Sun. Jun 16th, 2019

ਫਾਰਗ ਸਿੱਖਿਆ ਕਰਮੀਆਂ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੜੀਵਾਰ ਭੁੱਖ ਹਛਤਾਲ ਸ਼ੁਰੂ

ਫਾਰਗ ਸਿੱਖਿਆ ਕਰਮੀਆਂ ਵਲੋਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੜੀਵਾਰ ਭੁੱਖ ਹਛਤਾਲ ਸ਼ੁਰੂ
ਸਰਕਾਰ ਦੇ ਲੀਡਰਾਂ ਨਾਲ ਮੁੜ ਬਹਾਲੀ ਦੀ ਮੰਗ ਕੀਤੀ ਗਈ ਪਰ ਸਾਡੀ ਕੋਈ ਗੱਲ ਨਾਂ ਸੁਣੀ ਗਈ ਜਿਸ ਕਾਰਨ ਸਾਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ-: ਫਾਰਗ ਸਿੱਖਿਆ ਕਰਮੀ
ਸ਼ੁੱਕਰਵਾਰ ਨੂੰ ਸ਼ਹਿਰ ਵਿਚ ਕੀਤੀ ਜਾਵੇਗੀ ਰੋਸ ਰੈਲੀ ਅਤੇ ਰੋਸ ਮੁਜ਼ਾਹਰਾ

22-20
ਸ਼੍ਰੀ ਅਨੰਦਪੁਰ ਸਾਹਿਬ, 22 ਅਗਸਤ (ਦਵਿੰਦਰਪਾਲ ਸਿੰਘ/ਅੰਕੁਸ਼)-ਫਾਰਗ ਸਿੱਖਿਆ ਕਰਮਚਾਰੀ ਯੂਨੀਅਨ ਵਲੋਂ ਸੰਘਰਸ਼ ਦੀ ਲਗਾਤਾਰਤਾ ਵਿਚ ਚੰਚਲ ਦੇਵੀ ਦੀ ਪ੍ਰਧਾਨਗੀ ਹੇਠ ਤਹਿਸੀਲ ਹੈੱਡ ਕੁਆਰਟਰ ਅਨੰਦਪੁਰ ਸਾਹਿਬ ਵਿਖੇ ਲੜੀਵਾਰ ਭੂੱਖ ਹੜਤਾਲ ਸ਼ੁਰੂ ਕੀਤੀ ਗਈ। ਜਿਸ ਵਿਚ ਸਮੂਹ ਫਾਰਗ ਕਰਮੀ ਸ਼ਾਮਿਲ ਹੋਏ ਅਤੇ ਵੱਖ ਵੱਖ ਯੂਨੀਅਨਾਂ ਵਲੋਂ ਸੰਘਰਸ਼ ਦੀ ਹਮਾਇਤ ਕੀਤੀ ਗਈ। ਫਾਰਗ ਸਿੱਖਿਆ ਕਰਮੀਆਂ ਨੇ ਮੰਗ ਕਰਦਿਆਂ ਕਿਹਾ ਕਿ ਸਾਨੂੰ ਸਰਕਾਰ ਦੇ ਨਿਯਮਾਂ ਅਨੂਸਾਰ ਸਕੂਲਾਂ ਵਿਚ ਨਿਯੁਕਤ ਕੀਤਾ ਗਿਆ ਸੀ। ਕੁਝ ਸਮੇਂ ਬਾਅਦ ਬਿਨਾਂ ਕੋਈ ਨੋਟਿਸ ਦਿੰਦਿਆਂ ਨੋਕਰੀ ਤੋਂ ਫਾਰਗ ਕਰ ਦਿੱਤਾ ਗਿਆ। ਜਦੋਂ ਕਿ ਪੂਰੇ ਪੰਜਾਬ ਵਿਚ 7400 ਸਿੱਖਿਆ ਕਰਮੀ ਅੱਜ ਵੀ ਕੰਮ ਕਰ ਰਹੇ ਹਨ। ਸਾਡੀ ਯੂਨੀਅਨ ਵਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਅਤੇ ਸਰਕਾਰ ਦੇ ਲੀਡਰਾਂ ਨਾਲ ਮੁੜ ਬਹਾਲੀ ਦੀ ਮੰਗ ਕੀਤੀ ਗਈ ਪਰ ਸਾਡੀ ਕੋਈ ਗੱਲ ਨਾਂ ਸੁਣੀ ਗਈ ਜਿਸ ਕਾਰਨ ਸਾਨੂੰ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ। ਅੱਜ ਅਨੰਦਪੁਰ ਸਾਹਿਬ ਵਿਖੇ ਲੜੀਵਾਰ ਭੂੱਖ ਹੜਤਾਲ ਸ਼ੁਰੂ ਕੀਤੀ ਗਈ ਜੋ ਕਿ ਸ਼ੁੱਕਰਵਾਰ ਤੱਕ ਜਾਰੀ ਰਹੇਗੀ। ਸ਼ੁੱਕਰਵਾਰ ਨੂੰ ਵਿਸ਼ਾਲ ਰੌਸ ਰੈਲੀ ਵੀ ਕੀਤੀ ਜਾਵੇਗੀ ਅਤੇ ਸ਼ਹਿਰ ਵਿਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਫਿਰ ਵੀ ਧਿਆਨ ਨਾਂ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਜਿਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ। ਅੱਜ ਦੀ ਰੈਲੀ ਨੂੰ ਚੰਚਲ ਦੇਵੀ, ਗੁਰਦੀਪ ਕੌਰ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ,ਚਰਨਜੀਤ ਕੌਰ, ਕੁਲਦੀਪ, ਮਨਜੀਤ ਕੌਰ, ਦਸ਼ਮੇਸ਼ ਕੌਰ, ਰਣਜੀਤ ਕੌਰ, ਰਾਖੀ ਆਦਿ ਨੇ ਸੰਬੋਧਨ ਕੀਤਾ। ਇਸ ਮੌਕੇ ਜੈਮਲ ਸਿੰਘ, ਕਰਨੈਲ ਸਿੰਘ,ਭਾਗ ਸਿੰਘ, ਸੁਰਜੀਤ ਸਿੰਘ ਢੇਰ, ਸੋਹਣ ਸਿੰਘ ਬੀਕਾਪੁਰ ਰਮੇਸ਼ ਲਾਲ, ਜਸਪਾਲ ਕੁਮਾਰ, ਸੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: