ਫੂਲ ਟਾਉਨ ਦੇ ਬਾਥਰੂਮ ਗੰਦਗੀ ਨਾਲ ਭਰੇ

ss1

ਫੂਲ ਟਾਉਨ ਦੇ ਬਾਥਰੂਮ ਗੰਦਗੀ ਨਾਲ ਭਰੇ

12-14 (1) 12-14 (2)12-14 (1) 12-14 (2)

ਰਾਮਪੁਰਾ ਫੂਲ 11 ਜੁਲਾਈ (ਕੁਲਜੀਤ ਸਿੰਘ ਢੀਂਗਰਾ): ਨਜਦੀਕ ਪਿੰਡ ਫੂਲ ਦੀ ਕਚਿਹਰੀਆਂ ਦੇ ਮੁੱਖ ਬੱਸ ਸਟੈਂਡ ਤੇ ਬਣੇ ਬਾਥਰੂਮਾਂ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ। ਇੱਥੇ ਗੰਦਗੀ ਇੰਨੀ ਜਿਆਦਾ ਫੈਲੀ ਹੋਈ ਹੈ ਕਿ ਜਿਸ ਨਾਲ ਕੋਈ ਵੀ ਭਿਆਨਕ ਬੀਮਾਰੀ ਫੈਲਣਦਾ ਖਦਸਾ ਬਣਿਆ ਹੋਈਆ ਹੈ ਜਿਸ ਕਾਰਨ ਇਹ ਬਾਥਰੂਮ ਪ੍ਰਯੋਗ ਕਰਨ ਦੇ ਯੋਗ ਨਹੀ ਹੈ।ਇੱਥੇ ਕਚਹਿਰੀਆਂ ਤੇ ਬੱਸਾਂ ਰੁਕੱਣ ਕਰਕੇ ਆਮ ਲੋਕਾ ਤੇ ਸਵਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਪਿੰਡ ਫੂਲ ਦਾ ਇਹ ਇਲਾਕਾ ਰਾਮਪੁਰਾ ਫੂਲ ਦੀ ਨਗਰ ਕੌਸ਼ਲ ਦੇ 2 ਨੰਬਰ ਵਾਰਡ ਚ ਆਉਂਦਾ ਹੈ।ਨਜਦੀਕ ਪੈਂਦੇ ਟੈਕਸੀ ਸਟੈਂਡ ਯੂਨੀਅਨ ਅਤੇ ਪਿੰਡ ਦੇ ਲੋਕਾਂ ਨੇ ਨਗਰ ਕੌਸਲ ਤੋ ਮੰਗ ਕੀਤੀ ਹੈ ਕਿ ਬਾਥਰੂਮਾਂ ਦੀ ਸਫਾਈ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਤਾਂ ਜੋ ਸਵਾਰੀਆਂ ਤੇ ਆਮ ਲੋਕਾਂ ਨੂੰ ਮੁਸ਼ਕਲ ਨਾ ਆਵੇ। ਇਸ ਸਬੰਧੀ ਵਾਰਡ ਦੇ ਐਮ.ਸੀ ਅਤੇ ਨਗਰ ਕੌਸ਼ਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਤੇਜ ਸਿੰਘ ਰਾਣਾ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਇਹਨਾਂ ਬਾਥਰੂਮਾਂ ਨੂੰ ਸੀਵਰੇਜ ਦੀਆਂ ਪਾਇਪਾਂ ਨਾਲ ਜੋੜਿਆ ਜਾਵੇਗਾ ਅਤੇ ਜਲਦ ਹੀ ਬਾਥਰੂਮਾਂ ਦੀ ਸਫਾਈ ਕਰਵਾ ਕੇ ਪਿੰਡ ਦੇ ਲੋਕਾਂ ਤੇ ਸਵਾਰੀਆਂ ਨੂੰ ਇਸ ਸਮੱਸਿਆ ਤੋ ਨਿਜਾਤ ਦਵਾਈ ਜਾਵੇਗੀ ।

Share Button

Leave a Reply

Your email address will not be published. Required fields are marked *