Sat. Jul 20th, 2019

ਫਾਰਗ ਸਿਖਿਆ ਕਰਮੀ ਅਧਿਅਆਪਕਾ ਦੀ ਹਾਲਤ ਹੋਈ ਚਿੰਤਾਜਨਕ

ਫਾਰਗ ਸਿਖਿਆ ਕਰਮੀ ਅਧਿਅਆਪਕਾ ਦੀ ਹਾਲਤ ਹੋਈ ਚਿੰਤਾਜਨਕ
ਐੱਸ ਡੀ ਐੱਮ ਅਤੇ ਤਹਿਸੀਲਦਾਰ ਵੱਲੋ ਸਥਿਤੀ ਦਾ ਜਾਇਜਾ
ਸਹਿਰ ਵਿੱਚ ਪੀਪੇ ਖੜਕਾ ਕੇ ਗੂੰਗੀ ਬੋਲੀ ਸਰਕਾਰ ਨੂੰ ਜਗਾਉਣ ਲਈ ਕੀਤਾਂ ਰੋਸ ਮਾਰਚ

farg-1-copyਸ਼੍ਰੀ ਆਨੰਦਪੁਰ ਸਾਹਿਬ, 4 ਨਵੰਬਰ (ਦਵਿੰਦਰਪਾਲ ਸਿੰਘ/ਅੰਕੁਸ਼): ਖਾਲਸੇ ਦੀ ਪਾਵਨ ਧਰਤੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੂਪ ਨਗਰ ਜਿਲ੍ਹੇ ਨਾਲ ਸਬੰਧਤ ਫਾਰਗ ਸਿਖਿਆ ਕਰਮੀ ਧੀਆ ਵੱਲੋ ਮਰਨ ਵਰਤ ਸ਼ੁਰੂ ਕਰ ਰੱਖਿਆ ਹੈ ਜੋ ਅੱਜ ਚੌਥੇ ਦਿਨ ਵਿੱਚ ਪੁੱਜ ਗਿਆ।
ਮਰਨ ਵਰਤ ਤੇ ਬੈਠੀ ਅਧਿਆਪਕਾ ਦੀ ਹਾਲਤ ਦਿਨ ਪਰ ਦਿਨ ਨਾਜੁਕ ਹੂੰਦੀ ਜਾ ਰਹੀ ਹੈ ਮੌਕੇ ਦੀ ਨਜਾਕਤ ਵੇਖਣ ਲਈ ਐਸ.ਡੀ.ਐਮ., ਤਹਿਸੀਲਦਾਰ ਅਤੇ ਡੀ.ਐਸ.ਪੀ. ਵੱਲੋ ਸਥਿਤੀ ਦਾ ਜਾਇਜਾ ਲੈਦੇ ਹੋਏ ਡਾਕਟਰਾ ਦੀ ਟੀਮ ਨੂੰ ਬੁਲਾਇਆ ਗਿਆ ਜਿਨਾਂ ਨੂੰ ਮੌਕੇ ਤੇ ਫਾਰਗ ਸਿਖਿਆ ਕਰਮੀ ਪਰਧਾਨਗੀ ਮੰਡਲ ਵੱਲੋ ਅਪਣੇ ਸੰਘਰਸ਼ ਦੇ ਹੁਣ ਤੱਕ ਦੇ ਸੰਘਰਸ਼ ਤੋ।ਸਰਕਾਰ ਦੀ ਵਾਅਦਾ ਖਿਲਾਫੀ ਤੋਂ ਜਾਨੂੰ ਕਰਵਾਦੇ ਹੋਏ ਅਪਣੀ ਪੁਨਰ ਬਹਾਲੀ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ. ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਮੰਗ ਨੂੰ ਜਲਦ ਪੂਰਾ ਨਾ ਕੀਤਾ ਗਿਆ ਤਾ ਮਰਨ ਵਰਤ ਦੇ ਨਾਲ ਨਾਲ ਹੋਰ ਵੀ ਤਿਖੇ ਐਕਸਨ ਉਲੀਕੇ ਜਾਣਗੇ ਜਿਸਦੀ ਜਿਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।ਫਾਰਗ ਸਿਖਿਆ ਕਰਮੀਆ ਨੇ ਅਪਣੇ ਮਾਪਿਆਂ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਹਿਰ ਵਿੱਚ ਪੀਪੇ ਖੜਕਾ ਕੇ ਇਸ ਅੰਨ੍ਹੀ ਗੂੰਗੀ ਬੌਲੀ ਸਰਕਾਰ ਨੂੰ ਜਗਾਉਣ ਦਾ ਯਤਨ ਕੀਤਾ।
ਜਿਥੇ ਵੱਖ ਵੱਖ ਭਰਾਤਰੀ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾ ਫਾਰਗ ਸਿਖਿਆ ਕਰਮੀਆ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆ ਹਨ ਉਥੇ ਇਲਾਕ਼ੇ ਦੇ ਪਰਿਵਾਰਾ ਦਾ ਵੀ ਪੂਰਨ ਸਹਿਯੋਗ ਇਹਨਾ ਨੂੰ ਪ੍ਰਾਪਤ ਹੋ ਰਿਹਾ ਹੈ।ਫਾਰਗ ਸਿਖਿਆ ਕਰਮੀ ਯੂਨੀਅਨ ਦੇ ਧਰਨੇ ਨੂੰ ਸ ਭਜਨ ਸਿੰਘ ਸੰਦੋਆ ਕਿਸਾਨ ਸਭਾ, ਬੀਬੀ ਦਵਿੰਦਰ ਕੌਰ ਦਭ੍ੜ ਮਹਿਲਾ ਵਿਕਾਸ ਸੰਸਥਾ, ਕਾਮ.ਗੁਰਦਿਆਲ ਸਿੰਘ ਢੇਰ,ਹਰਤੇਗਵੀਰ ਸਿੰਘ ਤੇਗੀ ਆਪ,ਮ ਹਰਦਿਆਲ ਸਿੰਘ, ਦਲੀਪ ਸਿੰਘ, ਗਿਆਨੀ ਸਤਨਾਮ ਸਿੰਘ ਲੁਧਿਆਣੇ ਵਾਲੇ,ਮ ਸੁਰਿੰਦਰ ਸਿੰਘ,ਬਲੰਵਤ ਦੇਹਣੀ, ਕੁਲਦੀਪ ਸਿੰਘ ਬੰਗਾ ਆਦਿ ਨੈ ਸੰਬੋਧਨ ਕੀਤਾ।
ਇਸ ਮੌਕੇ ਰਵਿਦਰ ਕੌਰ,ਗੁਰਪ੍ਰੀਤ ਕੌਰ, ਸੁਰਜੀਤ ਕੋਰ,ਰਜਿੰਦਰ ਕੌਰ,ਦਸਮੇਸ਼ ਚੰਚਲ ਦੇਵੀ ,ਕੁਲਦੀਪ ਕੌਰ,ਮਮਤਾ ਬਾਲੀ ਸਰੀਤਾ,ਅਨੀਤਾ,ਸੁਸਮਾ,ਤਰਲੋਚਨ ਕੌਰ ,ਮੀਨਾ ਰਾਣੀ, ਚਰਨਜੀਤ, ਸੁਖਦੀਪ,ਸਰਬਜੀਤ ਆਦਿ ਹਾਜਰ ਸਨ ।

Leave a Reply

Your email address will not be published. Required fields are marked *

%d bloggers like this: