ਫਰੀਦਕੋਟ ਵਿਚ ਨਹੀਂ ਰੁੱਕ ਰਹੀ ਖੂਨੀ ਖੇਡ

ਫਰੀਦਕੋਟ ਵਿਚ ਨਹੀਂ ਰੁੱਕ ਰਹੀ ਖੂਨੀ ਖੇਡ
ਦੋ ਧਿਰਾਂ ਦੀ ਲੜਾਈ ‘ਚ ਚੱਲੀ ਗੋਲੀ, ਰਾਹਗੀਰ ਗੰਭੀਰ ਜ਼ਖਮੀ

ਫਰੀਦਕਟ 7 ਜੁਲਾਈ (ਗੁਰਜੀਤ-ਰੋਮਾਣਾ) ਫਰੀਦਕੋਟ ਦੇ ਨਜਦੀਕੀ ਲਗਦੇ ਕੋਠੇ ਨਰਾਇਣਗੜ ਵਿਖੇ ਦੋ ਧਿਰਾਂ ਵਿੱਚ ਜਮੀਨੀ ਵਿਵਾਦ ਚਲਦਿਆਂ ਆਪਸ ਵਿੱਚ ਗੋਲੀ ਚੱਲਣ ਨਾਲ ਇੱਕ ਕੋਲੋ ਲੰਘ ਰਿਹਾ ਇੱਕ ਵਿਅਕਤੀ ਜ਼ਖਮੀ ਹੋ ਗਿਆ ਜੋ ਅੱਗੇ ਕਿਸੇ ਦੇ ਘਰ ਦੁੱਧ ਪਾ ਕੇ ਆ ਰਿਹਾ ਸੀ। ਜ਼ਖਮੀ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ , ਜਿਥੇ ਉਸਦੀ ਸਥਿਤੀ ਸਥਿਰ ਦੱਸੀ ਜਾਦੀਂ ਹੈ।
ਪਰਾਪਤ ਜਾਣਕਾਰੀ ਅਨੁਸਾਰ ਕੋਠੇ ਨਰਾਇਣ ਗੜ ਵਿਖੇ ਰਹਿਦੇ ਦੋ ਵਿਅਕਤੀਆਂ , ਬਖਤੌਰ ਸਿੰਘ ਅਤੇ ਰੀਟਾਇਰਡ ਹੌਲਦਾਰ ਕੌਰ ਸਿੰੰਘ ਦੇ ਆਪਸ ਵਿੱਚ ਨਾਲ ਲੱਗਦੇ ਖੇਤ ਦੀ ਸਾਝੀ ਵੱਟ ਤੋਂ ਤਕਰਾਰ ਹੋ ਗਈ। ਜਿਸ ਕਾਰਨ ਕਥਿਤ ਤੌਰ ਤੇ ਰੀਟਾਇਰਡ ਹੌਲਦਾਰ ਦੇ ਲੜਕੇ ਨੇ ਗੋਲੀ ਚਲਾ ਦਿੱਤੀ ਜਿਸਦੇ ਛਰਰੇ ਕੋਲੋ ਲੰਘ ਰਹੇ ਜਸਕਰਨ ਸਿੰਘ ਦੇ ਵੱਜੇ ਜਿਸ ਨਾਲ ਉਹ ਕਾਫੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ । ਘਟਨਾਂ ਦੀ ਜਾਣਕਾਰੀ ਮਿਲਣ ਤੇ ਸਿਟੀ ਪੁਲਿਸ ਮੌਕੇ ਤੇ ਪਹੁੰਚੀ । ਪਰ ਹਾਲੇ ਤੱਕ ਕਿਸੇ ਵੀ ਵਿਅਕਤੀ ਦੀ ਗਿਰਫਤਾਰੀ ਨਹੀ ਹੋਈ । ਪੁਲਿਸ ਆਪਣੀ ਜਾਂਚ ਕਰ ਰਹੀ ਹੈ । ਸਿਟੀ ਕੋਤਵਾਲੀ ਐਸਐਚਓਰਾਜੇਸ਼ ਕੁਮਾਰ ਨੇ ਦੱਸਿਆ ਕਿ ਜਾਂਚ ਵਿੱਚ ਦੋਸ਼ੀ ਪਾਏ ਗਏ ਵਿਅਕਤੀ ਦੇ ਖਿਲਾਫ ਮੁੱਕਦਮਾਂ ਦਰਜ ਕਰਕੇ ਪੁਲਿਸ ਕਾਰਵਾਈ ਕੀਤੀ ਜਾਵੇਗੀ।

Share Button

Leave a Reply

Your email address will not be published. Required fields are marked *

%d bloggers like this: