Wed. Jul 24th, 2019

ਫਾਰਮੈਲਟੀ

ਫਾਰਮੈਲਟੀ

ਦੋਸਤੋ ਸਾਡੀ ਮਾਂ  ਬੋਲੀ ਪੰਜ਼ਾਬੀ ਭਾਸ਼ਾ ਵਿਚ ਅੰਗਰੇਜ਼ੀ ਭਾਸ਼ਾ ਦੇ ਬਹੁਤ ਸਾਰੇ ਸ਼ਬਦ ਘੁਸਪੈਠ ਕਰਗੇ ਨੇੇ |ਜਿੰਨਾ ਚੋ ਇੱਕ ਸ਼ਬਦ ਏ ਫਾਰਮੈਲਟੀ ਇਹ ਸ਼ਬਦ ਨੇ ਪੰਜ਼ਾਬੀ ਭਾਸ਼ਾ ਵਿਚ ਹੀ ਨੀ ਸਾਡੇ ਦਿਲ ਵਿਚ ਵੀ ਘੁਸਪੈਠ ਕਰ ਗਿਆ ਏ |ਇਕ ਦਿਨ ਮੈ ਸ਼ਹਿਰ  ਦੋਸਤ ਨੂੰ ਮਿਲਣ ਉਹਦੇ ਦੇ ਘਰ ਗਿਆ  | ਦੋਸਤ ਨੁੰ ਮਿਲਣ ਤੋ ਵਾਅਦ ਜਦੋ ਵਾਪਸ ਆਉਣ ਲੱਗਿਆ | ਤਾਂ ਦੋਸਤ ਦੀ ਘਰਵਾਲੀ ਕਹਿਦੀ ਬੈਠੋ ਵੀਰ ਜੀ ਮੈ ਚਾਹ ਬਣਾਉਨੀ ਆ ,ਠੰਡ ਦਾ ਮੌਸਮ ਸੀ | ਮੈ ਕਿਹਾ ਠੀਕ ਏ ਜੀ ਬਣਾਲੋ | ਕੱਚੀ ਜਿਹੀ ਹੁੰਦੀ ਬੋਲੀ ਵੀਰ ਜੀ ਦੁੱਧ ਤਾਂ ਹੈਨੀ, ਅੱਜ ਦੋਧੀ ਨੀ ਆਇਆ |ਮੈ ਸਮਝ ਗਿਆ ਵਿਚਾਰੀ ਨੇ ਫਾਰਮੈਲਟੀ ਕੀਤੀ ਸੀ |
ਏਦਾ ਈ ਕਈ ਦੋਸਤ ਰਾਹ ਗਲ਼ੀ ਮਿਲਦੇ ਨੇ ਤਾਂ ਅੱਖ ਨੀ ਮਿਲਾਉਦੇ  ,ਪਰ ਸਵੇਰੇ ਵੱਟਸਅੱਪ ਤੇ ਗੁੱਡਮੌਰਨਿਗ ਤੇ ਰਾਤੀ ਗੂੱਡਨਾਈਟ ਦੇ ਮੈਸੇਜ਼ ਵਾਲੀ ਫਾਰਮੈਲਟੀ ਕਦੇ ਨੀ ਭੁਲਦੇ
ਇੱਕ ਦਿਨ ਮੈ ਕੀ ਵੇਖਿਆ ਮੇਰਾ ਦੋਸਤ ਹਰਮਨ ਟੇਬਲ ਤੇ ਇਕੱਤੀ ਸੌ ਰੁੱਪਈਏ ਰੱਖਕੇ ਫੋਟੋ ਖਿੱਚ ਰਿਹਾ ਸੀ |ਮੈ ਕਿਹਾ ਹਰਮਨ ਇਹ ਕੀ ਕਰੀ ਜਾਨਾ ਏ, ਉਹ ਅੱਗੋ ਬੋਲਿਆ ਯਾਰ ਮੇਰੇ ਦੋਸਤ ਦਾ ਵਿਆਹ ਏ, ਨੋਟਾਂ ਦੀ ਫੋਟੋ ਖਿੱਚਕੇ ਉਹਨੂੰ ਸ਼ਗਨ ਭੇਜਣਾ ਏ,!  ਮੈ ਕਿਹਾ ਹਰਮਨ ਤੂੰ ਫਾਰਮੈਲਟੀ ਕਿਉ ਕਰ ਰਿਹਾ, ਕਹਿਦਾ ਫਾਰਮੈਲਟੀ ਸੁਰੂ ਤਾ ਉਹਨੇ ਕੀਤੀ ਏ, ਕੀ ਮਤਲਵ ਮੈ ਸਮਝਿਆ ਨੀ ਮੈ ਹੈਰਾਨੀ ਨਾਲ ਪੁਛਿਆ,ਹਰਮਨ ਕਹਿਦਾ ਉਹਨੇ ਵਿਆਹ ਦਾ ਕਾਰਡ ਵੀ ਮੈਨੂੰ ਵੱਟਸਅੱਪ  ਤੇ ਈ ਭੇਜਿਆ ਏ |

ਕੰਵਲਜੀਤ ਸਿੰਘ (ਰਾਣਾ)  ਪਿੰਡ ਠੌਣਾ 
  ਦੁਬਈ ±971555214011

Leave a Reply

Your email address will not be published. Required fields are marked *

%d bloggers like this: