Mon. May 27th, 2019

ਫੁੱਟਬਾਲ ਵਿੱਚ ਡਾਇਮੰਡ ਬ੍ਰੇਸ਼ੀਆ ਫਸਟ ਅਤੇ ਵਾਲੀਬਾਲ ਵਿੱਚ ਲਾਇਨਜ ਆਫ ਪੰਜਾਬ ਪਹਿਲੇ ਸਥਾਨ ਤੇ ਰਹੇ

ਫੁੱਟਬਾਲ ਵਿੱਚ ਡਾਇਮੰਡ ਬ੍ਰੇਸ਼ੀਆ ਫਸਟ ਅਤੇ ਵਾਲੀਬਾਲ ਵਿੱਚ ਲਾਇਨਜ ਆਫ ਪੰਜਾਬ ਪਹਿਲੇ ਸਥਾਨ ਤੇ ਰਹੇ

ਮਿਲਾਨ (ਇਟਲੀ), 31 ਜੁਲਾਈ (ਬਲਵਿੰਦਰ ਸਿੰਘ ਢਿੱਲੋ):- ਇੰਡੀਅਨ ਸਪੋਰਟਸ ਐਂਡ ਕਲਚਰਲ ਕਲੱਬ ਵਿਚੈਸਾ ਅਤੇ ਲਾਇਨਜ ਆਫ ਪੰਜਾਬ ਇਟਲੀ ਦੁਆਰਾ ਇਟਲੀ ਦੇ ਖੇਡ ਪ੍ਰਬੰਧਕ ਸਵੱਰਗੀ ਸ:ਕੁਲਵਿੰਦਰ ਸਿੰਘ ਧਾਲੀਵਾਲ ਦੀ ਯਾਦ ਵਿੱਚ ਕਰਵਾਇਆ ਗਿਆ ਪਹਿਲਾ ਫੁੱਟਬਾਲ ਤੇ ਵਾਲੀਬਾਲ ਟੂਰਨਾਂਮੈੱਟ ਯਾਦਗਾਰੀ ਹੋ ਨਿੱਬੜਿਆ। ਇਸ ਦੋ ਰੋਜਾ ਖੇਡ ਮੇਲੇ ਦੌਰਾਨ ਵਾਲੀਬਾਲ ਤੇ ਫੁੱਟਬਾਲ ਦੀਆਂ ਇਟਲੀ ਭਰ ਦੀਆਂ ਚੋਟੀ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਫੁੱਟਬਾਲ ਦੇ ਮੁਕਾਬਲਿਆਂ ਚੋ ਡਾਇਮੰਡ ਬ੍ਰੇਸ਼ੀਆ ਨੂੰ ਪਹਿਲਾ ਸਥਾਨ ਹਾਸਿਲ ਹੋਇਆ ਜਦੋ ਕਿ ਵੀਆਦਾਨਾਂ ਦੀ ਟੀਮ ਉੱਪ ਜੇਤੂ ਟੀਮ ਬਣੀ। ਜਦੋਂ ਕਿ ਵਾਲੀਬਾਲ ਵਿੱਚ ਲਾਇਨਜ ਆਫ ਪੰਜਾਬ ਦੀ ਟੀਮ ਫਸਟ ਅਤੇ ਪੰਜਾਬ ਸਪੋਰਟਸ ਕਲੱਬ ਗੇਧੀ ਬ੍ਰੇਸ਼ੀਆ ਦੀ ਟੀਮ ਸੈਕਿੰਡ ਰਹੀ। ਇਸ ਮੌਕੇ ਮਨਦੀਪ ਸੈਣੀ ਦੁਆਰਾ ਮੁਹਾਵਰੇਦਾਰ ਤੇ ਪ੍ਰਭਾਵਸ਼ਾਲੀ ਕੁਮੈਟਰੀ ਕਰਕੇ ਖੇਡ ਮੇਲੇ ਨੂੰ ਚਾਰ ਚੰਨ ਲਗਾਏ। ਉੱਘੇ ਫੁੱਟਬਾਲਰ ਕਰਨ ਧਾਲੀਵਾਲ ਦਾ ਪ੍ਰਬੰਧਕਾਂ ਦੁਆਰਾ ਵਿਸ਼ੇਸ਼ ਸਨਮਾਨ ਕੀਤਾ æਗਿਆ। ਜੇਤੂ ਟੀਮਾਂ ਨੂੰ ਨਕਦ ਰਾਸ਼ੀ ਤੇ ਸ਼ਾਨਦਾਰ ਟ੍ਰਾਫੀਆਂ ਨਾਲ਼ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: