਆਂਡਾ,ਲਾਰਵਾ,ਪਿਊਬਾ ਅਤੇ ਪੂਰਾ ਮੱਛਰ ਬਣਨ ਲਈ ਲੱਗਦਾ ਹੈ ਇਸ ਲਈ ਉਹਨਾ ਕਿਹਾ ਕਿ ਪਾਣੀ ਵਾਲੇ ਬਰਤਨਾਂ ਨੂੰ ਢੱਕ ਕੇ ਰੱਖੀਏ,ਹਰੇਕ ਸੁੱਕਰਵਾਰ ਨੂੰ ਡਰਾਈ ਡੇ ਦੇ ਤੌਰ ਤੇ ਮਨਾਈਏ,ਘਰਾਂ ਤੋ ਬਾਹਰ ਖੜੇ ਪਾਣੀ ਊਪਰ ਮਿੱਟੀ ਦਾ ਤੇਲ ਜਾ ਕਾਲਾ ਤੇਲ ਪਾ ਕੇ ਵੀ ਅਸੀ ਮੱਛਰਾਂ ਦੀ ਰੋਕਥਾਮ ਕਰ ਸਕਦੇ ਹਾਂ।ਇਸ ਮੋੋਕੇ ਵਾਈਸ ਪ੍ਰਿੰਸੀਪਲ ਮਨਜੀਤ ਸਿੰਘ ਨੇ ਬੱਚਿਆਂ ਨੂੰ ਨਿੱਜੀ ਸਫਾਈ ਰੱਖਣ ਲਈ ਪ੍ਰੇਰਿਤ ਕੀਤਾਇਸ ਤੋ ਇਲਾਵਾ ਊਹਨਾ ਸਿਹਤ ਵਿਭਾਗ ਦੇ ਉਕਤ ਉਪਰਾਲੇ ਦੀ ਸਲਾਘਾ ਕੀਤੀ। ਇਸ ਮੋਕੇ ਨੋਡਲ ਅਧਿਆਪਕ ਮੈਡਮ ਨੀਤੀ ਨੇ ਜਿੱਥੇ ਸਟੇਂਜ ਦੀ ਜਿੰਮੇਵਾਰੀ ਬਾਖੂਬੀ ਨਿਭਾਈ, ਊੱਥੇ ਉਹਨਾ ਬੱਚਿਆਂ ਨੂੰ ਚੰਗੀਆਂ ਕਦਰਾਂ ਕੀਮਤਾਂ ਅਪਣਾਊਣ ਲਈ ਪ੍ਰੇਰਿਤ ਕੀਤਾ ।ਇਸ ਸਮੇਂ ਸਿਹਤ ਕਰਮਚਾਰੀ ਨਰਪਿੰਦਰ ਸਿੰਘ,ਸਮਰੱਥ ਸਿੰਘ,ਸਕੂਲ ਅਧਿਆਪਕ ਕਮਲਜੀਤਕੋਰ,ਰਾਜਵਿੰਦਰਕੋਰ,ਰਵਿੰਦਰ ਕੋਰ,ਰੂਪ ਸਿੰਘ ਆਦਿ ਸਮੂਹ ਸਟਾਫ ਮੋਜੂਦ ਸੀ।

Share Button

Leave a Reply

Your email address will not be published. Required fields are marked *

%d bloggers like this: