Mon. Sep 23rd, 2019

ਫਿਲਮ ‘ਚ ਨਾ ਕਾਸਟ ਕਰਨ ‘ਤੇ ਧਰਮਿੰਦਰ ਨੇ ਨਿਰਦੇਸ਼ਕ ਨੂੰ ਸਾਰੀ ਰਾਤ ਕੀਤਾ ਸੀ ਪਰੇਸ਼ਾਨ

ਫਿਲਮ ‘ਚ ਨਾ ਕਾਸਟ ਕਰਨ ‘ਤੇ ਧਰਮਿੰਦਰ ਨੇ ਨਿਰਦੇਸ਼ਕ ਨੂੰ ਸਾਰੀ ਰਾਤ ਕੀਤਾ ਸੀ ਪਰੇਸ਼ਾਨ

ਬਾਲੀਵੁੱਡ ਦੇ ਹੀਮੈਨ ਯਾਨੀ ਧਰਮਿੰਦਰ ਆਪਣੀ ਮਸਤਮੌਲਾ ਇਮੇਜ ਲਈ ਜਾਣੇ ਜਾਂਦੇ ਹਨ। ਉਹ ਜ਼ਿੰਦਗੀ ਨੂੰ ਸ਼ਰੂ ਤੋਂ ਹੀ ਆਪਣੇ ਅੰਦਾਜ਼ ਵਿਚ ਜਿਉਂਦੇ ਆਏ ਹਨ। ਇਸ ਨਾਲ ਸਬੰਧਿਤ ਇਕ ਖੁਲਾਸਾ ਉਨ੍ਹਾਂ ਨੇ ਕਪਿਲ ਸ਼ਰਮਾ ਦੇ ਸ਼ੋਅ ਵਿਚ ਕੀਤਾ, ਜਿਸ ਨੂੰ ਸੁਣ ਕੇ ਸ਼ੋਅ ਵਿਚ ਮੌਜੂਦ ਸਾਰੇ ਲੋਕ ਖੂਬ ਹੱਸੇ।

ਦਰਅਸਲ, ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਛੇਤੀ ਹੀ ਰਿਲੀਜ਼ ਹੋਣ ਜਾ ਰਹੀ ਹੈ। ਕਰਣ ਇਸ ਫਿਲਮ ਦੇ ਜਰੀਏ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੇ ਹਨ। ਸੰਨੀ ਅਤੇ ਧਰਮਿੰਦਰ ਫ਼ਿਲਮ ਦੇ ਪ੍ਰਚਾਰ ਲਈ ਕਪਿਲ ਸ਼ਰਮਾ ਸ਼ੋਅ ‘ਤੇ ਪਹੁੰਚੇ।

ਇਸ ਦੌਰਾਨ ਧਰਮਿੰਦਰ ਨੇ ਇੱਕ ਵੱਡਾ ਖੁਲਾਸਾ ਕੀਤਾ ਕਿ ਫ਼ਿਲਮ ‘ਆਨੰਦ’ ਵਿੱਚ ਕੰਮ ਨਾ ਮਿਲਣ ਤੋਂ ਨਾਰਾਜ਼ ਉਨ੍ਹਾਂ ਨੇ ਸ਼ਰਾਬ ਦੇ ਨਸ਼ੇ ਵਿੱਚ ਸਾਰੀ ਰਾਤ ਫ਼ਿਲਮ ਨਿਰਦੇਸ਼ਕ ਰਿਸ਼ੀਕੇਸ਼ ਮੁਖਰਜੀ ਨੂੰ ਪਰੇਸ਼ਾਨ ਕੀਤਾ ਸੀ।

ਇਸ ਕਿੱਸੇ ਤੋਂ ਇਲਾਵਾ ਵੀ ਧਰਮਿੰਦਰ ਨੇ ਆਪਣੀ ਨਿੱਜੀ ਅਤੇ ਫਿਲਮੀ ਜ਼ਿੰਦਗੀ ਨਾਲ ਜੁੜੇ ਕਈ ਦਿਲਚਸਪ ਕਿੱਸੇ ਸੁਣਾਏ, ਜਿਨ੍ਹਾਂ ਨੂੰ ਸੁਣ ਕੇ ਉੱਥੇ ਮੌਜੂਦ ਲੋਕਾਂ ਨੇ ਖੂਬ ਠਹਾਕੇ ਲਾਏ

Leave a Reply

Your email address will not be published. Required fields are marked *

%d bloggers like this: