ਫ਼ਰੀਦਕੋਟ: ਡੇਰਾ ਪ੍ਰੇਮੀ ਘਰ ਛਾਪਾ, ਘਰੋਂ ਮਿਲੀ ਇਹ ਹੈਰਾਨ ਕਰ ਦੇਣ ਵਾਲੀ ਚੀਜ

ss1

ਫ਼ਰੀਦਕੋਟ: ਡੇਰਾ ਪ੍ਰੇਮੀ ਘਰ ਛਾਪਾ, ਘਰੋਂ ਮਿਲੀ ਇਹ ਹੈਰਾਨ ਕਰ ਦੇਣ ਵਾਲੀ ਚੀਜ

ਫ਼ਰੀਦਕੋਟ: ਇੱਕ ਹਫ਼ਤਾ ਪਹਿਲਾਂ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਪਾਲਮਪੁਰ ਤੋਂ ਗ੍ਰਿਫ਼ਤਾਰ ਕੀਤੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਘਰ ਬੁੱਧਵਾਰ ਨੂੰ ਛਾਪਾ ਮਾਰਿਆ। ਐਸਆਈਟੀ ਨੇ ਬਿੱਟੂ ਦੇ ਘਰੋਂ 32 ਬੋਰ ਦਾ ਪਿਸਤੌਲ, 28 ਖਾਲੀ ਕਾਰਤੂਸ ਤੇ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸਮੇਤ ਕੁਝ ਧਾਰਮਿਕ ਪੁਸਤਕਾਂ ਬਰਾਮਦ ਕੀਤੀਆਂ ਹਨ। ਇਸ ਤੋਂ ਬਾਅਦ ਪੁਲਿਸ ਨੇ ਬਿੱਟੂ ਖਿਲਾਫ਼ ਦੋ ਨਵੇਂ ਮਾਮਲੇ ਵੀ ਦਰਜ ਕਰ ਲਏ ਹਨ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਆਈਜੀ ਰਣਬੀਰ ਖਟੜਾ ਨੇ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਕੀਤੇ ਸਰੂਪਾਂ ਦੇ ਸੈਂਕੜੇ ਅੰਗਾਂ ਨੂੰ ਡਰੇਨ ’ਚ ਸੁੱਟ ਕੇ ਸਭ ਸਬੂਤਾਂ ’ਤੇ ਮਿੱਟੀ ਪਾ ਦਿੱਤੀ ਹੈ। ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਤਰਫ਼ੋਂ ਸਰੂਪ ਬਰਾਮਦ ਕਰਨ ਲਈ ਆਖ਼ਰੀ ਪਲ ਤੱਕ ਵਾਹ ਲਾਈ ਗਈ। ਅਹਿਮ ਸੂਤਰਾਂ ਅਨੁਸਾਰ ਸਿੱਟ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮਹਿੰਦਰਪਾਲ ਬਿੱਟੂ ਸਰੂਪ ਦੀ ਬਰਾਮਦਗੀ ਨੂੰ ਲੈ ਕੇ ਤਫ਼ਤੀਸ਼ ਦੌਰਾਨ ਬਿਆਨ ਬਦਲਦਾ ਰਿਹਾ ਅਤੇ ਅਖੀਰ ਉਸ ਨੇ ਸਰੂਪ ਡਰੇਨ ’ਚ ਸੁੱਟਣ ਦੀ ਗੱਲ ਕਬੂਲ ਲਈ ਹੈ।

ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ’ਚੋਂ ਕਰੀਬ ਤਿੰਨ ਸਾਲ ਪਹਿਲਾਂ 1 ਜੂਨ 2015 ਨੂੰ ਗੁਰੂ ਗਰੰਥ ਸਾਹਿਬ ਦੇ ਸਰੂਪ ਚੋਰੀ ਹੋਏ ਸਨ ਤੇ ਹੁਣ ਜਾਂਚ ਅਨੁਸਾਰ ਇਹ ਸਰੂਪ ਬਰਾਮਦ ਹੋਣ ਦੀਆਂ ਸਭ ਅਟਕਲਾਂ ਖ਼ਤਮ ਹੋ ਗਈਆਂ ਹਨ। ਸੂਤਰ ਦੱਸਦੇ ਹਨ ਕਿ ਹੁਣ ਜਦੋਂ ਸਰੂਪ ਬਰਾਮਦ ਹੋਣ ਦੀ ਕਹਾਣੀ ਦਾ ਅੰਤ ਹੋ ਗਿਆ ਹੈ ਤਾਂ ਭਲਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਪੰਜਾਬ ਪੁਲੀਸ ਦੇ ਮੁਖੀ ਇਸ ਮਾਮਲੇ ਤੇ ਮੀਡੀਆ ਕੋਲ ਖ਼ੁਲਾਸਾ ਕਰ ਸਕਦੇ ਹਨ।

ਡੀਆਈਜੀ ਰਣਬੀਰ ਸਿੰਘ ਖੱਟੜਾ ਦਾ ਕਹਿਣਾ ਹੈ ਕਿ ਹੁਣ ਤਕ ਦੀ ਜਾਂਚ ਤੋਂ ਸਰੂਪ ਬਰਾਮਦ ਹੋਣੇ ਮੁਸ਼ਕਲ ਜਾਪਦੇ ਹਨ ਪ੍ਰੰਤੂ ਉਹ ਜੁਟੇ ਹੋਏ ਹਨ। ਇੱਕ ਦੋ ਦਿਨਾਂ ਤਕ ਸਭ ਤੱਥ ਸਾਹਮਣੇ ਆ ਜਾਣਗੇ। ਉਨ੍ਹਾਂ ਦੱਸਿਆ ਕਿ ਸੀਬੀਆਈ ਤਰਫ਼ੋਂ ਹਾਲੇ ਤੱਕ ਉਨ੍ਹਾਂ ਨਾਲ ਕੋਈ ਰਾਬਤਾ ਕਾਇਮ ਨਹੀਂ ਕੀਤਾ ਗਿਆ ਅਤੇ ਸਿੱਟ ਤਰਫ਼ੋਂ ਸਭ ਜਾਣਕਾਰੀ ਅਦਾਲਤ ’ਚ ਪੇਸ਼ ਕਰ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *