Tue. Apr 23rd, 2019

ਫਿਰੋਜ਼ਪੁਰ ਸਰਹੱਦ ‘ਤੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ ਸਰਹੱਦ ‘ਤੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ”ਤੇ ਫਿਰੋਜ਼ਪੁਰ ”ਚ ਬੀਐਸਐਫ ਨੇ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਬੀਐਸਐਫ 29 ਬਟਾਲੀਅਨ ਦੇ ਜਵਾਨ ਸੋਮਵਾਰ ਸਵੇਰੇ ਚੈੱਕ ਪੋਸਟ ਹਾਜੀ ਨੇੜੇ ਗਸ਼ਤ ਦੌਰਾਨ ਮੌਜੂਦ ਸਨ। ਇਸੇ ਦੌਰਾਨ ਪਾਕਿਸਤਾਨ ਵੱਲੋਂ ਕੁਝ ਸੁੱਟਣ ਦਾ ਖਦਸ਼ਾ ਪਾਇਆ ਗਿਆ।

ਜਦੋਂ ਬੀਐਸਐਫ ਦੇ ਜਵਾਨਾਂ ਨੇ ਭਾਰਤ ਵਾਲੇ ਪਾਸੇ ਸਰਚ ਆਪ੍ਰੇਸ਼ਨ ਚਲਾਇਆ ਤਾਂ ਪਾਕਿਸਤਾਨ ਵਲੋਂ ਆਈ 1 ਕਿੱਲੋ, 690 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਇਸ ਹੈਰੋਇਨ ਦੀ ਕੀਮਤ ਕੀਮਤ ਅੰਤਰਾਸ਼ਟਰੀ ਬਾਜ਼ਾਰ ”ਚ 8 ਕਰੋੜ ਰੁਪਏ ਦੇ ਕਰੀਬ ਹੈ। ਬੀਐਸਐੱਫ ਜਵਾਨਾਂ ਵਲੋਂ ਸਰਹੱਦ ਨੇੜੇ ਸਰਚ ਮੁਹਿੰਮ ਹਾਲੇ ਜਾਰੀ ਹੈ, ਕਿਉਂਕਿ ਹੋਰ ਹੈਰੋਇਨ ਫੜੇ ਹੋਣ ਦਾ ਖਦਸ਼ਾ ਹੈ। ਸੂਤਰਾਂ ਮੁਤਾਬਿਕ ਬੀਐਸਐਫ ਨੇ ਹੈਰੋਇਨ ਦੇ ਨਾਲ ਇੱਕ ਭਾਰਤੀ ਤਸਕਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਪਰੰਤੂ ਹਾਲੇ ਬੀਐਸਐਫ ਦੇ ਅਧਿਕਾਰੀਆਂ ਨੇ ਪੁੱਛਗਿੱਛ ਦਾ ਹਵਾਲਾ ਦੇ ਕੇ ਮੁਲਜ਼ਮ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕੀਤਾ ਹੈ।

Share Button

Leave a Reply

Your email address will not be published. Required fields are marked *

%d bloggers like this: