Fri. Jul 12th, 2019

ਫਿਕਰ 

ਫਿਕਰ  ( ਮਿੰਨੀ ਕਹਾਣੀ )

ਪੁਲਿਸ ਦਾ ਹੂਟਰ ਵੱਜਣ ਨਾਲ਼ ਮਹੱਲੇ ਵਿੱਚ ਦਹਿਸ਼ਤ ਫੈਲ ਗਈ ਸੀ । ਪੁਲਿਸ ਦੀ ਜੀਪ ਭੋਲੇ ਦੇ ਘਰ ਅੱਗੇ ਜਾ ਰੁਕੀ ਅਤੇ ਕੁਝ-ਕੁ ਮਿੰਟਾਂ ‘ਚ ਹੀ ਸਿਪਾਹੀ ਭੋਲੇ ਨੂੰ ਜੀਪ ‘ਚ ਸੁੱਟ ਕੇ ਥਾਣੇ ਲੈ ਗਏ। ਇਹ ਸਭ ਦੇਖ ਰਹੀ ਗੁਅਾਢਣ ਮੀਤੋ ਨੇ ਅਾਪਣੇ ਕੋਲ ਖੜ੍ਹੀ ਜੰਟੋ ਨੂੰ ਕਿਹਾ ,
              ” ਦੇਖ ਭੈਣੇ ! ਕੰਜਰ ਬਲੈਕੀਏ ਨੇ ਟੀਕਿਅਾਂ ਅਾਲ਼ੀ ਦਾਰੂ ਵੇਚ ਕੇ ਸਾਰਾ ਪਿੰਡ ਨਸ਼ੇ ‘ਤੇ ਲਾ ਰੱਖਿਆ ਸੀ , ਹੁਣ ਪਤੈ ਲੱਗੂ ਜਦੋਂ ਲਾਇਅਾ ਘੋਟਾ , ਸਰਕਾਰ ਨੂੰ ਤਾਂ ਨਸ਼ੇ ‘ਚ ਡੁੱਬ ਰਹੀ ਨੌਜਵਾਨੀ ਦਾ ਫਿਕਰ ਹੁੰਦਾ ਹੀ ਅੈ  ”
ਇਹ ਸੁਣ ਕੇ ਜੰਟੋ ਕਹਿਣ ਲੱਗੀ,
        ” ਭੈਣੇ ! ਨੌਜਵਾਨੀ ਦਾ ਕੌਣ ਫਿਕਰ ਕਰਦੈ , ਇਨ੍ਹਾਂ ਨੂੰ ਤਾਂ ਸਰਕਾਰੀ ਦਾਰੂ ਵੇਚਣ ਦਾ ਹੀ ਫਿਕਰ ਅੈ , ਅੌਹ ਦੇਖ ਗੰਜਾ ਜਾ ਠੇਕੇਦਾਰ ਵੀ ਨਾਲ਼ ਹੀ ਫਿਰਦੈ “
ਮਾਸਟਰ ਸੁਖਵਿੰਦਰ ਦਾਨਗੜ੍ਹ
9417180205

Leave a Reply

Your email address will not be published. Required fields are marked *

%d bloggers like this: