ਫ਼ਰੀਦਕੋਟ ਵਿੱਚ ਬਜੁਰਗ ਵਿਅਕਤੀ ਦੀ ਭੇਦਭਰੇ ਹਲਾਤਾਂ ਵਿੱਚ ਕਾਰ ਵਿਚੋਂ ਮਿਲੀ ਲਾਸ਼, ਲੋਕ ਸਹਿਮੇ

ਫ਼ਰੀਦਕੋਟ ਵਿੱਚ ਬਜੁਰਗ ਵਿਅਕਤੀ ਦੀ ਭੇਦਭਰੇ ਹਲਾਤਾਂ ਵਿੱਚ ਕਾਰ ਵਿਚੋਂ ਮਿਲੀ ਲਾਸ਼, ਲੋਕ ਸਹਿਮੇ
ਕਤਲ ਜਾਂ ਫਿਰ ਖੁਦਕੁਸ਼ੀ ਨੂੰ ਲੈ ਕੇ ਪੁਲਿਸ ਵੱਲੋਂ ਤਫਤੀਸ਼ ਸ਼ੁਰੂ

ਫ਼ਰੀਦਕੋਟ 7 ਦਸੰਬਰ ( ਜਗਦੀਸ਼ ਬਾਂਬਾ ) ਫ਼ਰੀਦਕੋਟ ਸ਼ਹਿਰ ਅੰਦਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਥਾਨਕ ਕੰਮੇਆਣਾ ਗੇਟ ਦੇ ਨਜ਼ਦੀਕ ਡਾਂ.ਅੰਬੇਡਕਰ ਨਗਰ ਦੇ ਰਿਹਾਇਸ਼ੀ ਇਲਾਕੇ ਵਿਚੋਂ ਗਵਾਢੀਆ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਇੱਕ ਕਾਰ ਵਿੱਚ ਬਜੁਰਗ ਵਿਅਕਤੀ ਦੀ ਲਾਸ਼ ਪਈ ਹੋਣ ਦੀ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਤਾਂ ਜੋ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕੇ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਡਾਂ.ਅੰਬੇਡਕਰ ਨਗਰ ਵਿੱਚ ਸਵੇਰੇ ਕਰੀਬ 3 ਕੁ ਵਜੇ ਮਹੁੱਲਾ ਵਾਸੀਆ ਨੇ ਗਲੀ ਅੰਦਰ ਜਦੋਂ ਇਕ ਚੰਡੀਗੜ ਨੰਬਰ ਦੀ ਕਾਰ ਵਿੱਚ ਇਕ ਬਜੁਰਗ ਵਿਅਕਤੀ ਦੀ ਲਾਸ਼ ਪਈ ਵੇਖੀ ਤਾਂ ਲੋਕ ਹੈਰਾਨ ਹੋ ਗਏ,ਜਿਸ ਤੋਂ ਬਾਅਦ ਉਕਤ ਘਟਨਾ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ। ਉਕਤ ਮੌਕੇ ‘ਤੇ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ‘ਤੇ ਪੁੱਜੇ ਥਾਣਾ ਸਿਟੀ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਡਾਂ.ਅੰਬੇਡਕਰ ਨਗਰ ਦੇ ਰਹਾਇਸੀ ਇਲਾਕੇ ਵਿਚੋਂ ਇਕ ਅਸਟੀਮ ਗੱਡੀ ਸੀਐਚ 01 ਆਰ-1854 ਵਿੱਚੋ ਬਜੁਰਗ ਵਿਅਕਤੀ ਦੀ ਲਾਸ਼ ਮਿਲੀ ਹੈ,ਜਿਸ ਦੀ ਪਹਿਚਾਣ ਪਰਮਜੀਤ ਸਿੰਘ ਉਰਫ ਪੰਮਾ ਵਾਸੀ ਢੁੱਡੀ ਵਜੋਂ ਹੋਈ। ਉਨਾਂ ਦੱਸਿਆ ਕਿ ਸ਼ੁਰੂਆਤੀ ਜਾਂਚ ਦੌਰਾਨ ਮ੍ਰਿਤਕ ਵਿਅਕਤੀ ਕੋਲੋ ਜਹਿਰੀਲੀ ਸ਼ੀਸ਼ੀ ਬਰਾਮਦ ਹੋਈ ਹੈ,ਜਿਸ ਕਰਕੇ ਆਤਮ ਹੱਤਿਆ ਦਾ ਮਾਮਲਾ ਲੱਗ ਰਿਹਾ ਹੈ ਪ੍ਰੰਤੂ ਕੋਈ ਸੁਸਾਈਡ ਨੋਟ ਆਦਿ ਨਹੀ ਮਿਲਿਆ,ਜਿਸ ਕਰਕੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਊਧਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਤਾਂ ਜੋ ਘਟਨਾਂ ਦੀ ਅਸਲੀਅਤ ਸਾਹਮਣੇ ਆ ਸਕੇ । ਦੱਸਣਯੋਗ ਹੈ ਕਿ ਸੂਤਰਾ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੰਮਾ ਉਕਤ ਮਹੁੱਲੇ ਵਿੱਚ ਲੰਮਾਂ ਸਮਾਂ ਪਹਿਲਾ ਇਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਜਿਸ ਕਰਕੇ ਉਕਤ ਮਹੁੱਲੇ ਵਿੱਚ ਉਸ ਦਾ ਆਉਣਾ ਜਾਣਾ ਸੀ ਪ੍ਰੰਤੂ ਰਾਤ ਉਸਦੀ ਮੌਤ ਜਹਿਰੀਲੀ ਦਵਾਈ ਪੀਣ ਨਾਲ ਹੋਈ ਜਾਂ ਫਿਰ ਕੋਈ ਹੋਰ ਕਾਰਨਾ ਕਰਕੇ,ਇਹ ਖਬਰ ਲਿਖੇ ਜਾਣ ਦਾ ਪੁਖਤਾ ਜਾਣਕਾਰੀ ਨਹੀ ਮਿਲ ਸਕੀ,ਜਿਸ ਦਾ ਪਤਾ ਲਗਾਉਣ ਵਿੱਚ ਪੁਲਿਸ ਪ੍ਰਸ਼ਾਸਨ ਜੁਟ ਗਿਆ ਹੈ ਤਾਂ ਜੋ ਮੌਤ ਦੇ ਸਹੀ ਕਾਰਨਾ ਦਾ ਪਤਾ ਲੱਗ ਸਕੇ। ਉਕਤ ਮ੍ਰਿਤਕ ਵਿਅਕਤੀ ਦੀ ਲਾਸ਼ ਜਦ ਗੱਡੀ ਵਿੱਚ ਪਈ ਪ੍ਰਤੱਖ ਦਰਸ਼ੀਆ ਨੇ ਵੇਖੀ ਤਾਂ ਮੂੰਹ ਵਿਚੋਂ ਝੱਗ ਨਿਕੱਲਣ ਦੇ ਨਾਲ ਨਾਲ ਗੱਡੀ ਦੀਆਂ ਦੋਵੇ ਸੀਟਾਂ ਬਿਲਕੁੱਲ ਸਿੱਧੀਆ ਹੋਣ ਤੋਂ ਇਲਾਵਾ ਮ੍ਰਿਤਕ ਵਿਅਕਤੀ ਦੇ ਕੱਪੜੇ ਵੀ ਕੋਈ ਬਹੁਤੀ ਚੰਗੀ ਹਾਲਾਤ ਵਿੱਚ ਨਹੀ ਸਨ,ਜਿਸ ਕਰਕੇ ਪੁਲਿਸ ਸ਼ੱਕੀ ਢੰਗ ਨਾਲ ਜਾਂਚ ਅੱਗੇ ਵਧਾ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: