ਫਿਲਮ ਫੈਮਲੀ 431 ਵਿਚ ਪ੍ਰਮੁਖ ਕਿਰਦਾਰ ਨਿਭਾਏਗਾ ਅਦਾਕਾਰ ਜੀਤ ਭੜੀ: ਗੁਰਚੇਤ ਚਿੱਤਰਕਾਰ

ss1

ਫਿਲਮ ਫੈਮਲੀ 431 ਵਿਚ ਪ੍ਰਮੁਖ ਕਿਰਦਾਰ ਨਿਭਾਏਗਾ ਅਦਾਕਾਰ ਜੀਤ ਭੜੀ: ਗੁਰਚੇਤ ਚਿੱਤਰਕਾਰ
ਪਾਖੰਡੀ ਸਾਧਾਂ ਦਾ ਪਰਦਾਫਾਸ਼ ਕਰੇਗੀ ਫਿਲਮ ਫੈਮਲੀ 431

13-25 (1) 13-25 (2)
ਪਟਿਆਲਾ, 12 ਜੂਨ 2016, ਬੀਤੇ ਦਿਨੀ ਨਾਭਾ, ਭਾਈ ਕੀ ਪਿਸੋਰ ਅਤੇ ਪਟਿਆਲਾ ਦੇ ਅਲੱਗ ਅੱਲਗ ਪਿੰਡਾਂ ਵਿਚ ਫਿਲਮ ਫੈਮਲੀ 431 ਦੀ ਸੂਟਿੰਗ ਕੀਤੀ ਗਈ।ਜ਼ਿਕਰਯੋਗ ਹੈ ਕਿ ਇਹ ਗੁਰਚੇਤ ਚਿਤਰਕਾਰ ਦੀ ਚਰਚਿਤ ਫਿਲਮ ਫੈਲਮੀ 420 ਦੀ ਸਫਲਤਾ ਤੋਂ ਲਗਾਤਾਰ ਬਾਅਦ ਇਹ ਫਿਲਮ ਵੀ ਉਸੇ ਲੜੀ ਦਾ ਹੀ ਅਗਲਾ ਹਿੱਸਾ ਹੈ।ਇਸ ਫਿਲਮ ਦੇ ਨਿਰਦੇਸ਼ਕ ਵਿੱਕੀ ਬਾਬਾ ਹਨ। ਇਸ ਫਿਲਮ ਦਾ ਮੁੱਖ ਸੰਦੇਸ਼ ਜਿੱਥੇ ਲੋਕਾਂ ਨੂੰ ਅੰਧ ਵਿਸ਼ਵਾਸ ਤੋਂ ਬਾਹਰ ਲੈ ਕੇ ਆਉਣਾ ਹੈ ਉਥੇ ਇਸ ਵਿਚ ਪਾਖੰਡਾਂ ਨੂੰ ਨਾ ਮੰਨਣ ਤੇ ਵੀ ਕੇਂਦਰਿਤ ਕੀਤਾ ਗਿਆ ਹੈ।ਇਸ ਫਿਲਮ ਵਿਚ ਹਮੇਸ਼ਾ ਦੀ ਤਰ੍ਰਾਂ ਪ੍ਰਸਿੱਧ ਕਾਮੇਡੀਅਨ ਗੁਰਚੇਤ ਚਿੱਤਰਕਾਰ, ਜੀਤ ਭੜੀ, ਪ੍ਰਕਾਸ਼ ਗਾਧੂ, ਸਤਿੰਦਰ ਕੌਰ, ਦਰਸ਼ਨ ਘਾਰੂ, ਮਿੰਟੂ ਜੱਟ ਆਦਿ ਸਮੇਤ ਬਹੁਤ ਸਾਰੇ ਨਾਮੀ ਕਲਾਕਾਰ ਇਸ ਫਿਲਮ ਵਿਚ ਅਹਿਮ ਕਿਰਦਾਰ ਨਿਭਾਅ ਰਹੇ ਹਨ।ਇਸ ਫਿਲਮ ਦਾ ਸੰਗੀਤ ਐੱਚ.ਐੱਸ ਗੁੱਡੂ ਨੇ ਕੀਤਾ ਹੈ ਅਤੇ ਫਿਲਮ ਵਿਚ ਦਮਨ ਸੰਧੂ ਨੇ ਆਪਣੀ ਸ਼ੁਰੀਲੀ ਆਵਾਜ਼ ਵੀ ਪੇਸ਼ ਕੀਤੀ ਹੈ।ਅਦਾਕਾਰ ਗੁਰਚੇਤ ਚਿਤਰਕਾਰ ਜੀ ਨੇ ਦੱਸਿਆ ਕਿ ਸਾਡੀ ਜਲਦ ਆਉਣ ਵਾਲੀ ਫਿਲਮ ਫੈਮਲੀ 431 ਵਿਚ ਜੀਤ ਭੜੀ ਪ੍ਰਮੁਖ ਕਿਰਦਾਰ ਵਜੋ ਭੂਮਿਕਾ ਨਿਭਾਉਣਗੇ।
ਇਸ ਮੌਕੇ ਫਿਲਮ ਵਿਚ ਪ੍ਰਮੁੱਖ ਕਿਰਦਾਰ ਨਿਭਾਅ ਰਹੇ ਫਿਲਮ ਦੇ ਹੀਰੋ ਜੀਤ ਭੜੀ ਨੇ ਦੱਸਿਆ ਕਿ ਇਹ ਫਿਲਮ ਅਜੋਕੇ ਦੌਰ ਅੰਦਰ ਪੰਜਾਬ ਲਈ ਇਕ ਵੱਡਾ ਸੁਨੇਹਾ ਪੇਸ਼ ਕਰੇਗੀ ਜਿਸ ਦੇ ਸਾਰਥਿਕ ਨਤੀਜੇ ਆਉਣ ਦੀ ਸੰਭਾਵਨਾ ਹੈ।ਉਨ੍ਹਾਂ ਕਿਹਾ ਕਿ ਫਿਲਮ ਵਿਚ ਅੰਧ ਵਿਸ਼ਵਾਸ ਦੇ ਖਾਤਮੇ ਦੀ ਤਾਂ ਗੱਲ ਕੀਤੀ ਹੀ ਗਈ ਹੈ ਪਰ ਅੰਧ ਵਿਸ਼ਵਾਸ ਫੈਲਾਉਣ ਵਾਲੇ ਪਾਖੰਡੀ ਬਾਬਿਆਂ ਦਾ ਵੀ ਫਿਲਮ ਵਿਚ ਪਰਦਾਫਾਸ਼ ਹੁੰਦਾ ਹੈ।ਪ੍ਰੈਸ ਨੂੰ ਇਹ ਸਾਰੀ ਜਾਣਕਾਰੀ ਜਗਜੀਤ ਸਿੰਘ ਪੰਜੋਲੀ ਨੇ ਦਿੱਤੀ।

Share Button

Leave a Reply

Your email address will not be published. Required fields are marked *