ਫਲੋਰੀਡਾ ਸੂਬੇ ਦੇ ਸਕੂਲ ਚ’ ਹੋਈ ਗੋਲੀਬਾਰੀ ਚ’ਇਸ ਭਾਰਤੀ ਮੂਲ ਦੀ ਅਧਿਆਪਿਕਾ ਨੇ ਬਚਾਈਆਂ ਕਈ ਜਾਨਾਂ

ss1

ਫਲੋਰੀਡਾ ਸੂਬੇ ਦੇ ਸਕੂਲ ਚ’ ਹੋਈ ਗੋਲੀਬਾਰੀ ਚ’ਇਸ ਭਾਰਤੀ ਮੂਲ ਦੀ ਅਧਿਆਪਿਕਾ ਨੇ ਬਚਾਈਆਂ ਕਈ ਜਾਨਾਂ

ਵਾਸਿਗਟਨ ਡੀ ਸੀ , 17 ਫ਼ਰਵਰੀ (ਰਾਜ ਗੋਗਨਾ) —ਬੀਤੇ ਦਿਨ ਪਾਰਕਲੈਡ ਫਲੋਰੀਡਾ ਦੇ ਮੇਰਜਰੀ ਸਟੋਨਮੈਨ ਡਗਲਸ ਹਾਈ ਸਕੂਲ ਵਿਚ ਹੋਈ ਗੋਲੀਬਾਰੀ ਦੌਰਾਨ ਵਿਦਿਆਰਥੀਆਂ ਦੀ ਜਾਨ ਬਚਾਉਣ ਵਾਲੀ ਭਾਰਤੀ-ਅਮਰੀਕੀ ਗਣਿਤ ਦੀ ਇਕ ਅਧਿਆਪਿਕਾ ਦੀ ਵੀ ਹਰ ਪਾਸੇ ਤੋਂ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਇਸ ਭਾਰਤੀ ਅਮਰੀਕੀ ਅਧਿਆਪਿਕਾ ਦਾ ਨਾਂ ਸ਼ਾਂਤੀ ਵਿਸ਼ਵਨਾਥਨ ਹੈ। ਦੱਸਣਯੋਗ ਹੈ ਕਿ ਇਸ ਗੋਲੀਬਾਰੀ ਵਿਚ ਵਿਦਿਆਰਥੀਆਂ ਸਮੇਤ ਘੱਟ ਤੋਂ ਘੱਟ 17 ਲੋਕਾਂ ਦੀ ਮੌਤ ਹੋ ਗਈ ਸੀ। ਸ਼ਾਂਤੀ ਨੇ ਗੋਲੀਬਾਰੀ ਦੌਰਾਨ ਹਿੰਮਤ ਦਿਖਾਈ ਅਤੇ ਆਪਣੀ ਸੂਝ-ਬੂਝ ਨਾਲ ਆਪਣੀ ਕਲਾਸ ਦੇ ਵਿਦਿਆਰਥੀਆਂ ਦੀ ਜਾਨ ਬਚਾਉਣ ਵਿਚ ਵੀ ਕਾਮਯਾਬ ਰਹੀ।
ਇਕ ਰਿਪੋਰਟ ਮੁਤਾਬਕ ਬੁੱਧਵਾਰ ਨੂੰ ਜਦੋਂ ਹਮਲਾਵਰ ਨੇ ਅਲਾਰਮ ਵਜਾਇਆ ਤਾਂ ਸ਼ਾਂਤੀ ਕਲਾਸ ਵਿਚ ਹੀ ਸੀ, ਉਦੋਂ ਉਨ੍ਹਾਂ ਨੂੰ ਲੱਗਾ ਕਿ ਕੁੱਝ ਤਾਂ ਗਲਤ ਹੋਇਆ ਹੈ ਪਰ ਜਿਵੇਂ ਹੀ ਦੂਜੀ ਵਾਰ ਅਲਾਮ ਵੱਜਿਆ ਤਾਂ ਉਨ੍ਹਾਂ ਨੇ ਬਿਨਾਂ ਸਮਾਂ ਗਵਾਏ ਆਪਣੀ ਕਾਲਸ ਦੇ ਦਰਵਾਜੇ ਅਤੇ ਖਿੜਕੀਆਂ ਬੰਦ ਕਰ ਦਿੱਤੀਆਂ ਅਤੇ ਸਾਰੇ ਵਿਦਿਆਰਥੀਆਂ ਨੂੰ ਜ਼ਮੀਨ ‘ਤੇ ਝੁੱਕ ਜਾਣ ਨੂੰ ਕਿਹਾ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਕਲਾਸ ਦੇ ਵਿਦਿਆਰਥੀਆਂ ਨੂੰ ਹਮਲਾਵਰ ਦੀ ਪਹੁੰਚ ਤੋਂ ਬਹੁਤ ਦੂਰ ਕਰ ਦਿੱਤਾ। ਸ਼ਾਂਤੀ ਦੇ ਇਕ ਵਿਦਿਆਰਥੀ ਦੀ ਮਾਂ ਡੋਨ ਜਰਬੋ ਨੇ ਦੱਸਿਆ ਕਿ ਉਨ੍ਹਾਂ ਦੀ ਸੂਝ-ਬੂਝ ਦੀ ਵਜ੍ਹਾ ਨਾਲ ਹੀ ਕਈ ਬੱਚਿਆਂ ਦੀ ਜਾਨ ਬਚ ਗਈ ਹੈ। ਉਨ੍ਹਾਂ ਪੁਲਸ ਨੂੰ ਦੱਸਿਆ ਕਿ ਜਦੋਂ ਪੁਲਸ ਦੀ ਟੀਮ ਸਕੂਲ ਪਹੁੰਚੀ ਅਤੇ ਕਲਾਸ ਦਾ ਦਰਵਾਜ਼ਾ ਖੋਲ੍ਹਣ ਲਈ ਕਿਹਾ ਕਿ ਵਿਸ਼ਵਨਾਥਨ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਇਹ ਹਮਲਾਵਰ ਦੀ ਚਾਲ ਹੋ ਸਕਦੀ ਹੈ।

Share Button

Leave a Reply

Your email address will not be published. Required fields are marked *