Sun. Oct 20th, 2019

ਫ਼ਿਲਮ ਡਾਕਾ ਦਾ ਟ੍ਰੇਲਰ ਹੋਇਆ ਰਿਲੀਜ਼

ਫ਼ਿਲਮ ਡਾਕਾ ਦਾ ਟ੍ਰੇਲਰ ਹੋਇਆ ਰਿਲੀਜ਼

ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਗਾਇਕ ਅਤੇ ਕਲਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ ਡਾਕਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਬਲਜੀਤ ਸਿੰਘ ਦਿਓ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਤੋਂ ਇਲਾਵਾ ਰਾਣਾ ਰਣਵੀਰ, ਜ਼ਰੀਨ ਖ਼ਾਨ, ਹੌਬੀ ਧਾਲੀਵਾਲ ਮੁੱਖ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆਉਣਗੇ।

ਫ਼ਿਲਮ ਦੇ ਟ੍ਰੇਲਰ ਲਵ ਸਟੋਰੀ ਅਤੇ ਥ੍ਰੀਲ ਵਿਖਾਏ ਗਏ ਹਨ। ਗਿੱਪੀ ਗਰੇਵਾਲ ਜ਼ਰੀਨ ਖ਼ਾਨ ਨੂੰ ਪਿਆਰ ਕਰਦਾ ਹੈ। ਜ਼ਰੀਨ ਖ਼ਾਨ ਦਾ ਰਿਸ਼ਤਾ ਕਿਸੇ ਬੈਂਕ ਦੇ ਕਰਮਚਾਰੀ ਦੇ ਨਾਲ ਹੋਣ ਵਾਲਾ ਹੁੰਦਾ ਹੈ। ਆਪਣੇ ਪਿਆਰ ਖ਼ਾਤਿਰ ਗਿੱਪੀ ਕੰਮ ਸ਼ੁਰੂ ਕਰਨ ਦੀ ਚਾਅ ਰੱਖਦਾ ਹੈ ਪਰ ਉਸ ਲਈ ਗਿੱਪੀ ਨੂੰ ਪੈਸੇ ਚਾਹੀਦੇ ਹਨ।ਕਿਵੇਂ ਕਰਦਾ ਹੈ ਗਿੱਪੀ ਪੈਸਿਆਂ ਦਾ ਇੰਤਜ਼ਾਮ ਇਸ ਤੇ ਹੀ ਕਹਾਣੀ ਆਧਾਰਿਤ ਹੈ। ਜ਼ਿਕਰਏਖ਼ਾਸ ਇਸ ਟ੍ਰੇਲਰ ‘ਚ ਗਿੱਪੀ ਦੇ ਗੀਤ ਫੁਲਕਾਰੀ ਨੂੰ ਰੀਕ੍ਰੀਏਟ ਕੀਤਾ ਗਿਆ ਹੈ। 1ਨਵੰਬਰ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਨੂੰ ਦਰਸ਼ਕ ਕੀ ਰਿਸਪੌਂਸ ਦਿੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *

%d bloggers like this: