Thu. Apr 18th, 2019

ਫਿਨਲੈਂਡ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਹੈ

ਫਿਨਲੈਂਡ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਹੈ

ਨਾਰਵੇ ਇਸ ਵਾਰ ਦੂਜੇ ਸਥਾਨ ‘ਤੇ ਹੈ

ਆਈਸਲੈਂਡ ਅਤੇ ਸਵਿਟਜ਼ਰਲੈਂਡ ਕ੍ਰਮਵਾਰ 4ਵੇਂ ਅਤੇ 5ਵੇਂ ਨੰਬਰ ‘ਤੇ

ਨੀਦਰਲੈਂਡ 6ਵੇਂ ਨੰਬਰ ‘ਤੇ 

ਕੈਨੇਡਾ ਇਸ ਸੂਚੀ ਵਿਚ ਸੱਤਵੇਂ ਨੰਬਰ ‘ਤੇ 

ਅਮਰੀਕਾ  18ਵੇਂ ਨੰਬਰ ‘ਤੇ

ਪਾਕਿਸਤਾਨ ਦਾ ਸਥਾਨ 75ਵਾਂ ਹੈ

ਭਾਰਤ 133ਵੇਂ ਨੰਬਰ ‘ਤੇ ਹੈ

ਸਵੀਡਨ ਤੇ ਆਸਟ੍ਰੇਲੀਆ ਨੂੰ ਕ੍ਰਮਵਾਰ 9ਵਾਂ ਅਤੇ 10ਵਾਂ ਸਥਾਨ ਮਿਲਿਆ ਹੈ।

ਠੰਡੇ ਮੌਸਮ ਅਤੇ ਲੰਬੀ ਸਰਦੀਆਂ ਵਾਲਾ ਦੇਸ਼ ਫਿਨਲੈਂਡ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਹੈ। ਜਦ ਕਿ ਕੈਨੇਡਾ ਇਸ ਸੂਚੀ ਵਿਚ ਸੱਤਵੇਂ ਨੰਬਰ ‘ਤੇ ਆਉਂਦਾ ਹੈ।  ਇਸ ਮਾਮਲੇ ਵਿਚ ਭਾਰਤ ਅਪਣੇ ਗੁਆਂਢੀ ਮੁਲਕਾਂ ਨਾਲੋਂ ਵੀ ਪਿੱਛੇ ਹੈ। 
ਸੰਯੁਕਤ ਰਾਸ਼ਟਰ ਦੀ ਸਸਟੈਨੇਬਲ ਡਿਵੈਲਪਮੈਂਟ ਸੌਲਿਊਸ਼ੰਜ਼ ਨੈਟਵਰਕ ਦੀ ਪ੍ਰਕਾਸ਼ਤ ਵਰਲਡ ਹੈਪੀਨੈਸ ਰਿਪੋਰਟ 2018 ਵਿਚ ਭਾਰਤ 133ਵੇਂ ਨੰਬਰ ‘ਤੇ ਹੈ। 156 ਦੇਸ਼ਾਂ ਦੀ ਇਸ ਸੂਚੀ ਵਿਚ ਦਸ ਖੁਸ਼ਹਾਲ ਦੇਸ਼ਾਂ ਵਿਚ ਅੱਠ ਦੇਸ਼ ਯੂਰਪ ਦੇ ਹਨ, ਜਦ ਕਿ ਚੋਟੀ ਦੇ 20 ਵਿਚ ਵੀ ਏਸ਼ੀਆ ਦਾ ਇਕ ਵੀ ਦੇਸ਼ ਨਹੀਂ ਹੈ। 
ਰਿਪੋਰਟ ਵਿਚ ਅਮਰੀਕਾ ਨੂੰ 18ਵੇਂ ਨੰਬਰ ‘ਤੇ ਰੱਖਿਆ ਗਿਆ ਹੈ। 2017 ਵਿਚ ਭਾਰਤ 122ਵੇਂ ਨੰਬਰ ‘ਤੇ ਸੀ, ਲੇਕਿਨ ਉਹ ਇਸ ਵਾਰ ਉਸ ਦੀ ਰੈਂਕਿੰਗ 11 ਨੰਬਰ ‘ਤੇ ਖਿਸਕ ਗਈ। ਇਸ ਦਾ ਮਤਲਬ ਇਹ ਕਿ ਦੇਸ਼ ਵਿਚ ਖੁਸ਼ਹਾਲੀ ਘੱਟ ਹੋਈ ਹੈ।  ਸਭ ਤੋਂ ਘੱਟ ਖੁਸ਼ਹਾਲ ਦੇਸ਼ ਬੁਰੂੰਡੀ ਹੈ। ਉਸ ਨੂੰ 156ਵਾਂ ਸਥਾਨ ਮਿਲਿਆ ਹੈ।
ਇਸ ਰਿਪੋਰਟ ਵਿਚ ਫਿਨਲੈਂਡ ਸਭ ਤੋਂ ਖੁਸ਼ੀ ਦੇਸ਼ ਦੇ ਰੂਪ ਵਿਚ ਉਭਰਿਆ। ਬਾਵਜੂਦ ਇਸ ਦੇ ਕਿ ਇੱਥੇ ਸੂਰਜ ਬਹੁਤ ਘੱਟ Îਨਿਕਲਦਾ ਹੈ। ਇੱਥੇ ਦਾ ਤਾਪਮਾਨ ਵੀ ਕਾਫੀ ਘੱਟ ਰਹਿੰਦਾ ਹੈ, ਜੋ ਕਿ ਡਿਪ੍ਰੈਸ਼ਨ ਹੋਣ ਦੇ ਉਤਰਦਾਈ ਕਾਰਨਾਂ ਵਿਚੋਂ ਇਕ ਹੈ। ਬੀਤੇ ਸਾਲ ਦੀ ਰਿਪੋਰਟ ਦੇ ਮੁਤਾਬਕ ਪਹਿਲਾਂ ਫਿਨਲੈਂਡ ਪੰਜਵੇਂ ਨੰਬਰ ‘ਤੇ ਸੀ, ਲੇਕਿਨ ਇਸ ਵਾਰ ਉਹ ਪਹਿਲੇ ਨੰਬਰ ‘ਤੇ ਆ ਗਿਆ ਹੈ।
ਪਹਿਲੇ ਸਥਾਨ ‘ਤੇ ਫਿਨਲੈਂਡ ਹੈ। 2017 ਵਿਚ ਪਹਿਲੇ ਸਥਾਨ ‘ਤੇ ਰਿਹਾ ਨਾਰਵੇ ਇਸ ਵਾਰ ਦੂਜੇ ਸਥਾਨ ‘ਤੇ ਹੈ। ਤੀਜਾ ਸਥਾਨ ਡੈਨਮਾਰਕ ਦਾ ਹੈ। ਆਈਸਲੈਂਡ ਅਤੇ ਸਵਿਟਜ਼ਰਲੈਂਡ ਕ੍ਰਮਵਾਰ 4ਵੇਂ ਅਤੇ 5ਵੇਂ ਨੰਬਰ ‘ਤੇ ਹੈ। ਨੀਦਰਲੈਂਡ 6ਵੇਂ ਅਤੇ ਕੈਨੇਡਾ 7ਵੇਂ ਨੰਬਰ ‘ਤੇ ਹੈ। ਸੂਚੀ ਵਿਚ ਨਿਊਜ਼ੀਲੈਂਡ ਨੂੰ 8ਵਾਂ ਸਥਾਨ ਮਿਲਿਆ ਹੈ ਜਦ ਕਿ ਸਵੀਡਨ ਤੇ ਆਸਟ੍ਰੇਲੀਆ ਨੂੰ ਕ੍ਰਮਵਾਰ 9ਵਾਂ ਅਤੇ 10ਵਾਂ ਸਥਾਨ ਮਿਲਿਆ ਹੈ। 
ਜੇਕਰ ਗੱਲ ਭਾਰਤ ਦੀ ਕੀਤੀ ਜਾਵੇ ਤਾਂ ਭਾਰਤ ਦਾ ਸਥਾਨ 133ਵਾਂ ਹੈ ਜਦ ਕਿ ਖੁਸ਼ ਰਹਿਣ ਦੇ ਮਾਮਲੇ ਵਿਚ ਉਹ ਪਾਕਿਸਤਾਨ ਅਤੇ ਗਰੀਬ ਦੇਸ਼ ਨੇਪਾਲ ਤੋਂ ਵੀ ਪਿੱਛੇ ਹਨ। ਦੋਵੇਂ ਮੁਲਕ ਇਸ ਮਾਮਲੇ ਵਿਚ ਭਾਰਤ ਤੋਂ ਅੱਗੇ ਨਿਕਲ ਚੁੱਕੇ ਹਨ।  ਰਿਪੋਰਟ ਵਿਚ ਪਾਕਿਸਤਾਨ ਦਾ ਸਥਾਨ 75ਵਾਂ ਹੈ। ਨੇਪਾਲ 101ਵੇਂ ਨੰਬਰ ‘ਤੇ ਹੈ। ਭੂਟਾਨ ਦਾ ਸਥਾਨ 97ਵਾਂ, ਬੰਗਲਾਦੇਸ਼ ਦਾ 115ਵਾਂ, ਸ੍ਰੀਲੰਕਾ ਦਾ 116ਵਾਂ ਅਤੇ ਚੀਨ ਦਾ ਸਥਾਨ 86ਵਾ ਹੈ। ਮਿਆਂਮਾਰ ਨੂੰ ਇਸ ਸੂਚੀ ਵਿਚ 130ਵੇਂ ਨੰਬਰ ‘ਤੇ ਰੱਖਿਆ ਗਿਆ ਹੈ।
ਗੁਰਭਿੰਦਰ ਗੁਰੀ

99157-27311

Share Button

Leave a Reply

Your email address will not be published. Required fields are marked *

%d bloggers like this: