Sun. Aug 18th, 2019

ਫਿਲੌਰ ‘ਚ ਮਿਠਾਇਆ ਵਾਲੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਇੱਕ ਜ਼ਿੰਦਾ ਸੜ੍ਹਿਆ

ਫਿਲੌਰ ‘ਚ ਮਿਠਾਇਆ ਵਾਲੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਇੱਕ ਜ਼ਿੰਦਾ ਸੜ੍ਹਿਆ

ਫਿਲੌਰ : ਮੰਗਲਵਾਰ ਨੂੰ ਲੁਧਿਆਣਾ ਦੇ ਫਿਲੌਰ ਵਿੱਚ ਸਥਿਤ ਗਾਬਾ ਸਵੀਟ ਸ਼ਾਪ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਅੱਗ ਵਿੱਚ ਸਵੀਟ ਸ਼ਾਪ ਵਿੱਚ ਕੰਮ ਕਰਨ ਵਾਲੇ ਇਕ ਕਰਮਚਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਕਰਮਚਾਰੀਆਂ ਨੇ ਆਪਣੀ ਜਾਨ ਨੂੰ ਬਚਾਉਣ ਲਈ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ । ਪੰਜਾਬ ਬੰਦ ਕਾਰਨ ਇਸ ਘਟਨਾ ਦਾ ਬਹੁਤ ਸਮੇਂ ਬਾਅਦ ਪਤਾ ਲੱਗਿਆ ।

ਦੱਸਿਆ ਜਾ ਰਿਹਾ ਹੈ ਕਿ ਸ਼ਾਪ ਦੇ ਇੱਕ ਕਰਮਚਾਰੀ ਨੇ ਜਦੋਂ ਚਲਦੀ ਭੱਠੀ ਵਿੱਚ ਤੇਲ ਪਾਉਣਾ ਸ਼ੁਰੂ ਕੀਤਾ ਤਾਂ ਅਚਾਨਕ ਅੱਗ ਭੜਕ ਗਈ ਅਤੇ ਅੱਗ ਦੀਆਂ ਉੱਚੀਆਂ-ਉੱਚੀਆਂ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ । ਇਸ ਅੱਗ ਵਿੱਚ ਤਿੰਨ ਕਰਮਚਾਰੀ ਘਿਰ ਗਏ ਹਨ , ਜਿਨ੍ਹਾਂ ਨੇ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਤੇ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ । ਇਸੇ ਵਿੱਚ ਇੱਕ ਕਰਮਚਾਰੀ ਦੀ ਅੱਗ ਵਿੱਚ ਫਸਣ ਦੀ ਸੂਚਨਾ ਮਿਲੀ । ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਸ਼ਾਪ ਦੇ ਅੰਦਰ ਪਹੁੰਚੀ । ਜਦੋਂ ਉਨ੍ਹਾਂ ਨੇ ਅੰਦਰ ਪਹੁੰਚ ਕੇ ਦੇਖਿਆ ਤਾਂ ਇੱਕ ਕਰਮਚਾਰੀ ਇਸ ਅੱਗ ਵਿੱਚ ਜ਼ਿੰਦਾ ਸੜ੍ਹ ਚੁੱਕਿਆ ਸੀ । ਜਿਸਦੇ ਬਾਅਦ ਪੁਲਿਸ ਨੇ ਉਸਨੂੰ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਫਿਲਹਾਲ ਇਸ ਮਾਮਲੇ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ । ਇਸ ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਲੋਂ ਅੱਗ ‘ਤੇ ਕਾਬੂ ਪਾਇਆ ਗਿਆ । ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦੇ ਕਾਰਨ ਦੁਕਾਨ ਦਾ ਲੱਖਾਂ ਦਾ ਨੁਕਸਾਨ ਹੋਇਆ ਹੈ ਅਤੇ ਦੁਕਾਨ ਵਿੱਚ ਪਿਆ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ ਹੈ ।

Leave a Reply

Your email address will not be published. Required fields are marked *

%d bloggers like this: