ਫ਼ੋਨ ਨਾਲ ਲੈ ਕੇ ਸੌਣ ਵਾਲੇ ਸਾਵਧਾਨ !

ss1

ਫ਼ੋਨ ਨਾਲ ਲੈ ਕੇ ਸੌਣ ਵਾਲੇ ਸਾਵਧਾਨ !

sleepingਲੰਡਨ: ਸਮਾਰਟਫ਼ੋਨ ਤੇ ਟੈਬਲੇਸਟ ਵਰਗੇ ਇਲੈਕਟ੍ਰੋਨਿਕਸ ਡਿਵਾਈਸ ਵਿੱਚ ਅੱਗ ਲੱਗਣ ਤੇ ਧਮਾਕੇ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਅਜਿਹੇ ਵਿੱਚ ਜੋ ਲੋਕ ਬੇਫ਼ਿਕਰੇ ਹੋ ਕੇ ਆਪਣਾ ਮੋਬਾਈਲ ਜਾਂ ਹੋਰ ਇਲੈਕਟ੍ਰੋਨਿਕਸ ਡਿਵਾਈਸ ਨਾਲ ਲੈ ਕੇ ਸਾਉਂਦੇ ਹਨ, ਉਹ ਥੋੜ੍ਹਾ ਸਾਵਧਾਨ ਹੋ ਜਾਣ ਕਿਉਂਕਿ ਅੱਗ ਤੋਂ ਹੋਰ ਵੱਡਾ ਖ਼ਤਰਾ ਤੁਹਾਡੀ ਜਾਨ ਨੂੰ ਹੈ।
               ਫ਼ੋਨ ਵਿੱਚ ਬਹੁਤ ਸਾਰੀਆਂ ਖ਼ਤਰਨਾਕ ਗੈਸਾਂ ਨਿਕਲ ਰਹੀਆਂ ਹਨ। ਇਨ੍ਹਾਂ ਦੇ ਸਰੀਰ ਉੱਤੇ ਪੈਂਦੇ ਅਸਰ ਨੂੰ ਦੇਖਦੇ ਹੋਏ ਖੋਜਕਰਤਾਵਾਂ ਨੇ ਇਹ ਚੇਤਾਵਨੀ ਦਿੱਤੀ ਹੈ। ਖੋਜਕਰਤਾਵਾਂ ਦੀ ਟੀਮ ਨੇ ਲਿਥੀਅਮ-ਆਈਨ ਬੈਟਰੀਆਂ ਤੋਂ ਨਿਕਲਣ ਵਾਲੀਆਂ 100 ਤੋਂ ਜ਼ਿਆਦਾ ਜ਼ਹਿਰੀਲੀ ਗੈਸਾਂ ਦੀ ਪਛਾਣ ਕੀਤੀ ਹੈ। ਇਸ ਵਿੱਚ ਕਾਰਬਨ ਮੋਨੋਆਕਸਾਈਡ ਵੀ ਸ਼ਾਮਲ ਹੈ।
              ਇਸ ਕਾਰਨ ਅੱਖਾਂ ਤੇ ਚਮੜੀ ਵਿੱਚ ਜਲਨ ਦੀ ਸਮੱਸਿਆ ਪੈਦਾ ਹੁੰਦੀ ਹੈ। ਇਹ ਗੈਸਾਂ ਆਸਪਾਸ ਦੇ ਮਾਹੌਲ ਨੂੰ ਵੀ ਵੱਡੇ ਪੱਧਰ ਉੱਤੇ ਨੁਕਸਾਨ ਪਹੁੰਚਦੀਆਂ ਹਨ। ਚੀਨ ਦੇ ਇੰਸਟੀਚਿਊਟ ਆਫ਼ ਐਨਬੀਸੀ ਡਿਫੈਂਸ ਐਂਡ ਸਿਨਗੁਹਾ ਯੂਨੀਵਰਸਿਟੀ ਦੀ ਖੋਜ ਅਨੁਸਾਰ ਅਜੇ ਵੀ ਬਹੁਤ ਸਾਰੇ ਲੋਕ ਸਮਰਾਟਫ਼ੋਨ ਦੀ ਜ਼ਰੂਰਤ ਤੋਂ ਜ਼ਿਆਦਾ ਗਰਮ ਜਾਂ ਖ਼ਰਾਬ ਚਾਰਜਰ ਨਾਲ ਚਾਰਜ ਕਰਨ ਦੇ ਖ਼ਤਰਿਆਂ ਤੋਂ ਅਣਜਾਣ ਹਨ।
              ਇੰਸਟੀਚਿਊਟ ਆਫ਼ ਐਨਬੀਸੀ ਡਿਫੈਂਸ ਦੇ ਪ੍ਰੋਫੈਸਰ ਜੀ ਸਨ ਨੇ ਆਖਿਆ ਕਿ ਅੱਜ ਕੱਲ੍ਹ ਦੁਨੀਆ ਭਰ ਵਿੱਚ ਲੋਕ ਲਿਥੀਅਮ ਆਈਨ ਬੈਟਰੀ ਦਾ ਇਸਤੇਮਾਲ ਕਰ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਇਸ ਦੇ ਖ਼ਤਰਿਆਂ ਦੇ ਬਾਰੇ ਕੋਈ ਜਾਣਕਾਰੀ ਨਹੀਂ। ਪ੍ਰੋਫੈਸਰ ਸਨ ਤੇ ਉਸ ਦੇ ਸਹਿਯੋਗੀਆਂ ਨੇ ਕਈ ਕਾਰਨਾਂ ਦੀ ਪਛਾਣ ਕੀਤੀ ਹੈ ਜੋ ਖ਼ਤਰਨਾਕ ਗੈਸਾਂ ਨੂੰ ਪੈਦਾ ਕਰ ਰਹੇ ਹਨ।
            ਉਦਾਹਰਨ ਵਜੋਂ ਇੱਕ ਪੂਰੀ ਤਰ੍ਹਾਂ ਨਾਲ ਚਾਰਜ ਬੈਟਰੀ ਕਰੀਬ 50 ਫ਼ੀਸਦੀ ਚਾਰਜ ਬੈਟਰੀ ਦੇ ਮੁਕਾਬਲੇ ਜ਼ਿਆਦਾ ਜ਼ਹਿਰੀਲੀ ਗੈਸਾਂ ਕੱਢਦੀ ਹੈ। ਬੈਟਰੀ ਵਿੱਚ ਸ਼ਾਮਲ ਰਸਾਇਣ ਤੇ ਉਸ ਦੀ ਚਾਰਜ ਰਿਲੀਜ਼ ਕਰਨ ਦੀ ਸਮਰੱਥਾ ਵੀ ਜ਼ਹਿਰੀਲੀ ਗੈਸਾਂ ਛੱਡਣ ਦੀ ਸਮਰੱਥਾ ਉੱਤੇ ਅਸਰ ਪਾਉਂਦਾ ਹੈ।
Share Button

Leave a Reply

Your email address will not be published. Required fields are marked *