ਫਿਲਪਾਈਨ ਦੇ ਸ਼ਹਿਰ ਮਰਕੀਨਾ ਸਿਟੀ ਵਿਖੇ ਤੀਆ ਦਾ ਤਿਉਹਾਰ ਮਨਾਇਆ ਗਿਆ

ss1

ਫਿਲਪਾਈਨ ਦੇ ਸ਼ਹਿਰ ਮਰਕੀਨਾ ਸਿਟੀ ਵਿਖੇ ਤੀਆ ਦਾ ਤਿਉਹਾਰ ਮਨਾਇਆ ਗਿਆ

8 ਅਗਸਤ(ਮਨੀਲਾ) ਫਿਲਪਾਈਨ ਮਨੀਲਾ ਦੇ ਸ਼ਹਿਰ ਮਰਕੀਨਾ ਸਿਟੀ ਵਿਖੇ ਮਿਤੀ 7 ਅਗਸਤ ਦਿਨ ਐਤਵਾਰ ਨੂੰ ਪੰਜਾਬੀ ਭਾਈਚਾਰੇ ਵੱਲੋ ਤੀਆ ਦਾ ਤਿਉਹਾਰ ਰਵਾਇਤੀ ਢੰਗਾ ਅਨੁਸਾਰ ਬੜੀ ਧੂਮ ਧਾਮ ਨਾਲ ਮਿਲਾਇਆ ਗਿਆ। ਜਿਸ ਵਿੱਚ ਨੇੜੇ ਦੇ ਸ਼ਹਿਰਾ ਦੀਆ ਮੁਟਿਆਰਾ ਨੇ ਭਾਗ ਲਿਆ ਅਤੇ ਖੂਬ ਗਿੱਧੇ ਭੰਗੜੇ ਪਾਏ ਗਏ। ਪ੍ਰੋਗਰਾਮ ਵਿੱਚ ਮਰਕੀਨਾ ਸ਼ਹਿਰ ਦੇ ਮੇਅਰ ਮਰਸੀ ਚੀਦੋਰੋ ਨੇ ਆਪਣੇ ਪਰਿਵਾਰ ਸਮੇਤ ਸ਼ਿਰਕਤ ਕੀਤੀ ਅਤੇ ਅੱਗੇ ਵਾਸਤੇ ਵੀ ਅਜਿਹੇ ਸਭਿਆਚਾਰਕ ਪ੍ਰੋਗਰਾਮ ਕਰਨ ਲਈ ਹਰੇਕ ਤਰਾ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ। ਇਹ ਸਾਰਾ ਪ੍ਰੋਗਰਾਮ ਗੁਰੂ ਘਰ ਮਰਕੀਨਾ ਦੇ ਪ੍ਰਬੰਧਕਾ ਦੇ ਯਤਨਾ ਸਦਕਾ ਕੀਤਾ ਗਿਆ।

Share Button

Leave a Reply

Your email address will not be published. Required fields are marked *