Tue. Aug 20th, 2019

ਫਿਟਨੇਸ ਦਾ ਫੰਡਾ

ਫਿਟਨੇਸ ਦਾ ਫੰਡਾ

ਨਵੇਂ ਜਮਾਨੇ ਦੀ ਭਾਵੇਂ ਔਰਤ ਹੋਵੇ ਜਾਂ ਮਰਦ, ਸਾਰੇ ਆਪਣੀ ਫਿਟਨੇਸ ਨੂੰ ਲੈ ਕੇ ਕਾਫ਼ੀ ਰੋਮਾਂਚਿਕ ਹੋ ਰਹੇ ਹਨ ਹਾਲਾਂਕਿ ਇਹਨਾਂ ਵਿਚੋਂ ਬਹੁਤਿਆਂ ਨੂੰ ਤਾਂ ਫਿਟ ਰਹਿਣ ਦਾ ਸਹੀ ਸਲੀਕਾ ਪਤਾ ਹੀ ਨਹੀਂ, ਜਿਸ ਵਜ੍ਹਾ ਤੋਂ ਉਹ ਫਿਟਨੇਸ ਲਈ ਜੂਝਦੇ ਰਹਿੰਦੇ ਹਨ ਅਤੇ ਆਪਣਾਂ ਸਰੀਰਕ ਤੇ ਮਾਨਿਸਕ ਨੁਕਸਾਨ ਕਰਾ ਬੈਠਦੇ ਨੇ।
ਗੱਲ ਜਦੋਂ ਫਿਟਨੇਸ ਦੀ ਹੁੰਦੀ ਹੈ, ਤਾਂ ਹਰ ਕਿਸੇ ਦੇ ਕੋਲ ਇਸ ਨੂੰ ਪਾਉਣ ਦੇ ਵੱਖ ਵੱਖ ਤਰੀਕੇ ਹੁੰਦੇ ਹਨ। ਲੇਕਿਨ ਫਿਟਨੇਸ ਦੀ ਇਸ ਦੌੜ ਵਿੱਚ ਕੁੱਝ ਚੀਜਾਂ ਅਜੇਹੀਆਂ ਵੀ ਹੁੰਦੀਆਂ ਹਨ, ਜੋ ਹਰ ਔਰਤ ਤੇ ਮਰਦ ਲਈ ਇਕੋ ਜਹੀਆਂ ਨਹੀਂ ਹੁੰਦੀਆਂ। ਅਜਿਹੇ ਵਿੱਚ ਫਿਟਨੇਸ ਰੇਸ ਦੀ ਫਿਨਿਸ਼ਿੰਗ ਲਾਈਨ ਨੂੰ ਟੱਚ ਕਰਣ ਤੋਂ ਪਹਿਲਾਂ ਆਪਾਂ ਨੂੰ ਸੋਚਨਾ ਹੀ ਹੋਵੇਗਾ।
ਹਰ ਫਿਟਨੇਸ ਐਕਟੀਵਿਟੀ ਦੇ ਨਾਲ ਚੰਗੇ ਮਾੜੇ ਗੁਣ ਜੁੜੇ ਹੁੰਦੇ ਹਨ, ਮਾਂਹ ਕਿਸੇ ਨੂੰ ਬਾਦੀ ਤੇ ਕਿਸੇ ਨੂੰ ਸਵਾਦੀ, ਬਾਵਜੂਦ ਇਸ ਦੇ ਫਿਟਨੇਸ ਦੀ ਯਾਤਰਾ ਪੂਰੀ ਕਰਣ ਲਈ ਆਪਾਂ ਨੂੰ ਹੇਲਥ ਐਕਟੀਵਿਟੀਜ ਦਾ ਸਹਾਰਾ ਲੈਣਾ ਹੀ ਹੋਵੇਗਾ। ਹਾਲਾਂਕਿ ਤੱਦ ਵੀ ਇਹ ਜਰੂਰੀ ਨਹੀਂ ਹੈ ਕਿ ਤੁਸੀ ਆਪਣੀ ਫਿਟਨੇਸ ਮੇਨਟੈਨ ਰੱਖ ਸਕੋ। ਪਰ ਇਸ ਦਾ ਇਹ ਫਾਇਦਾ ਜਰੂਰ ਹੋਵੇਗਾ ਕਿ ਤੁਸੀ ਆਪਣੀ ਲੁੱਕ ਨੂੰ ਲੈ ਕੇ ਇੱਕ ਰਸਤੇ ਤੇ ਤੁਰ ਪੈਦੇ ਹੋ। ਦਰਅਸਲ ਫਿਟ ਰਹਿਣ ਦੀ ਚਾਹਤ ਰੱਖਣ ਵਾਲੇ ਜਿਆਦਾਤਰ ਮਰਦ ਤੇ ਔਰਤਾਂ ਦੀ ਕੋਸ਼ਿਸ਼ ਆਪਣੇ ਮੰਤਵ ਨੂੰ ਛੇਤੀ ਤੋਂ ਛੇਤੀ ਪ੍ਰਾਪਤੀ ਦੀ ਹੁੰਦੀ ਹੈ। ਇਹੋ ਮਨੋਵਿਗਿਆਨ ਅਜੇਹੀ ਸੁਚੇਤ ਤੇ ਆਧੂਨਿਕ ਮਨੁੱਖੀ ਸਰੀਰ ਨੂੰ ਤਬਾਹ ਕਰ ਦਿੰਦੀ ਹੈ।
ਟਰੇਡਮਿਲ ਤੇ ਥੱਕਾ ਦੇਣ ਵਾਲੀ ਦੌੜ, ਲਗਾਤਾਰ ਏਕਸਰਸਾਇਜ ਅਤੇ ਮੋਟਾਪੇ ਦੇ ਪਿੱਛੇ ਹੱਥ ਧੋਕੇ ਪੈ ਜਾਣ ਦੇ ਪਿੱਛੇ ਉਨ੍ਹਾਂ ਦਾ ਅਸਲੀ ਟਾਰਗੇਟ ਸਾਇਜ ਜੀਰੋ ਦੀ ਚਾਹਤ ਹੁੰਦਾ ਹੈ। ਕੋਈ ਸ਼ੱਕ ਨਹੀਂ ਕਿ ਆਪਣੀ ਬਾਡੀ ਨੂੰ ਥੋੜ੍ਹਾ ਜ਼ਿਆਦਾ ਸਟਰੇਸ ਦੇ ਕੇ ਕੁੱਝ ਬੰਦੇ ਆਪਣੀ ਇਸ ਚਾਹਤ ਨੂੰ ਪੂਰਾ ਵੀ ਕਰ ਲੈਂਦੇ ਹਨ ਅਤੇ ਇਸੇ ਦੇਖਾ ਦੇਖੀ ਨੇ ਦੁਨੀਆਂ ਵਿਚ ਚੰਗੇ ਦੀ ਥਾਂ ਮਾੜੇ ਅਸਰ ਮਿਲਦੇ ਹਨ, ਬਹੁਤਿਆਂ ਲਈ। ਲੇਕਿਨ ਇਹ ਠੀਕ ਅਤੇ ਟਿਕਾਊ ਤਰੀਕਾ ਨਹੀਂ ਹੈ। ਅਸਲ ਵਿਚ ਫਿਟਨੇਸ ਹਾਸਲ ਕਰਣ ਲਈ ਸਭ ਤੋਂ ਪਹਿਲਾ ਸਟੈਪ ਇਹੀ ਹੈ ਕਿ ਤੁਸੀ ਆਪਣੇ ਬਾਡੀ ਸਟਰਕਚਰ ਅਤੇ ਸਮਰਥਾ ਨੂੰ ਧਿਆਨ ਵਿੱਚ ਰੱਖਕੇ ਆਪਣੀ ਫਿਟਨੇਸ ਐਕਟੀਵਿਟੀ ਨੂੰ ਵਿਚਾਰੋ।
ਧਿਆਨ ਰਹੇ ਕਿ ਤੁਹਾਡੀ ਫਿਟਨੇਸ ਐਕਟਿਵਿਟੀ ਤੁਹਾਡੇ ਮਨਭਾਓਦੀ ਹੋਵੇ ਅਤੇ ਨਾਲ ਨਾਲ ਤੁਹਾਡੇ ਸਰੀਰ ਦੇ ਪ੍ਰਾਬਲਮਮੈਟਿਕ ਏਰਿਆ ਉੱਤੇ ਹਿਟ ਕਰਣ ਵਾਲੀ ਵੀ। ਜੇਕਰ ਤੁਸੀ ਆਪਣੀ ਬਾੱਡੀ ਦੇ ਫੈਟੀ ਪਾਰਟ ਨੂੰ ਨਿਸ਼ਾਨਦੇਹੀ ਕਰਕੇ ਏਕਸਰਸਾਇਜ ਨਹੀਂ ਕਰਦੇ, ਅਸੀਂ ਕਹਿੰਦਾ ਹਾਂ ਕਿ ਕੋਈ ਫਾਇਦਾ ਨਹੀਂ ਹੋਣ ਵਾਲਾ ਜੇ। ਜੇਕਰ ਤੁਹਾਡੀ ਬਾਡੀ ਫਲੇਕਸਿਬਲ ਹੈ, ਤਾਂ ਤੁਹਾਨੂੰ ਏਰੋਬਿਕਸ ਅਤੇ ਯੋਗਾ ਕਰਣਾ ਚਾਹੀਦਾ ਹੈ ਪਰ ਐਵੇਂ ਹਫਨਾ ਵੀ ਚੰਗਾ ਨਹੀਂ ਹੁੰਦਾ। ਜੇਕਰ ਤੁਹਾਡਾ ਅਨਰਜੀ ਲੇਵਲ ਬਹੁਤ ਉਚਾ ਹੈ, ਤਾਂ ਫਿਟ ਰਹਿਣ ਲਈ ਜਿਮ ਟਰਾਈ ਕਰਣਾ ਚਾਹੀਦਾ ਹੈ। ਜੇਕਰ ਤੁਸੀਂ ਪ੍ਰਾਕਿਤਿਕ ਦੇ ਪ੍ਰਸ਼ੰਸਕ ਹੋ, ਤਾਂ ਤੇਜ ਗਤੀ ਨਾਲ ਤੁਰਨਾ (ਲਗਭਗ 100 ਕਦਮ ਪ੍ਰਤੀ ਮਿਨਟ), ਜਾਗਿੰਗ, ਸਵਿਮਿੰਗ ਅਤੇ ਆਪਣਾ ਕੋਈ ਵੀ ਪਸੰਦੀਦਾ ਸਪੋਰਟ ਟਰਾਈ ਕਰ ਸਕਦੇ ਹੋ।
ਕੋਸ਼ਿਸ਼ ਕਰੋ ਕਿ ਹਰ ਇਕ ਮਹੀਨੇ ਬਾਅਦ ਤੁਸੀ ਆਪਣੀ ਫਿਟਨੇਸ ਐਕਟਿਵਿਟੀ ਬਦਲਦੇ ਰਹੋ ਜਾਂ ਫਿਰ ਕੋਈ ਨਵੀਂ ਐਕਟਿਵਿਟੀ ਸ਼ੁਰੂ ਕਰੋ। ਕਿਉ ਕਿ ਤੁਹਾਡੇ ਸਰੀਰ ਨੂੰ ਲਗਾਤਾਰ ਇਕੋ ਕਿਸਮ ਦੇ ਕਾਰਜ ਕਰਨ ਦੀ ਆਦਤ ਪੈ ਜਾਂਦੀ ਹੈ ਅਤੇ ਸਭ ਕੁਝ ਬੇਮਹਿਣਾਂ ਹੋ ਕੇ ਰਹਿ ਜਾਂਦਾ ਹੈ। ਮਨ ਲਵੋ ਕਿ ਤੁਸੀ ਸਾਈਕਲ ਤਾਂ ਚੰਗਾ ਚਲਾ ਲੈਦੇ ਹੋ ਪਰ ਪੌੜੀ ਚੜ੍ਹਦਿਆਂ ਜਾਂ ਤੁਰਦਿਆਂ ਸਾਹ ਚੜ ਜਾਂਦਾ ਹੈ। ਭਾਵੇਂ ਇਸ ਤੋਂ ਤੁਹਾਨੂੰ ਤੇਜੀ ਨਾਲ ਵੇਟ ਤੇ ਫੈਟ ਬਰਨ ਕਰਣ ਵਿੱਚ ਮਦਦ ਮਿਲਦੀ ਹੈ ਪਰ ਇੱਕ ਸਮਾਂ ਅਜੇਹਾ ਵੀ ਆ ਜਾਂਦਾ ਹੈ ਜਦੋਂ ਵੇਟ ਜਾਂ ਫੈਟ ਲੂਜ ਕਰਣਾ ਘੱਟ ਹੋ ਜਾਂਦਾ ਹੈ, ਕਸਰਤ ਦਾ ਅਸਰ ਹੋਣਾਂ ਰੁਕ ਜਾਂਦਾ ਹੈ। ਇਸੇ ਲਈ ਜੇਕਰ ਤੁਸੀ ਹਰ ਮਹੀਨੇ ਫਿਟਨੇਸ ਐਕਸਰਸਾਇਜ ਬਦਲਦੇ ਰਹੋਗੇ ਤਾਂ ਤੁਹਾਨੂੰ ਬੇਹਤਰ ਨਤੀਜੇ ਮਿਲਣ ਦੀ ਆਸ ਬਝੀ ਰਹੇਗੀ।
ਕੋਈ ਵੀ ਕਸਰਤ ਸ਼ੁਰੂ ਕਰਣ ਤੋਂ ਪਹਿਲੀ ਮਹੱਤਵਪੂਰਣ ਚੀਜ ਹੈ ਕਿ ਤੁਸੀ ਆਪਣੀ ਮੌਜੂਦਾ ਕੰਡੀਸ਼ਨ ਦੇ ਮੁਤਾਬਕ ਐਕਸਰਸਾਇਜ ਚੁਣੋ। ਆਪਣਾਂ ਸੰਪੂਰਣ ਮੈਡੀਕਲ ਚੈਕਆਪ ਕਰਾਵਣ ਤੋਂ ਬਿਨ੍ਹਾਂ ਕੋਈ ਕਸਰਤ ਸੁਰੂ ਕਰਨੀ ਹੀ ਨਹੀ ਚਾਹੀਦੀ। ਬਹੁਤਿਆਂ ਦਾ ਕਾਰਡਿਕ ਅਰੈਸਟ ਹੁੰਦਾ ਵੇਖਿਆ ਹੈ ਕਹਿੰਦੇ ਕਹਾਓਦਿਆਂ ਦਾ। ਜੇਕਰ ਤੁਹਾਨੂੰ ਕੋਈ ਸਿਹਤ ਸਮਸਿਆ ਹੈ ਤਾਂ ਬਿਨਾ ਸੋਚੇ ਅਤੇ ਅਗਵਾਈ ਤੋ ਚੁਣੀ ਕਸਰਤ ਨਾਲ ਤੁਹਾਨੂੰ ਨੁਕਸਾਨ ਹੋ ਸਕਦਾ ਹੈ। ਆਪਣੀ ਬਾਡੀ ਦੇ ਅਪੋਜਿਟ ਐਕਸਰਸਾਇਜ ਦਾ ਸਿਲੇਕਸ਼ਨ ਤੁਹਾਨੂੰ ਤਬਾਹ ਕਰ ਸਕਦਾ ਹੈ। ਕਈ ਵਾਰ ਲੋਕ ਆਪਣੇ ਸਰੀਰ ਦੀ ਤਕਲੀਫਾਂ ਨੂੰ ਨਜ਼ਰ ਅੰਦਾਜ ਕਰਕੇ ਹੈਕੜਬਾਜੀ ਵਿਚ ਕਸਰਤ ਕਰਦੇ ਹਨ ਅਜਿਹੇ ਵਿੱਚ ਉਨ੍ਹਾਂ ਨੂੰ ਕੋਈ ਗੰਭੀਰ ਰੋਗ ਹੋ ਜਾਂਣ ਦਾ ਡਰ ਰਹਿੰਦਾ ਹੈ।
ਚੰਗਾ ਹੋਵੇਗਾ ਕਿ ਤੁਸੀ ਮੀਡੀਆ ਵਿੱਚ ਵਿਖਾਈ ਜਾ ਰਹੀਆਂ ਗਲੈਮਰਸ ਮਾਡਲਜ਼ ਅਤੇ ਹੀਰੋ ਹੀਰੋਇਨਾਂ ਦੀ ਅਟਰੈਕਟਿਵ ਬਾਡੀ ਵੇਖਕੇ ਉਨ੍ਹਾਂ ਵਰਗਾ ਬਨਣ ਦੀ ਕੋਸ਼ਿਸ਼ ਨਾ ਕਰੋ ਇਸੇ ਵਿਚ ਤੁਹਾਡੀ ਭਲਾਈ ਹੈ ਅਤੇ ਇਸ ਦੇ ਬਜਾਏ ਆਪਣੇ ਸਰੀਰ ਦੀ ਲੋੜ ਮੁਤਾਬਕ ਐਕਸਰਸਾਇਜ ਚੁਣੋ ਤੇ ਕਰੋ। ਜੇਕਰ ਤੁਸੀ ਲੰਮੇ ਸਮੇ ਤੱਕ ਫਿਟ ਰਹਿਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਤੁਹਾਨੂੰ ਲਾਂਗ ਟਰਮ ਪਲਾਨ ਬਣਾਉਣਾ ਹੋਵੇਗਾ। ਉਂਜ ਖਾਣ ਪੀਣ ਵਿੱਚ ਸਾਵਧਾਨੀ ਰੱਖ ਕੇ ਅਤੇ ਹਲਕੀ ਫੁਲਕੀ ਕਸਰਤ ਕਰਕੇ ਹੀ ਕਾਫ਼ੀ ਕੁੱਝ ਪ੍ਰਾਪਤ ਕੀਤਾ ਜਾ ਸਕਦਾ ਹੈ। ਜਿਵੇਂ ਕਿ ਜੇਕਰ ਆਪਾਂ ਆਪਣੀ ਰੋਜਾਨਾ ਖੁਰਾਕ ਦਾ 10 ਫੀਸਦੀ ਕਾਬੋਹਾਈਡਰੇਟ ਘੱਟ ਕਰ ਸਕੀਏ ਅਤੇ ਪ੍ਰੋਟੀਨ ਵਧਾ ਦਿਤਾ ਤਾਂ ਉਹ ਮਨਚਾਹਿਆ ਫਿਗਰ ਪਾ ਸਕਦੇ ਹਾਂ ਹੋਰ ਕੁਝ ਕਰਨ ਦੀ ਜਰੂਰਤ ਨਹੀਂ ਘਰ ਦਾ ਕੰਮ ਕਾਜ ਅਤੇ ਰੁਟੀਨ ਵਰਕ ਹੀ ਬਹੁਤ ਵੱਡੀ ਕਸਰਤ ਹੈ, ਮਰਦ ਵੀ ਕਰਕੇ ਵੇਖੇ।
ਹਾਂ, ਇਸਤਰੀਆਂ ਵਿਚ ਫਿਟਨੇਸ ਨੂੰ ਲੈ ਕੇ ਅਕਸਰ ਗੱਲ ਕੁਆਰੀਆਂ ਲੜਕੀਆਂ ਦੀ ਹੀ ਹੁੰਦੀ ਹੈ, ਲੇਕਿਨ ਵਿਆਹ ਅਤੇ ਬੱਚੇ ਹੋਣ ਦੇ ਬਾਅਦ ਔਰਤਾਂ ਨੂੰ ਆਪਣੀ ਹੇਲਥ ਅਤੇ ਖਾਣ ਪੀਣ ਉੱਤੇ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਖਾਸ ਤੌਰ ਤੇ ਪ੍ਰੇਗਨੇਂਸੀ ਦੇ ਬਾਅਦ ਔਰਤਾਂ ਦੀ ਬਾਡੀ ਵਿੱਚ ਕਾਫ਼ੀ ਤਬਦੀਲੀਆਂ ਆਉਂਦੀਆਂ ਹਨ ਉੰਜ ਇਹ ਸਭ ਕੁਝ ਸੁਭਾਵਿਕ ਹੀ ਹੁੰਦਾ ਹੈ ਕੁਦਰਤ ਦਾ ਅਸੂਲ ਹੈ ਪਰ ਬੰਦਾ ਨਹੀਂ ਮੰਨਦਾ। ਪਰ ਜੇਕਰ ਤੁਸੀ ਪ੍ਰੇਗਨੇਂਸੀ ਦੇ ਬਾਅਦ ਵਾਪਸ ਪਹਿਲਾਂ ਵਾਲੀ ਸ਼ੇਪ ਵਿੱਚ ਆਣਾ ਚਾਹੁੰਦੀਆਂ ਹੋ ਤਾਂ ਇਹ ਮੁਸ਼ਕਲ ਕੰਮ ਨਹੀਂ ਹੈ। ਆਪਣੇ ਪੁਰਾਣੇ ਫੈਸ਼ਨੇਬਲ ਕੱਪੜੇ ਪਹਿਨਣ ਦੀ ਚਾਹਤ ਪੂਰੀ ਕਰਣ ਦੀ ਸ਼ੁਰੁਆਤ ਤੁਸੀ ਤੁਰਨ ਫਿਰਨ ਤੋਂ ਕਰ ਸਕਦੀਆਂ ਹੋ। ਪਹਿਲੇ ਸਮਿਆਂ ਵਿਚ ਜੰਗਲ ਪਾਣੀ ਘਰ ਤੋ ਕਈ ਕਦਮ ਦੂਰ ਜਾਇਆ ਜਾਂਦਾ ਸੀ ਜਿਸ ਨਾਲ ਚੰਗੀ ਵਾਕਿੰਗ ਵੀ ਹੋ ਜਾਂਦੀ ਸੀ ਤੇ ਅਰਤਾਂ ਆਪਸੀ ਵਿਚਾਰ ਵਟਾਂਦਰਾ ਵੀ ਕਰ ਲੈਦੀਆਂ ਸਨ। ਸਰੀਰ ਦੀ ਭੜਾਸ ਦੇ ਨਾਲ ਨਾਲ ਮੰਨ ਦੀ ਭੜਾਸ ਵੀ ਸਹਿਜੇ ਕਢ ਲਿਤੀ ਜਾਂਦੀ ਸੀ। ਪਤਾ ਹੈ ਕਿ ਬਾਹਰ ਜੰਗਲ ਪਾਣੀ ਜਾਣ ਦਾ ਫਾਇਦਾ ਸੀ ਕਿ ਹਰ ਕੋਈ ਆਪਣੇ ਪਖਾਣੇ ਤੇ ਪਿਸ਼ਾਬ ਦਾ ਰੰਗ ਰੂਪ ਅੱਖੀਂ ਵੇਖਣ ਨਾਲੇ ਹਵਾ ਦੇ ਉਲਟ ਬੈਠਣ ਨਾਲ ਮੁਸ਼ਕ ਵੀ ਨਹੀਂ ਮੁਸ਼ਕਦੇ ਸਨ ਪਰ ਨਵੇ ਜਮਾਨੇ ਦੀ ਦੇਣ ਹੈ ਕਿ ਨਾਇਲਟ ਸੀਟ ਬੈਡ ਤੋ ਡੇੜ ਡਿੰਗ ਤੇ ਹੁੰਦੀ ਹੈ ਇਥੋ ਉਠੇ ਓਥੇ ਬੈਠ ਗਏ ਤੇ ਸਭ ਤੋਂ ਪਹਿਲੋ ਪਖਾਨੇ ਤੇ ਪਿਸ਼ਾਬ ਦੀ ਮੁਸ਼ਕ ਸੁੰਘਦੇ ਹਾਂ। ਬੀਮਾਰੀ ਸਮੇ ਜੇ ਡਾਕਟਰ ਟੱਟੀ ਤੇ ਪਿਸ਼ਾਬ ਦੇ ਰੰਗ ਰੂਪ ਬਾਰੇ ਪੁਛਦਾ ਹੈ ਤਾਂ ਆਮ ਕਿਹਾ ਜਾਂਦਾ ਹੈ ਪਤਾ ਨਹੀ ਜੀ, ਉਠਣ ਤੋ ਪਹਿਲੋ ਹੀ ਫਲਸ਼ ਕਰ ਦਿਤਾ ਜਾਂਦਾ ਹੈ ਜੀ।
ਸਿਹਤ ਦੇ ਮਾਹਿਰ ਵੀ ਇਹੋ ਕਹਿੰਦੇ ਹਨ ਕਿ ਡਲਿਵਰੀ ਦੇ ਬਾਅਦ ਔਰਤਾਂ ਲਈ ਆਪਣੀ ਪੁਰਾਣੀ ਸ਼ੇਪ ਹਾਸਲ ਕਰਣਾ ਮੁਸ਼ਕਲ ਨਹੀਂ ਹੈ, ਮਜਾਕਿਆ ਗਲ ਹੈ ਕਿ ਬਹੁਤੇ ਹੇਲਥ ਮਾਹਿਰ ਮਰਦ ਹੁੰਦੇ ਹਨ ਤੇ ਮਰਦ ਦੇ ਕਦੇ ਡਲੀਵਰੀ ਨਹੀਂ ਹੁੰਦੀ ਕੀ ਦਸੇਗਾ ਬੇਚਾਰਾ…. । ਲੇਕਿਨ ਇਸ ਦੇ ਲਈ ਲੰਬੇ ਸਮਾਂ ਤੱਕ ਐਕਸਰਸਾਇਜ ਰੂਟੀਨ ਫਾਲੋ ਕਰਣ ਲਈ ਤਿਆਰ ਰਹਿਣਾ ਚਾਹੀਦਾ ਹੈ। ਜੇਕਰ ਤੁਸੀ ਅਜਿਹਾ ਕਰ ਪਾਉਣ ਵਿੱਚ ਕਾਮਯਾਬ ਹੁੰਦੀਆਂ ਹੋ ਤਾਂ ਤੁਸੀ ਪਹਿਲਾਂ ਤੋਂ ਵੀ ਬਿਹਤਰ ਬਾਡੀ ਪਾ ਸਕਦੀਆਂ ਹੋ। ਸਾਫ਼ ਹੈ ਅਜਿਹੇ ਵਿੱਚ ਤੁਸੀ ਨ ਸਿਰਫ ਆਪਣੇ ਆਪ ਨੂੰ ਕਾਂਫਿਡੇਂਟ ਮਹਿਸੂਸ ਕਰੌਗੀਆਂ, ਸਗੋਂ ਹਰ ਕੋਈ ਤੁਹਾਡੇ ਫਿਟਨੇਸ ਸੀਕਰੇਟ ਜਾਨਣ ਦੀ ਚਾਹਤ ਵੀ ਰੱਖੇਗਾ।
ਉਧਰ ਮੁੰਡੇ ਕਿਹੜਾ ਘੱਟ ਹਨ, ਕਈ ਕਈ ਘੰਟੇ ਜਿੰਮ ਵਿਚ ਗੁਜਾਰਨੇ ਫੈਸ਼ਨ ਬਣ ਗਿਆ ਹੈ। ਡੋਲੇ, ਗਰਦਨ ਤੇ ਛਾਤੀ ਨੂੰ ਕਸਰਤ ਕਰ ਕਰ ਕੇ ਸਖਤ ਕਰਨਾ ਤੇ ਫੂਡ ਸਪਲੀਮੈਟ ਦੇ ਨਾਮ ਤੇ ਸਟੀਰਾਈਡ ਦੀ ਵਰਤੋਂ ਕਰਨੀ ਘਾਤਕ ਬਣ ਜਾਂਦੀ ਹੈ। ਜਦੋ ਤੱਕ ਜਿੰਮ ਵਿਚ ਲਗਾਤਾਰ ਬਰਜਿਸ਼ ਤਦੋ ਤੱਕ ਠੀਕ, ਨਹੀਂ ਤਾਂ ਫਿਰ ਮੁੜ ਤੋਂਦ ਬਾਹਰ ਆ ਜਾਂਦੀ ਹੈ। ਕੀ ਲਾਭ ਅਜੇਹੀ ਕਸਰਤ ਦਾ, ਕੋਈ ਨਹੀਂ। ਹਰ ਕਿਸੇ ਨੂੰ ਬਹੁਤੀ ਮਸਕੁਲਰ ਬਾਡੀ ਸੋਹਣੀ ਵੀ ਨਹੀਂ ਲਗਦੀ। ਦਿਮਾਗੀ ਤੇ ਸਰੀਰਕ ਮੇਹਨਤ ਕਰਦੇਆਂ ਰਹਿੰਣਾਂ ਚਾਹੀਦਾ ਹੈ ਸਰੀਰ ਤਾਂ ਆਪੇ ਗੁੰਦਿਆ ਜਾਵੇਗਾ।
ਪੜ੍ਹਾਈ ਅਤੇ ਵਿਚਾਰਾਂ ਨੇ ਇਹੋ ਗਿਆਨ ਦਿਤਾ ਹੈ ਕਿ ਸਰੀਰ ਨਾਲ ਉਤਨਾ ਹੀ ਧੱਕਾ ਕਰੋ ਜਿਤਨਾ ਸਹ ਸਕੇ ਵਰਨਾਂ ਬਹੁਤ ਤਕਲੀਫ ਹੁੰਦੀ ਹੈ ਬਾਦ ਵਿਚ, ਦਵਾਈ ਦੇ ਚੱਕਰਾਂ ਵਿਚ ਰਹਿੰਦੀ ਜਿੰਦਗੀ ਬਸ਼ਰ ਹੁੰਦੀ ਹੈ ਮੈਂ ਵੇਖਿਆ ਹੈ ਅਜੇਹਿਆਂ ਨਾਲ ਹੁੰਦਾ। ਚੰਗਾ ਖਾਓ, ਚੰਗਾ ਸੋਚੋ ਤੇ ਚੰਗਾ ਕਰੋ ਆਪਣੇ ਤੇ ਦੂਜਿਆ ਲਈ ਇਸ ਨਾਲ ਤੁਹਾਡੀ ਸਿਹਤ ਵੀ ਸਹੀ ਰਹੇਗੀ ਤੇ ਹੋਰਾਂ ਦੀ ਵੀ। ਰੋਟੀ ਨੂੰ ਹਜ਼ਮ ਕਰਨ ਲਈ ਕੋਈ ਬਹੁਤੀ ਕਸਰਤ ਦੀ ਵੀ ਲੋੜ ਨਹੀਂ, ਸਾਡੀ ਮੰਨੋ, ਕਾਰ ਦੀ ਵਰਤੋਂ ਬਹੁਤ ਹੱਦ ਤੱਕ ਘਟਾ ਦਿਓ, ਸਕੂਟਰ ਮੋਟਰ ਸਾਈਕਲ ਤੋਂ ਪਰਹੇਜ਼ ਕਰਨਾ ਸੁਰੂ ਕਰ ਦਿਓ, ਸਈਕਲ ਦੀ ਵਰਤੋ ਕਰਨੀ ਅਰੰਭੋ ਅਤੇ ਅਕਸਰ ਪੈਦਲ ਚਲਣ ਦੀ ਆਦਤ ਪਾਓ ਸੁਖੀ ਰਹੋਗੇ। ਮਹਿੰਗੇ ਜਿੰਮ ਜਾਣ ਦੀ ਬਦਲੇ ਆਪਣੇ ਸਹਿਰ ਵਿਚ ਬਣੇ ਫਲਾਈ ਓਵਰ ਪੁਲਾਂ ਦੇ ਤੁਰਨ ਦੀ ਕੋਸ਼ਿਸ਼ ਕਰੋ ਬਹੁਤ ਭਾਰੀ ਐਕਸਰਸਾਈਜ਼ ਹੋ ਜਵੇਗੀ ਫਲਾਈਓਵਰ ਚੜ੍ਹਣ ਉਤਰਨ ਵਿਚ। ਫੂਡ ਸਪਲੀਮੈਂਟਾਂ ਤੋ ਪਰਹੇਜ਼ ਕਰੋ, ਪਰਮਾਤਮਾਂ ਨੇ ਬੰਦੇ ਲਈ ਖਾਂਣ ਯੋਗ ਹਰ ਵਸਤ ਵਿਚ ਭਰਭੂਰ ਪੋਸ਼ਣ ਪਦਾਰਥ ਪਾ ਕੇ ਦਿਤੇ ਹਨ ਹੋਰਾਂ ਦੀ ਲੋੜ ਹੀ ਨਹੀਂ।

ਡਾ: ਰਿਪੁਦਮਨ ਸਿੰਘ ਤੇ ਡਾ: ਹਰਪ੍ਰੀਤ ਸਿੰਘ ਕਾਲਰਾ
ਸੱਦਭਾਵਨਾ ਮੈਡੀਕਲ ਤੇ ਹਾਰਟ ਇੰਸਟੀਚਿਓਟ
ਪਟਿਆਲਾ 147001
ਮੋ: 9815200134 , 9815379974

Leave a Reply

Your email address will not be published. Required fields are marked *

%d bloggers like this: