Sun. Sep 15th, 2019

ਫਰੈਂਡਜ ਇੰਟਰਟੇਂਮੈਂਟ ਵੱਲੋ ਸਟਾਕਟਨ ਵਿੱਚ ਕਰਵਾਇਆ ਗੁਰਦਾਸ ਮਾਨ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਫਰੈਂਡਜ ਇੰਟਰਟੇਂਮੈਂਟ ਵੱਲੋ ਸਟਾਕਟਨ ਵਿੱਚ ਕਰਵਾਇਆ ਗੁਰਦਾਸ ਮਾਨ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

ਸਟਾਕਟਨ (ਕੈਲੇਫੋਰਨੀਆਂ) 27 ਮਈ ( ਰਾਜ ਗੋਗਨਾ )— ਬੀਤੇ ਦਿਨ ਫਰੈਂਡਜ ਇੰਟਰਟੇਂਮੈਂਟ ਅਤੇ ਮਨਮੀਤ ਗਰੇਵਾਲ ਵੱਲੋ ਗੁਰਦਾਸ ਮਾਨ ਦਾ ਸ਼ੋਅ ਸਟਾਕਟਨ ਸ਼ਹਿਰ ਦੇ ਬਾਬ ਹੋਪ ਥੇਇਟਰ ਵਿੱਚ ਕਰਵਾਇਆ ਗਿਆ। ਇਸ ਮੌਕੇ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਸ਼ੋਅ ਦੀ ਸ਼ੁਰੂਆਤ ਸਟੇਜਾਂ ਦੀ ਮਲਕਾ ਆਸ਼ਾ ਸ਼ਰਮਾਂ ਨੇ ਸ਼ਾਇਰਾਨਾਂ ਅੰਦਾਜ਼ ਵਿੱਚ ਕੀਤੀ।
ਇਸ ਮੌਕੇ ਸਹਾਇਤਾ ਸੰਸਥਾ ਦਾ ਲੱਗਿਆ ਬੂਥ ਵੀ ਦਰਸ਼ਕਾਂ ਲਈ ਖਾਸ ਖਿੱਚ ਦਾ ਕੇਦਰ ਰਿਹਾ। ਸਟੇਜ ਤੋਂ ਮਨਮੀਤ ਗਰੇਵਾਲ ਨੇ ਸਮੂਹ ਦਰਸ਼ਕ ਅਤੇ ਸਪਾਂਸਰ ਸੱਜਣਾਂ ਦੀ ਧੰਨਵਾਦ ਕੀਤਾ। ਦਾ ਅਖੀਰ ਵਿੱਚ ਮੇਲੇ ਨੂੰ ਚਰਮ ਸੀਮਾ ਤੱਕ ਪਹੁੰਚਾਉਣ ਲਈ ਗੁਰਦਾਸ ਮਾਂਨ ਨੇ ਦਰਸ਼ਕਾ ਨੂੰ ਤਕਰੀਬਨ ਤਿੰਨ ਘੰਟੇ ਕੀਲੀ ਰੱਖਿਆ। ਉਹ ਪੂਰੇ ਰੰਗ ਵਿੱਚ ਰੰਗੇ ਪੰਜਾਬੀਅਤ ਵਿੱਚ ਪੂਰੇ ਗੜੁਚ ਨਜ਼ਰ ਆ ਰਹੇ ਸਨ।ਦਰਸ਼ਕ ਵੀ ਤਾੜੀਆਂ ਦੀ ਗੂੰਜ ਵਿੱਚ ਇਕੱਲੇ ਇਕੱਲੇ ਬੋਲ ਤੇ ਗੁਰਦਾਸ ਮਾਨ ਨੂੰ ਹੁੰਗਾਰਾ ਦੇ ਰਹੇ ਸਨ।
ਅਖੀਰ ਵਿੱਚ ਭਰੇ ਮੇਲੇ ਨੂੰ ਅਲਵਿਦਾ ਆਖ ਗੁਰਦਾਸ ਮਾਨ ਨੇ ਸਭਨਾਂ ਨੂੰ ਫਤਿਹ ਬੁਲਾਕੇ ਵਿਦਿਆ ਮੰਗੀ ਅਤੇ ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ ਕਿਸੇ ਪੰਜਾਬ ਦੇ ਵੱਡੇ ਸੱਭਿਆਚਾਰਕ ਮੇਲੇ ਦਾ ਭੁਲੇਖਾ ਪਾ ਰਿਹਾ ਸੀ ਅਖੀਰ ਨੂੰ ਅਮਿੰਟ ਪੈੜਾ ਛੜਦਾ ਇਹ ਸੱਭਿਆਚਾਰਿਕ ਮੇਲਾ ਯਾਦਗਾਰੀ ਹੋ ਨਿਬੜਿਆ।

Leave a Reply

Your email address will not be published. Required fields are marked *

%d bloggers like this: