ਫੀਫਾ ਵਿਸ਼ਵ ਕੱਪ : ਮੇਜ਼ਬਾਨ ਰੂਸ ਦੀ ਸਾਊਦੀ ਅਰਬ ਉੱਤੇ ਧਮਾਕੇਦਾਰ ਜਿੱਤ

ss1

ਫੀਫਾ ਵਿਸ਼ਵ ਕੱਪ : ਮੇਜ਼ਬਾਨ ਰੂਸ ਦੀ ਸਾਊਦੀ ਅਰਬ ਉੱਤੇ ਧਮਾਕੇਦਾਰ ਜਿੱਤ

ਫੀਫਾ ਵਿਸ਼ਵ ਕੱਪ ਵਿੱਚ ਸਭ ਤੋਂ ਹੇਠਲੀ ਦਰਜਾਬੰਦੀ ਨਾਲ ਉਤਰੇ ਮੇਜ਼ਬਾਨ ਰੂਸ ਨੇ ਟੂਰਨਾਮੈਂਟ ਦਾ ਧਮਾਕੇਦਾਰ ਆਗਾਜ਼ ਕਰਦਿਆਂ ਉਦਘਾਟਨੀ ਮੁਕਾਬਲੇ ਵਿੱਚ ਸਾਊਦੀ ਅਰਬ ਨੂੰ ਗਰੁੱਪ ‘ਏ’ ਵਿੱਚ 5-0 ਗੋਲਾਂ ਨਾਲ ਹਰਾ ਦਿੱਤਾ। ਰੂਸ ਅਤੇ ਸਾਊਦੀ ਅਰਬ ਦੇ ਇਸ ਮੁਕਾਬਲੇ ਨਾਲ ਫੁਟਬਾਲ ਮਹਾਂਕੁੰਭ ਦੀ ਸ਼ੁਰੂਆਤ ਹੋ ਗਈ ਹੈ। ਲੁਜ਼ਨਿਕੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਵਿੱਚ ਰੂਸ ਨੇ 80 ਹਜ਼ਾਰ ਦਰਸ਼ਕਾਂ ਦੀ ਮੌਜੂਦਗੀ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਉਨ੍ਹਾਂ ਆਲੋਚਕਾਂ ਨੂੰ ਸ਼ਾਂਤ ਕਰ ਦਿੱਤਾ, ਜੋ ਰੂਸ ਨੂੰ ਬਹੁਤ ਕਮਜੋਰ ਮੰਨ ਰਹੇ ਸਨ ਅਤੇ ਇਹ ਦਾਅਵਾ ਕਰਦੇ ਸਨ ਕਿ ਰੂਸ ਆਰੰਭਕ ਗੇੜ ਵਿੱਚ ਹੀ ਬਾਹਰ ਹੋ ਜਾਵੇਗਾ। ਰੂਸ ਅਤੇ ਸਾਊਦੀ ਅਰਬ ਦੇ ਗਰੁੱਪ ‘ਏ’ ਵਿੱਚ ਮਿਸਰ ਅਤੇ ਸਾਬਕਾ ਜੇਤੂ ਯੁਰੂਗੁਏ ਵਰਗੀਆਂ ਟੀਮਾਂ ਹਨ ਅਤੇ ਰੂਸ ਨੇ ਇਸ ਜਿੱਤ ਨਾਲ ਨਾਕਆਊਟ ਗੇੜ ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾ ਨੂੰ ਮਜ਼ਬੂਤੀ ਦਿੱਤੀ ਹੈ। ਰੂਸ 32 ਟੀਮਾਂ ਦੇ ਵਿਸ਼ਵ ਕੱਪ ਵਿੱਚ ਸਭ ਤੋਂ ਹੇਠਲੀ ਦਰਜਾਬੰਦੀ ਦੀ ਟੀਮ ਵਜੋਂ ਉਤਰੀ ਹੈ, ਪਰ ਉਸ ਦੀ ਸ਼ੁਰੂਆਤ ਬਿਹਤਰੀਨ ਰਹੀ।

Share Button

Leave a Reply

Your email address will not be published. Required fields are marked *