Wed. Jul 17th, 2019

ਫਿਰ ਹੜਤਾਲ ‘ਤੇ ਜਾਣਗੇ ਬੈਂਕ ਮੁਲਾਜ਼ਮ

ਫਿਰ ਹੜਤਾਲ ‘ਤੇ ਜਾਣਗੇ ਬੈਂਕ ਮੁਲਾਜ਼ਮ

ਨਵੀਂ ਦਿੱਲੀ : ਦਸੰਬਰ 2018 ਦੇ ਆਖਰੀ ਦਿਨਾਂ ‘ਚ ਬੈਂਕ ਮੁਲਾਜ਼ਮ ਹੜਤਾਲ ‘ਤੇ ਗਏ ਸਨ ਅਤੇ ਹੋਰ ਛੁੱਟੀਆਂ ਦੇਕਾਰਨ ਬੈਂਕ ਬੰਦ ਰਹਿਣ ਨਾਲ ਗਾਹਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਖਬਰ ਹੈ ਕਿ ਬੈਂਕ ਮੁਲਾਜ਼ਮ ਇਕ ਵਾਰੀ ਫਿਰ ਹੜਤਾਲ ‘ਤੇ ਜਾਣ ਵਾਲੇ ਹਨ। ਅਗਲੇ ਹਫਤੇ ਦੋ ਦਿਨ ਬੈਂਕਿੰਗ ਸੇਵ ‘ਤੇ ਮਾੜਾ ਅਸਰ ਪੈਣ ਦਾ ਖਦਸ਼ਾ ਹੈ।
ਸਰਕਾਰ ਬੈਂਕ ਮੁਲਾਜ਼ਮ ਸੰਗਠਨਾਂ ਦੇ ਇਕ ਧੜੇ ਨੇ ਅਗਲੇ ਹਫਤੇ ਮੰਗਲਵਾਰ ਅਤੇ ਬੁੱਧਵਾਰ ਨੂੰ ਹੜਤਾਲ ਦਾ ਸੱਦਾ ਦਿੱਤਾ ਹੈ। ਸਰਕਾਰ ਦੇ ਕਥਿਤ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਖਿਲਾਫ਼ 10 ਕੇਂਦਰੀ ਮੁਲਾਜ਼ਮ ਸੰਗਠਨਾਂ ਨੇ ਦੋ ਦਿਨਾਂ ਦਾ ਦੇਸ਼ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਹੈ ਜਿਸਨੂੰ ਬੈਂਕ ਮੁਲਾਜ਼ਮ ਸੰਗਠਨਾਂ ਦਾ ਇਕ ਧੜਾ ਹਮਾਇਤ ਕਰ ਰਿਹਾ ਹੈ।
ਆਈਡੀਬੀਆਈ ਬੈਂਕ ਨੇ ਬੀਐੱਸਈ ਨੂੰ ਦੱਸਿਆ ਕਿ ਆਲ ਇੰਡੀਆ ਬੈਂਕ ਮੁਲਾਜ਼ਮ ਐਸੋਸੀਏਸ਼ਨ (ਏਆਈਬੀਈਏ) ਅਤੇ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ (ਬੀਈਐੱਫਆਈ) ਨੇ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਨੂੰ ਇਸ ਹੜਤਾਲ ‘ਚ ਉਨ੍ਹਾਂ ਦੇ ਸ਼ਾਮਲ ਹੋਣ ਦੀ ਸੂਚਨਾ ਦਿੱਤੀ ਹੈ।
ਇਲਾਹਾਬਾਦ ਬੈਂਕ ਨੇ ਵੀ ਬੀਐੱਸਈ ਨੂੰ ਕਿਹਾ ਕਿਮੁੱਦੇ ਅਤੇ ਮੰਗਾਂ ਸਨਅਤੀ ਜਗਤ ਦੇ ਪੱਧਰ ਦੀਆਂ ਹਨ ਅਤੇ ਹੜਤਾਲ ਦਾ ਸੱਦਾ ਵੀ ਇੰਡਸਟਰੀ ਦੇ ਪੱਧਰ ‘ਤੇ ਹੀ ਕੀਤਾ ਗਿਆ ਹੈ। ਇਸ ਲਈ ਜੇਕਰ ਹੜਤਾਲ ਕੀਤੀ ਜਾਂਦੀ ਹੈ ਤਾਂ ਬੈਂਕਾਂ ਦੀਆਂ ਸਰਗਰਮੀਆਂ ਪ੍ਰਭਾਵਿਤ ਹੋ ਸਕਦੀਆਂ ਹਨ। ਹਾਲਾਂਕਿ ਬੈਂਕ ਦੋ ਦਿਨਾਂ ਦੇ ਸੰਭਾਵਿਤਤ ਹਾਲਾਤ ‘ਚ ਸੇਵਾ ਸਹੀ ਤਰੀਕੇ ਨਾਲ ਚਲਾਉਂਦੇ ਰਹਿਣ ਦੀ ਹਰ ਸੰਭਵ ਤਿਆਰੀਆਂ ਕਰ ਰਹੇ ਹਨ। ਬੇਂਕ ਆਫ ਬੜੌਦਾ (ਬੀਓਬੀ) ਨੇ ਵੀ ਦੋ ਦਿਨਾਂ ਦੀ ਅਗਲੀ ਹੜਤਾਲ ਦੀ ਮਿਆਦ ‘ਚ ਉਸ ਦੀਆਂ ਕੁਝ ਬ੍ਰਾਂਚਾਂ ‘ਚ ਕੰਮਕਾਜ ‘ਤੇ ਅਸਰ ਪੈਣ ਦਾ ਖਦਸ਼ਾ ਪ੍ਰਗਟਾਇਆ ਹੈ।

Leave a Reply

Your email address will not be published. Required fields are marked *

%d bloggers like this: