Sat. Jun 15th, 2019

ਫਿਲਮ ‘ਗੇਲੋ’ ‘ਚ ਦਿਖਾਈ ਦੇਣਗੇ ਬਠਿੰਡਾ ਜ਼ਿਲ੍ਹੇ ਦੇ ਕਈ ਚਿਹਰੇ- ਮੋਤੀ ਰਾਮ

ਫਿਲਮ ‘ਗੇਲੋ’ ‘ਚ ਦਿਖਾਈ ਦੇਣਗੇ ਬਠਿੰਡਾ ਜ਼ਿਲ੍ਹੇ ਦੇ ਕਈ ਚਿਹਰੇ- ਮੋਤੀ ਰਾਮ
ਪੰਜ ਅਗਸਤ ਨੂੰ ਦੁਨੀਆਂ ਭਰ ਦੇ ਸਿਨੇਮਿਆਂ ਦਾ ਸ਼ਿੰਗਾਰ ਬਣ ਰਹੀ ਹੈ ਫਿਲਮ ‘ਗੇਲੋ’
ਖੇਤਰ ਦੇ ਲੋਕਾਂ ਵਿਚ ਇਸ ਫਿਲਮ ਪ੍ਰਤੀ ਭਾਰੀ ਉਤਸ਼ਾਹ

31-4

ਤਲਵੰਡੀ ਸਾਬੋ, 31 ਜੁਲਾਈ (ਗੁਰਜੰਟ ਸਿੰਘ ਨਥੇਹਾ)- ਰਾਮ ਸਰੂਪ ਅਣਖੀ ਦੇ ਨਾਵਲ ਗੇਲੋ ਦੇ ਅਧਾਰਿਤ ਪ੍ਰਸਿੱਧ ਰੰਗਕਰਮੀ ਤੇ ਲੇਖਕ ਮਨਭਵਨ ਸਿੰਘ ਦੀ ਦਿਸ਼ਾ ਨਿਰਦੇਸ਼ਨਾ ਵਿਚ ਤਿਆਰ ਫਿਲਮ ‘ਗੇਲੋ’ ਵਿਚ ਬਠਿੰਡਾ ਜ਼ਿਲ੍ਹੇ ਦੇ ਕਈ ਚਿਹਰੇ ਵਿਖਾਈ ਦੇਣਗੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਹੁ- ਪੱਖੀ ਸਖਸ਼ੀਅਤ ਤੇ ਫਿਲਮ ‘ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਮੋਤੀ ਰਾਮ ਕੋਟਬਖਤੂ ਨੇ ਕੀਤਾ। ਉਹਨਾਂ ਕਿਹਾ ਕਿ ਇਸ ਫਿਲਮ ਵਿਚ ਜਿੱਥੇ ਨਿਧੀ ਐਮ ਸਿੰਘ ਤੇ ਸੁਰਿੰਦਰ ਸਿੰਘ ਸੋਢੀ ਦੀ ਨਿਰਮਾਤਾਸ਼ਿਪ ਵਿਚ ਬਣੀ ਇਸ ਨਿਵੇਕਲੀ ਫਿਲਮ ਅੰਦਰ ਪਵਨ ਮਲਹੋਤਰਾ, ਜਸਪਿੰਦਰ ਚੀਮਾ, ਰਾਜ ਧਾਲੀਵਾਲ, ਗੁਰਜੀਤ ਗੁਰੀ, ਦਿਲਾਵਰ ਸਿੱਧੂ ਆਦਿ ਪ੍ਰਸਿੱਧ ਅਦਾਕਾਰਾਂ ਨੇ ਭੂਮਿਕਾ ਨਿਭਾਈ ਹੈ ਉੱਥੇ ਬਠਿੰਡਾ ਜ਼ਿਲ੍ਹੇ ਦੇ ਕਈ ਚਿਹਰੇ ਵੀ ਦਿਖਾਈ ਦੇਣਗੇ।
ਪੰਜ ਅਗਸਤ ਨੂੰ ਸਿਨੇਮਾ ਘਰਾ ਦਾ ਸ਼ਿੰਗਾਰ ਬਣਨ ਜਾ ਰਹੀ ਇਸ ਫਿਲਮ ਵਿਚ ਥਾਣੇਦਾਰ ਦੀ ਭੂਮਿਕਾ ਨਿਵਾਉਣ ਵਾਲੇ ਤਰਸੇਮ ਸਿੰਘ ਬੁੱਟਰ ਨੇ ਦੱਸਿਆ ਕਿ ਇਸ ਫਿਲਮ ਦਾ ਵਿਸ਼ਾ ਟੁਟਦੇ-ਬਣਦੇ ਸਮਾਜਿਕ ਰਿਸ਼ਤਿਆਂ, ਨਸ਼ਿਆਂ ਦੀ ਸਮੱਸਿਆ, ਕਿਸਾਨੀ ਦਾ ਦੁਖਾਂਤ, ਅਣਖ ਇੱਜ਼ਤ ਅਤੇ ਮਰਦ ਪ੍ਰਧਾਨ ਸਮਾਜ ਦੀ ਯਥਾਰਥਕਤਾ ਨੂੰ ਦਰਸਾਇਆ ਗਿਆ ਹੈ। ਇਸ ਫਿਲਮ ਵਿਚ ਕਿਰਦਾਰ ਨਿਭਾਉਣ ਵਾਲੇ ਗੁਰਮੀਤ ਬੁੱਟਰ ਨੇ ਦੱਸਿਆ ਕਿ ਫਿਲ ‘ਗੇਲੋ’ ਦਾ ਸਾਨ ਫਰਾਂਸਿਸਕੋ ਤੇ ਲੋਨਾਵਾਲਾ ਅੰਤਰ ਰਾਸ਼ਟਰੀ ਫਿਲਮ ਫੈਸਟੀਵਲ ਲਈ ਚੁਣੇ ਜਾਣਾ ਇਸ ਦੀ ਮਕਬੂਲੀਅਤ ਅਤੇ ਵਧੀਆ ਫਿਲਮ ਹੋਣ ‘ਤੇ ਮੋਹਰ ਲਾਉਂਦਾ ਹੈ।
ਉਕਤ ਤਿੱਕੜੀ ਦੇ ਨਾਲ-ਨਾਲ ਬਠਿੰਡਾ ਦੇ ਗੁਰਸੇਵਕ ਸਿੰਘ ਬੀੜ, ਲਲਿਤ ਕੁਮਾਰ, ਜਗਤਾਰ ਸਿੰਘ, ਰਜਿੰਦਰ ਸਿੰਘ, ਲੱਖਾ ਸਿੰਘ ਅਤੇ ਜਸਵਿੰਦਰ ਸਿੰਘ ਆਦਿ ਨੇ ਵੀ ਭੂਮਿਕਾ ਨਿਭਾਈ ਹੈ।ਇਸ ਫਿਲਮ ਦੀ ਸ਼ੂਟਿੰਗ ਸੰਬੰਧੀ ਦਸਦਿਆਂ ਕਿਹਾ ਕਿ ਫਿਲਮ ਦੀ ਸ਼ੂਟਿੰਗ ਕੋਟ ਸ਼ਮੀਰ ਅਤੇ ਬਠਿੰਡਾ ਦੇ ਆਸ ਪਾਸ ਦੇ ਇਲਾਕਿਆਂ ਵਿਚ ਹੋਣ ਕਾਰਨ ਵੀ ਸਥਾਨਕ ਲੋਕਾਂ ਵਿਚ ਫਿਲ਼ਮ ਵੇਖਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: