ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਦਾ ਗੀਤ ‘ਅੱਖ ਲੜ ਗਈ’ ਰਲੀਜ਼’ ਗੀਤ ‘ਚ ਦਿਖੀ ਬਿਨੂੰ ਢਿਲੋਂ ਤੇ ਕਵਿਤਾ ਦੀ ਕਿਊਟ ਕੈਮਿਸਟਰੀ

ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਦਾ ਗੀਤ ‘ਅੱਖ ਲੜ ਗਈ’ ਰਲੀਜ਼’ ਗੀਤ ‘ਚ ਦਿਖੀ ਬਿਨੂੰ ਢਿਲੋਂ ਤੇ ਕਵਿਤਾ ਦੀ ਕਿਊਟ ਕੈਮਿਸਟਰੀ

ਚੰਡੀਗੜ੍ਹ-13 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਵਧਾਈਆਂ ਜੀ ਵਧਾਈਆਂ’ ਦਾ ਪਹਿਲਾ ਗੀਤ ‘ਅੱਖ ਲੜ ਗਈ’ ਹਾਲ ਹੀ ‘ਚ ਰਿਲੀਜ਼ ਹੋ ਚੁੱਕਾ ਹੈ ਜਿਸ ਵਿਚ ਬਿਨੂੰ ਢਿਲੋਂ ਤੇ ਕਵਿਤਾ ਕੋਸ਼ਿਕ ਦੀ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ ਸਟਾਰ ਗਾਿੲਕ ਗਿੱਪੀ ਗਰੇਵਾਲ ਦੇ ਨਾਲ ਗੁਰਲੇਜ਼ ਅਖਤਰ ਨੇ ਆਵਾਜ਼ ਦਿੱਤੀ ਹੈ। ਗੀਤ ਦੇ ਬੋਲ ਹੈਪੀ ਰਾਏਕੋਟੀ ਵਲੋਂ ਲਿਖੇ ਗਏ ਹਨ ਅਤੇ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।ਇਹ ਗੀਤ ਵਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ। ਬਿੰਨੂ ਢਿਲੋਂ ਦੇ ਨਿੱਜੀ ਪ੍ਰੋਡਕਸ਼ਨ ਨੌਟੀ ਮੈਨ ਪ੍ਰੋਡਕਸ਼ਨ ਅਤੇ ਏ ਐਂਡ ਏ ਅਡਵਾਇਜ਼ਰ ਵਲੋਂ ਪ੍ਰੋਡਿਊਸ  ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਹਨ। ਇਸ  ਫ਼ਿਲਮ ਵਿੱਚ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਉਪਾਸਨਾ ਸਿੰਘ ਅਤੇ ਰੁਪਿੰਦਰ ਰੂਪੀ ਆਦਿ ਨਾਮੀ ਸਿਤਾਰੇ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ।

Share Button

Leave a Reply

Your email address will not be published. Required fields are marked *

%d bloggers like this: