‘ਫਿਰਕਾਪ੍ਰਸਤੀ ਦਾ ਸੁਮੇਲ ਅਤੇ ਸ਼ਾਂਤੀ’ ਮਾਰਚ ਕੱਢ ਕੇ ਭਾਰਤ ਸਰਕਾਰ ਨੂੰ ਜਾਗਰੂਕ ਕਰਨ ਲਈ ਘੱਟ ਗਿਣਤੀਆਂ ਦਾ ਉਪਰਾਲਾ

ss1

‘ਫਿਰਕਾਪ੍ਰਸਤੀ ਦਾ ਸੁਮੇਲ ਅਤੇ ਸ਼ਾਂਤੀ’ ਮਾਰਚ ਕੱਢ ਕੇ ਭਾਰਤ ਸਰਕਾਰ ਨੂੰ ਜਾਗਰੂਕ ਕਰਨ ਲਈ ਘੱਟ ਗਿਣਤੀਆਂ ਦਾ ਉਪਰਾਲਾ

ਵਾਸ਼ਿੰਗਟਨ ਡੀ. ਸੀ. 19 ਜੁਲਾਈ (ਰਾਜ ਗੋਗਨਾ) – ਭਾਰਤ ਵਿੱਚ ਘੱਟ ਗਿਣਤੀਆਂ ਤੇ ਅੱਤਿਆਚਾਰ ਅਤੇ ਗਊ ਦੇ ਨਾਮ ਤੇ ਕੀਤੀ ਜਾ ਰਹੀ ਰਾਜਨੀਤੀ ਨੇ ਸਹਿਮ ਦਾ ਆਲਮ ਫੈਲਾਅ ਦਿੱਤਾ ਹੈ ਜਿਸ ਕਰਕੇ ਕੋਈ ਵੀ ਘੱਟ ਗਿਣਤੀ ਨਾਲ ਸਬੰਧਤ ਵਿਅਕਤੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਰਿਹਾ ਜਿਸ ਕਰਕੇ ਪ੍ਰਵਾਸ ਵਿੱਚ ਰਹਿੰਦੇ ਘੱਟ ਗਿਣਤੀਆਂ ਦੇ ਲੋਕ ਚਿੰਤਤ ਹਨ ਅਜਿਹੀ ਸਥਿਤੀ ਨੂੰ ਠੱਲ ਪਾਉਣ ਲਈ ‘ਫਿਰਕਾਪ੍ਰਸਤੀ ਸੁਮੇਲ ਅਤੇ ਸ਼ਾਂਤੀ’ ਦੇ ਨਾਮ ਤੇ ਵਾਸ਼ਿੰਗਟਨ ਡੀ ਸੀ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਰਾਹੀਂ ਭਾਰਤ ਨੂੰ ਸੁਨੇਹਾ ਦਿੱਤਾ ਗਿਆ ਕਿ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋਈ ਪਈ ਹੈ ਇਸ ਸਮੇਂ ਪੂਰੇ ਭਾਰਤ ਦੇਸ਼ ਵਿੱਚ ਨਾਂ ਕੋਈ ਵਿਅਕਤੀ ਸੁਰੱਖਿਅਤ ਹੈ ਤੇ ਨਾਂ ਹੀ ਘੱਟ ਗਿਣਤੀ ਭਾਈਚਾਰਾ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਇਸ ਕਰਕੇ ਪੂਰਾ ਅਵਾਮ ਸਹਿਮ ਦੇ ਮਾਹੌਲ ਵਿੱਚ ਜੀਅ ਰਿਹਾ ਹੈ। ਜੇਕਰ ਇਸ ਸਥਿਤੀ ਤੇ ਕਾਬੂ ਨਾ ਪਾਇਆ ਗਿਆ ਤਾਂ ਭਾਰਤ ਟੁਕੜਿਆਂ ਵਿੱਚ ਵੰਡੇ ਜਾਣ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ, ਕਿਉਂਕਿ ਜਾਨਵਰਾਂ ਦੇ ਨਾਮ ਤੇ ਕੀਤੀ ਜਾ ਰਹੀ ਰਾਜਨੀਤੀ ਅਤੇ ਘੱਟ ਗਿਣਤੀਆਂ ਖਿਲਾਫ ਨਫਰਤ ਦੀ ਅੱਗ ਨੇ ਘੱਟ ਗਿਣਤੀਆਂ ਨੂੰ ਅਸੁਰੱਖਿਅਤ ਕਰਕੇ ਰੱਖ ਦਿੱਤਾ ਹੈ ਇਸ ਸਥਿਤੀ ਵਿੱਚ ਵਿਦੇਸ਼ੀ ਭਾਈਚਾਰੇ ਵੱਲੋਂ ਕੱਢੀ ਗਈ ਰੈਲੀ ਵਿੱਚ ਘੱਟ ਗਿਣਤੀਆਂ ਨੇ ਬੈਨਰਾਂ, ਹੋਰਡਿੰਗ ਅਤੇ ਲਿਟਰੇਚਰ ਵੰਡ ਕੇ ਭਾਰਤ ਦੀ ਸਰਕਾਰ ਤੇ ਇਸ ਦੇ ਰਹਿਬਰਾਂ ਨੂੰ ਜ਼ੋਰਦਾਰ ਸੁਨੇਹਾ ਸ਼ਾਂਤੀ ਰੈਲੀ ਰਾਹੀਂ ਦਿੱਤਾ ਕਿ ‘ਅਜੇ ਵੀ ਡੁਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ’ ਸਥਿਤੀ ਨੂੰ ਸੰਭਾਲੋ ਅਤੇ ਘੱਟ ਗਿਣਤੀਆਂ ਨੂੰ ਸੁਰੱਖਿਅਤ ਰੱਖਣ ਲਈ ਸਖਤੀ ਵਾਲੇ ਕਦਮ ਉਠਾਏ ਜਾਣ ਦੋਸ਼ੀਆਂ ਨਾਲ ਕਾਨੂੰਨੀ ਤੌਰ ਤੇ ਫੋਰੀ ਤੋਰ ਤੇ ਸਖ਼ਤ ਐਕਸ਼ਨ ਲਿਆ ਜਾਵੇ, ਤਾਂ ਜੋ ਘੱਟ ਗਿਣਤੀਆਂ ਦਾ ਵਿਸ਼ਵਾਸ ਜਿੱਤਿਆ ਜਾ ਸਕੇ। ਅਜਿਹਾ ਨਾ ਹੋਵੇ ਕਿ ਘੱਟ ਗਿਣਤੀਆਂ ਦੀ ਘੁਟਣ ਆਪਣੇ ਆਪ ਨੂੰ ਭਾਰਤ ਤੋਂ ਵੱਖ ਕਰਨ ਲਈ ਮਜ਼ਬੂਰ ਹੋ ਜਾਣ ਇਸ ਸਥਿਤੀ ਨੂੰ ਠੱਲ ਪਾਉਣ ਲਈ ਸਮੂਹ ਪ੍ਰਵਾਸੀਆਂ ਵਲੋਂ ਭਰਵੀਂ ਰੈਲੀ ਕਰਕੇ ਭਾਰਤ ਤੇ ਭਾਰਤ ਸਰਕਾਰ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਘੱਟ ਗਿਣਤੀਆਂ ਸੁਖ ਦਾ ਸਾਹ ਲੈ ਸਕਣ ਅਤੇ ਸੁਰੱਖਿਅਤ ਮਹਿਸੂਸ ਕਰ ਸਕਣ ਅੱਜ ਦੀ ਭਰਵੀਂ ਰੈਲੀ ਵਸ਼ਿਗਟਨ ਡੀ ਸੀ ਵਿਖੇ ਸ਼ਾਂਤੀ ਦਾ ਸੰਦੇਸ਼ ਦਿੰਦੀ ਨਜ਼ਰ ਆਈ ਜੋ ਘੱਟ ਗਿਣਤੀਆਂ ਦੀ ਸੁਰੱਖਿਅਤ ਦੀ ਪ੍ਰਤੀਕ ਰਹੀ ਹੈ ਜੁਡੀਸ਼ਰੀ ਵੀ ਸਰਕਾਰ ਦੇ ਹੱਥਾਂ ਵਿੱਚ ਖੇਡ ਰਹੀ ਹੈ ਜਿਸ ਕਰਕੇ ਗੁੰਡਾ ਅਨਸਰ ਸ਼ਰੇਆਮ ਕਾਨੂੰਨ ਨਾਲ ਖਿਲਵਾੜ ਸਰਕਾਰ ਦੀ ਸ਼ਹਿ ਤੇ ਕਰ ਰਹੇ ਹਨ ਸਰਕਾਰ ਆਪਣਿਆ ਨੂੰ ਬਚਾਉਣ ਤੇ ਲੱਗੀ ਹੋਈ ਹੈ ਇਹ ਰੈਲੀ ਸਰਕਾਰ ਨੂੰ ਜਾਗਰੂਕ ਕਰਨ ਲਈ ਕੀਤੀ ਹੈ ਕਿ ਉਹ ਸਮੇਂ ਸਿਰ ਸਮਝ ਜਾਵੇ ਅਜਿਹਾ ਨਾਂ ਹੋਵੇ ਘੱਟ ਗਿਣਤੀਆ ਭਾਰਤ ਨਾਲ਼ੋਂ ਵੱਖ ਹੋਣ ਲਈ ਬਿਗਲ ਵਜਾ ਦੇਣ ਲੋੜ ਹੈ ਸਰਕਾਰ ਨੂੰ ਸਖ਼ਤੀ ਨਾਲ ਗੁੰਡਾ ਅਨਸਰਾਂ ਨਾਲ ਪੇਸ਼ ਆਉਣ ਤੇ ਘੱਟ ਗਿਣਤੀਆਂ ਨੂੰ ਸੁਰੱਖਿਅਤ ਕਰੇ।

Share Button

Leave a Reply

Your email address will not be published. Required fields are marked *