Sun. Sep 15th, 2019

ਫਿਰੋਜ਼ਪੁਰ : ਇੰਡੋ-ਪਾਕਿ ਬਾਰਡਰ ਤੋਂ 22 ਕਰੋੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ : ਇੰਡੋ-ਪਾਕਿ ਬਾਰਡਰ ਤੋਂ 22 ਕਰੋੜ ਦੀ ਹੈਰੋਇਨ ਬਰਾਮਦ

ਸੀਮਾ ਸੁਰੱਖਿਆ ਬਲ ਅਤੇ ਐਂਟੀ ਨਾਰਕੋਟਿਕ ਸੈਲ ਦੀ ਸਾਂਝੀ ਟੀਮ ਨੇ ਅੰਤਰ ਰਾਸ਼ਟਰੀ ਹਿੰਦ ਪਾਕਿ ਬਾਰਡਰ ਦੇ ਲਾਗੇ ਪਾਕਿਸਤਾਨ ਤੋਂ ਸਮਗੱਲ ਹੋ ਕੇ ਆਈ 21.50 ਕਰੋਡ਼ ਰੁਪਏ ਕੀਮਤ ਦੀ 4.305 ਕਿਲੋ ਹੈਰੋਇਨ ਬਰਾਮਦ ਕੀਤੀ ਹੈ।
ਬੀ.ਐਸ.ਐਫ. ਅਧਿਕਾਰੀਆਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ 136 ਬਟਾਲੀਅਨ ਤੇ ਨਾਰਕੋਟਿਕ ਸੈਲ ਦੀ ਸਾਂਝੀ ਟੀਮ ਵੱਲੋਂ ਸ਼ੁੱਕਰਵਾਰ ਬਾਅਦ ਦੁਪਹਿਰ ਸ਼ਾਮੇਕੇ ਚੌਕੀ ਦੇ ਲਾਗੇ ਕੰਡਿਆਲੀ ਤਾਰ ਪਾਰ ਡੂੰਘੀ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਇਸ ਦੌਰਾਨ ਮਿੱਟੀ ਵਿਚ ਲੁਕੋ ਕੇ ਰੱਖੇ ਤਿੰਨ ਪੈਕੈਟ ਤੇ ਇੱਕ ਦੋ ਲੀਟਰ ਦੀ ਬੋਤਲ ਬਰਾਮਦ ਹੋਈ ਜਿਨ੍ਹਾਂ ਵਿਚ ਹੈਰੋਇਨ ਭਰੀ ਹੋਈ ਸੀ। ਇਸ ਹੈਰੋਇਨ ਦਾ ਵਜ਼ਨ 4.305 ਕਿਲੋਗ੍ਰਾਮ ਪਾਇਆ ਗਿਆ। ਉਨਾਂ ਦੱਸਿਆ ਕਿ ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 21.50 ਕਰੋਡ਼ ਰੁਪਏ ਦੱਸੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: