ਫਿਲਮ ”ਡਿਸ਼ੂਮ” ਦੇ ਡਾਇਰੈਕਟਰ ਤੇ ਅਦਾਕਾਰਾ ਸਿਰੀ ਸਾਹਿਬ ਦੀ ਬੇਅਦਬੀ ਤੇ ਮੁਆਫੀ ਮੰਗਣ : ਮੱਕੜ

ਫਿਲਮ ”ਡਿਸ਼ੂਮ” ਦੇ ਡਾਇਰੈਕਟਰ ਤੇ ਅਦਾਕਾਰਾ ਸਿਰੀ ਸਾਹਿਬ ਦੀ ਬੇਅਦਬੀ ਤੇ ਮੁਆਫੀ ਮੰਗਣ : ਮੱਕੜ

ਅੰਮ੍ਰਿਤਸਰ, 15 ਜੂਨ (ਪ.ਪ.): ਫਿਲਮ ‘ਡਿਸ਼ੂਮ’ ਦੇ ਗੀਤ ‘ਚ ਸਿੱਖ ਧਰਮ ਨਾਲ ਸੰਬੰਧਤ ਕਕਾਰ ਸਿਰੀ ਸਾਹਿਬ ਦੀ ਬੇਅਦਬੀ ਕਰਨ ‘ਤੇ ਫਿਲਮ ਦੇ ਡਾਇਰੈਕਟਰ ਤੇ ਅਦਾਕਾਰਾ ਮੁਆਫੀ ਮੰਗਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਪ੍ਰੈੱਸ ਬਿਆਨ ਵਿਚ ਕੀਤਾ।
ਉਨ੍ਹਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਪੰਜ ਕਕਾਰਾਂ ਵਿਚੋਂ ਸਿਰੀ ਸਾਹਿਬ ਅਹਿਮ ਹੈ ਜਿਸ ਦੀ ਪਵਿੱਤਰਤਾ ਤੇ ਸਤਿਕਾਰ ਦਾ ਉਕਤ ਫਿਲਮ ਦੇ ਗਾਣੇ ਵਿਚ ਘੋਰ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਦਾਕਾਰਾ ਨਾ ਤਾਂ ਅੰਮ੍ਰਿਤਧਾਰੀ ਹੈ ਤੇ ਨਾ ਹੀ ਉਸ ਨੂੰ ਸਿੱਖ ਧਰਮ ਬਾਰੇ ਕੋਈ ਗਿਆਨ ਹੈ ਕਿਉਂਕਿ ਇਸ ਅਦਾਕਾਰਾ ਨੇ ਕਿਰਦਾਰ ਨਿਭਾਉਂਦੇ ਸਮੇਂ ਸਿਰ ਵੀ ਨਹੀਂ ਢੱਕਿਆ। ਉਨ੍ਹਾਂ ਕਿਹਾ ਕਿ ਇਹ ਕੋਈ ਖੇਡ ਨਹੀਂ ਕਿ ਆਪਣੀ ਅਦਾਕਾਰੀ ਜਾਂ ਫਿਲਮ ਨੂੰ ਚਮਕਾਉਣ ਲਈ ਸਿੱਖ ਧਰਮ ਦੇ ਕਕਾਰਾਂ ਦੀ ਵਰਤੋਂ ਕਰਕੇ ਇਨ੍ਹਾਂ ਦੀ ਬੇਅਦਬੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿਰੀ ਸਾਹਿਬ ਦੀ ਤੁਲਨਾ ਹਥਿਆਰ ਨਾਲ ਦਰਸਾਉਣੀ ਕਿਸੇ ਵੀ ਕੀਮਤ ਤੇ ਜਾਇਜ਼ ਨਹੀਂ ਹੈ ਕਿਉਂਕਿ ਇਹ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ।
ਉਨ੍ਹਾਂ ਕਿਹਾ ਕਿ ਇਸ ਘਟੀਆ ਹਰਕਤ ਬਦਲੇ ਫਿਲਮ ਡਿਸ਼ੂਮ ਦੇ ਡਾਇਰੈਕਟਰ ਤੇ ਅਦਾਕਾਰਾ ਤੁਰੰਤ ਸਿੱਖ ਸੰਗਤ ਪਾਸੋਂ ਮੁਆਫੀ ਮੰਗਣ। ਉਨ੍ਹਾਂ ਸੈਂਸਰ ਬੋਰਡ ਨੂੰ ਅਪੀਲ ਕੀਤੀ ਕਿ ਉਹ ਉਕਤ ਫਿਲਮ ਦੇ ਡਾਇਰੈਕਟਰ ਰੋਹਿਤ ਧਵਨ ਨੂੰ ਨਿਰਦੇਸ਼ ਦੇਣ ਕਿ ਗਾਣੇ ਵਿਚੋਂ ਸਿਰੀ ਸਾਹਿਬ ਦੇ ਦ੍ਰਿਸ਼ ਅਤੇ ਯੂ-ਟਿਊਬ ਤੋਂ ਇਲਾਵਾ ਹੋਰਨਾਂ ਵੈਬਸਾਈਟਾਂ ‘ਤੇ ਅਪਲੋਡ ਹੋ ਚੁੱਕੀ ਵੀਡੀਓ ਨੂੰ ਹਟਾਉਣ।

Share Button

Leave a Reply

Your email address will not be published. Required fields are marked *

%d bloggers like this: