ਫੂਲਕਾ ਨੇ ’84 ਦੇ ਕੇਸ ਮੁਫ਼ਤ ਲੜਨ ਲਈ ਬਾਰ ਕੌਂਸਲ ਤੋਂ ਮੰਗੀ ਇਜਾਜ਼ਤ

ss1

ਫੂਲਕਾ ਨੇ ’84 ਦੇ ਕੇਸ ਮੁਫ਼ਤ ਲੜਨ ਲਈ ਬਾਰ ਕੌਂਸਲ ਤੋਂ ਮੰਗੀ ਇਜਾਜ਼ਤ

ਚੰਡੀਗੜ੍ਹ, 30 ਮਾਰਚ (ਪ.ਪ.): ਆਮ ਆਦਮੀ ਪਾਰਟੀ ਦੇ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐੱਚਐੱਸ ਫੂਲਕਾ ਨੇ ਬਾਰ ਕੌਂਸਲ ਆਫ ਇੰਡੀਆ ਨੂੰ ਪੱਤਰ ਲਿਖ ਕੇ ਦੱਸਿਆ ਕਿ ਕਿਉਂ ਜੋ ਉਹ ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ ਹਨ ਜੋ ਕਿ ਕੈਬਨਿਟ ਮੰਤਰੀ ਦੇ ਬਰਾਬਰ ਦਾ ਅਹੁਦਾ ਹੈ, ਇਸ ਲਈ ਉਨ੍ਹਾਂ ਨੇ ਆਪਣੀ ਪ੍ਰਾਈਵੇਟ ਵਕਾਲਤ ਛੱਡ ਦਿੱਤੀ ਹੈ। ਫੂਲਕਾ ਨੇ ਪੱਤਰ ਵਿਚ ਲਿਖਿਆ ਕਿ ਉਹ ਪਿਛਲੇ 30 ਸਾਲਾਂ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕੇਸ ਲੜ ਰਹੇ ਹਨ, ਇਸ ਲਈ ਕੌਂਸਲ ਉਨ੍ਹਾਂ ਨੂੰ ਉਹ ਕੇਸ ਬਿਨਾਂ ਕਿਸੇ ਪੈਸੇ ਤੋਂ ਲੜਨ ਦੀ ਇਜਾਜ਼ਤ ਦੇਵੇ। ਉਨ੍ਹਾਂ ਕਿਹਾ ਕਿ ਕਿਉਂ ਜੋ ਇਹ ਕੇਸ ਇਕ ਨਾਜ਼ੁਕ ਮੋੜ ‘ਤੇ ਹਨ, ਇਸ ਲਈ ਉਹ ਇਨ੍ਹਾਂ ਨੂੰ ਵਿਚਕਾਰ ਨਹੀਂ ਛੱਡ ਸਕਦੇ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਬਾਰ ਕੌਂਸਲ ਉਨ੍ਹਾਂ ਨੂੰ ਇਹ ਕੇਸ ਲੜਨ ਦੀ ਇਜਾਜ਼ਤ ਨਹੀਂ ਦਿੰਦੀ, ਉਦੋਂ ਤਕ ਉਹ ਕੋਰਟ ਕੰਪਲੈਕਸ ਵਿਚ ਹਾਜ਼ਰ ਰਹਿ ਕੇ ਵਕੀਲਾਂ ਦੀ ਟੀਮ ਦੀ ਅਗਵਾਈ ਕਰਦੇ ਰਹਿਣਗੇ। ਅੱਜ ਵੀ ਜਗਦੀਸ਼ ਟਾਈਟਲਰ ਨਾਲ ਸਬੰਧਤ ਕੇਸ ਦੌਰਾਨ ਉਹ ਕੜਕਡੁੰਮਾ ਕੋਰਟ ਵਿਚ ਹਾਜ਼ਰ ਸਨ, ਜਿਥੇ ਕਿ ਐਡਵੋਕੇਟ ਪ੍ਰਭਸਹਾਇ ਕੌਰ ਪੀੜਤ ਪੱਖ ਵੱਲੋਂ ਵਕੀਲ ਵਜੋਂ ਪੇਸ਼ ਹੋਏ ਸਨ।

Share Button

Leave a Reply

Your email address will not be published. Required fields are marked *