ਫਾਜ਼ਿਲਕਾ ਹਾਦਸੇ ‘ਚ ਜਾਨਾਂ ਗਵਾਉਣ ਵਾਲੇ ਅਧਿਆਪਕਾਂ ਦਾ ਵਿਛੋੜਾ ਅਤਿ ਦੁੱਖਦਾਇਕ – ਬੀ. ਐੱਡ. ਅਧਿਆਪਕ ਫਰੰਟ

ss1

ਫਾਜ਼ਿਲਕਾ ਹਾਦਸੇ ‘ਚ ਜਾਨਾਂ ਗਵਾਉਣ ਵਾਲੇ ਅਧਿਆਪਕਾਂ ਦਾ ਵਿਛੋੜਾ ਅਤਿ ਦੁੱਖਦਾਇਕ – ਬੀ. ਐੱਡ. ਅਧਿਆਪਕ ਫਰੰਟ
ਪੰਜਾਬ ਸਰਕਾਰ ਤੋਂ ਹਰ ਪਰਿਵਾਰ ਨੂੰ ਪੰਜ ਲੱਖ ਰੁਪਏ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ
ਸਿੱਖਿਆ ਮੰਤਰੀ ਪੰਜਾਬ ਤੋਂ ਸਵੇਰ ਵੇਲੇ ਸਕੂਲਾਂ ਦੇ ਸਮੇਂ ਵਿੱਚ ਦੋ ਘੰਟੇ ਛੂਟ ਦੀ ਮੰਗ

ਰੂਪਨਗਰ, 10 ਦਸੰਬਰ (ਪੱਤਰ ਪ੍ਰੇਰਕ): ਅੱਤ ਦੀ ਧੁੰਦ ਕਾਰਨ ਫਾਜ਼ਿਲਕਾ ਲਾਗੇ ਇੱਕ ਭਿਆਨਕ ਸੜਕ ਹਾਦਸੇ ‘ਚ ਜਾਨਾਂ ਗਵਾਉਣ ਵਾਲੇ ਅਧਿਆਪਕਾਂ ਲਈ ਅਸਿਹ ਦੁੱਖ ਪ੍ਰਗਟ ਕਰਦਿਆਂ ਬੀ. ਐੱਡ. ਅਧਿਆਪਕ ਫਰੰਟ ਦੇ ਅਧਿਆਪਕ ਆਗੂਆਂ ਹਰਵਿੰਦਰ ਬਿਲਗਾ, ਸੁਰਜੀਤ ਰਾਜਾ, ਅਜੀਤਪਾਲ ਜੱਸੋਵਾਲ, ਤਲਵਿੰਦਰ ਸਮਾਣਾ, ਨਵਨੀਤ ਅਨਾਇਤਪੁਰੀ, ਸੰਤ ਸੇਵਕ ਸਿੰਘ ਸਰਕਾਰੀਆ, ਸੁਖਵਿੰਦਰ ਨਾਰੀਕੇ, ਗੁਰਿੰਦਰ ਖੇੜੀ, ਬਲਵਿੰਦਰ ਲੋਧੀਪੁਰ, ਹਾਕਮ ਸਿੰਘ ਖਨੌੜਾ, ਪਰਮਿੰਦਰ ਬਰਨਾਲਾ, ਨਿਤਿਨ ਸੋਢੀ, ਦਰਸ਼ਨ ਅਲੀਸ਼ੇਰ, ਰਣਬੀਰ ਭੰਡਾਰੀ, ਹਰਪ੍ਰੀਤ ਬਰਾੜ, ਵਿਸ਼ਾਲ, ਗੁਰਦਿਆਲ ਸਿੰਘ, ਬਿਕਰਮਜੀਤ ਕੱਦੋਂ ਨੇ ਕਿਹਾ ਕਿ ੧੩ ਅਧਿਆਪਕਾਂ ਦੀ ਇਸ ਅਣਕਿਆਸੀ ਮੌਤ ਨਾਲ ਪੰਜਾਬ ਦੇ ਹਰ ਅਧਿਆਪਕ ਦਾ ਹਿਰਦਾ ਵਲੂੰਧਰਿਆ ਗਿਆ ਹੈ । ਉਨਾਂ ਕਿਹਾ ਕਿ ਇਸ ਹਾਦਸੇ ਦੀ ਖਬਰ ਮਿਲਦੇ ਸਾਰ ਹੀ ਸਮੂਹ ਅਧਿਆਪਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ । ਉਨਾਂ ਕਿਹਾ ਕਿ ਉਹ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਮ੍ਰਿਤਕ ਅਧਿਆਪਕਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਅਧਿਆਪਕਾਂ ਦੀ ਥਾਂ ਤੇ ਤਰਸ ਦੇ ਆਧਾਰ ਤੇ ਪਰਿਵਾਰਕ ਮੈਂਬਰ ਨੂੰ ਤੁਰੰਤ ਨੌਕਰੀ ਅਤੇ ਪੰਜ ਲੱਖ ਰੁਪਏ ਹਰ ਪਰਿਵਾਰ ਨੂੰ ਵਿੱਤੀ ਸਹਾਇਤਾ ਵਜੋਂ ਦਿੱਤੇ ਜਾਣ । ਉਨਾਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੋਂ ਮੰਗ ਕੀਤੀ ਕਿ ਅੱਤ ਦੀ ਧੁੰਦ ਹੋਣ ਕਾਰਣ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਵੇਰ ਦੇ ਸਮੇਂ ਵਿੱਚ ਦੋ ਘੰਟੇ ਦੀ ਛੂਟ ਤੁਰੰਤ ਦਿੱਤੀ ਜਾਵੇ ਤਾਂ ਜੋ ਅਜਿਹੇ ਹੋਰ ਹਾਦਸਿਆਂ ਨੂੰ ਰੋਕਿਆ ਜਾ ਸਕੇ

Share Button

Leave a Reply

Your email address will not be published. Required fields are marked *