ਫਸਲਾਂ ਦੀ ਅਦਾਇਗੀ ਨੂੰ ਲੈ ਕੇ ਅਕਾਲੀ ਸਰਕਾਰ ਖਿਲਾਫ਼ ਆੜਤੀਏ ‘ਤੇ ਕਿਸਾਨ ਭੱੜਕੇ

ss1

ਫਸਲਾਂ ਦੀ ਅਦਾਇਗੀ ਨੂੰ ਲੈ ਕੇ ਅਕਾਲੀ ਸਰਕਾਰ ਖਿਲਾਫ਼ ਆੜਤੀਏ ‘ਤੇ ਕਿਸਾਨ ਭੱੜਕੇ
ਜਿਲੇ ਵਿੱਚ 30 ਕਰੋੜ ਬਕਾਇਆ

fdk-4ਫ਼ਰੀਦਕੋਟ 28 ਨਵੰਬਰ (ਜਗਦੀਸ਼ ਬਾਂਬਾ) ਝੋਨੇ ਦੀ ਖਰੀਦ ਮੁਕੰਮਲ ਹੋਣ ਤੋਂ ਚਾਰ ਹਫਤੇ ਬਾਅਦ ਵੀ ਫ਼ਰੀਦਕੋਟ ਜਿਲੇ ਵਿੱਚ ਖਰੀਦੇ ਗਏ ਅਨਾਜ ਦੀ ਅਜੇ ਤੱਕ ਮੁਕੰਮਲ ਅਦਾਇਗੀ ਨਹੀ ਹੋ ਸਕੀ। ਸੂਚਨਾ ਅਨੁਸਾਰ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਮਾਰਕਫੈਂਡ ਅਤੇ ਵੇਅਰ ਹਾਊਸ ਅਦਾਇਗੀਆਂ ਕਰਨ ਵਿੱਚ ਸਭ ਤੋਂ ਫਾਡੀ ਹਨ । ਮੰਡੀ ਬੋਰਡ ਦੇ ਸੂਤਰਾ ਅਨੁਸਾਰ ਫ਼ਰੀਦਕੋਟ,ਕੋਟਕਪੂਰਾ ਅਤੇ ਜੈਤੋਂ ਦੀਆਂ ਮੰਡੀਆਂ ਵਿੱਚ ਕਰੀਬ 30 ਕਰੋੜ ਦੀ ਅਦਾਇਗੀ ਬਕਾਇਆ ਪਈ ਹੈ। ਅਦਾਇਗੀਆਂ ਨਾ ਹੋਣ ਕਾਰਨ ਆੜਤੀਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਐਸੋਸੀਏਸ਼ਨ ਪ੍ਰਧਾਨ ਕੁਲਭੂਸ਼ਨ ਰਾਏ ਭੂਸ਼ੀ, ਗਰੀਸ਼ ਛਾਬੜਾ,ਪਰਮੋਦ ਬਾਂਸਲ,ਮਹਿੰਦਰ ਬਾਂਸਲ ਨੇ ਕਿਹਾ ਕਿ ਜਿਹੜੀ ਅਦਾਇਗੀ ਕਿਸਾਨਾਂ ਤੇ ਆੜਤੀਆਂ ਨੂੰ 24 ਘੰਟਿਆਂ ਵਿੱਚ ਹੋਣੀ ਚਾਹੀਦੀ ਸੀ ਉਹ ਇੱਕ ਮਹੀਨੇ ਬਾਅਦ ਵੀ ਨਹੀ ਹੋ ਸਕੀ ਅਤੇ ਹੁਣ ਨੋਟਬੰਦੀ ਕਾਰਨ ਇਹ ਸਮੱਸਿਆ ਹੋਰ ਵੀ ਗੁੰਝਲਦਾਰ ਹੋ ਗਈ ਹੈ। ਪੰਜਾਬ ਸਰਕਾਰ ਦੀ ਅਣਗਹਿਲੀ ਤੋਂ ਪ੍ਰੇਸ਼ਾਨ ਕਮਿਸ਼ਨ ਏਜੰਟਾਂ ਨੇ ਮਾਰਕੀਟ ਦਫਤਰ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਸਪੱਸਟ ਕੀਤਾ ਕਿ ਜੇਕਰ ਅਦਾਇਗੀਆਂ ਜਲਦ ਨਾ ਹੋਈਆਂ ਤਾਂ ਪੰਜਾਬ ਭਰ ਦੇ ਕਮਿਸ਼ਨ ੲੈਜੰਟ ਸੰਘਰਸ਼ ਦਾ ਰਾਹ ਅਖਤਿਆਰ ਕਰਨਗੇ । ਜਿਲਾ ਕਾਂਗਰਸ ਕਮੇਟੀ ਸਾਬਕਾ ਪ੍ਰਧਾਨ ਸੁਰਿੰਦਰ ਗੁਪਤਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਵਿੱਚ ਵਿਕਾਸ ਦੇ ਫੋਕੇ ਦਾਅਵੇ ਕਰ ਰਹੀ ਹੈ ਜਦੋਂਕਿ ਕਿਸਾਨਾਂ ਦੀ ਖਰੀਦੀ ਗਈ ਫਸਲ ਦੇ ਉਹਨਾਂ ਨੂੰ ਪੈਸੇ ਨਹੀ ਦਿੱਤੇ ਜਾ ਰਹੇ। ਉਹਨਾਂ ਕਿਹਾ ਕਿ ਅਸਲ ਵਿੱਚ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਖਜਾਨਾ ਖਾਲੀ ਹੋ ਗਿਆ ਹੈ ਅਤੇ ਇਸ ਦਾ ਖਮਿਆਜਾ ਗਰੀਬ ਤੇ ਛੋਟੇ ਕਿਸਾਨਾਂ ਨੂੰ ਭੁਗਤਨਾ ਪੈ ਰਿਹਾ ਹੈ । ਇਸ ਮੌਕੇ ਸੰਜੀਵ,ਰਵੀ ਗੋਇਲ,ਕਪਿਲ ਜੈਨ ਵੀ ਹਾਜਰ ਸਨ ।

Share Button

Leave a Reply

Your email address will not be published. Required fields are marked *