ਫਰੀਦਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ, 1 ਬੱਚੇ ਸਮੇਤ 5 ਲੋਕਾਂ ਦੀ ਮੌਤ

ss1

ਫਰੀਦਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ, 1 ਬੱਚੇ ਸਮੇਤ 5 ਲੋਕਾਂ ਦੀ ਮੌਤ

ਫਰੀਦਕੋਟ, 30 ਸਤੰਬਰ, 2017 : ਅੱਜ ਸਵੇਰੇ ਅੰਮ੍ਰਿਤਸਰ-ਫਰੀਦਕੋਟ ਰੋਡ ‘ਤੇ ਕਸਬਾ ਮੁਦਕੀ ਨਜ਼ਦੀਕ ਇੱਕ ਸਵਿਫਟ ਕਾਰ ਅਤੇ ਮਰੂਤੀ ਵੈਨ ਦੀ ਸਿੱਧੀ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਇਸ ਹਾਦਸੇ ਵਿੱਚ ਤਿੰਨ ਵਿਅਕਤੀ ਜਖ਼ਮੀ ਹੋ ਗਏ। ਜਿੰਨਾਂ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ‘ਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਮਰੂਤੀ ਵੈਨ ਨੰ: ਐੱਮ.ਐੱਚ.06ਏਆਰ 4106 ਅੰਮ੍ਰਿਤਸਰ ਤੋਂ ਫਰੀਦਕੋਟ ਆ ਰਹੀ ਸੀ ਅਤੇ ਇੱਕ ਸਵਿਫਟ ਕਾਲਜ ਨੰ: ਡੀ.ਐੱਲ 8ਸੀਪੀ-7050 ਫਰੀਦਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ ਸੀ ਜਿੰਨਾਂ ਦੀ ਮੁਦਕੀ ਨਜ਼ਦੀਕ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਰੁਪਿੰਦਰ ਸਿੰਘ ਪੁੱਤਰ ਸੋਹਨ ਸਿੰਘ, ਗੁਰਮੀਤ ਕੌਰ ਪਤਨੀ ਰੁਪਿੰਦਰ ਸਿੰਘ ਅਤੇ ਹਰਮੀਤ ਸਿੰਘ ਵਾਸੀ ਮੁੰਬਈ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਕਾਰ ਦੇ ਡਰਾਇਵਰ ਤਰਸੇਮ ਸਿੰਘ ਅਤੇ 9 ਸਾਲਾ ਬੱਚੇ ਗੁਰਨੂਰ ਸਿੰਘ ਨੂੰ ਹਸਪਤਾਲ ਲਿਜਾਂਦਿਆਂ ਰਸਤੇ ਵਿੱਚ ਹੀ ਇਹਨਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਜੈਸਮੀਨਰ ਕੌਰ, ਸਤਿੰਦਰ ਸਿੰਘ, ਸਰਬਜੀਤ ਕੌਰ ਗੰਭੀਰ ਰੂਪ ਵਿੱਚ ਜਖਮੀ ਹਨ। ਚਸ਼ਮਦੀਦਾਂ ਅਨੁਸਾਰ ਕਾਰ ਨੂੰ ਓਵਰਟੇਕ ਕਰਦਿਆਂ ਇਹ ਹਾਦਸਾ ਵਾਪਰਿਆ। ਪੁਲੀਸ ਨੇ ਘਟਨਾ ਸਥਾਨ ਤੋਂ ਲਾਸ਼ਾਂ ਨੂੰ ਬਰਾਮਦ ਕਰਕੇ ਪੋਸਟਮਾਰਟਮ ਲਈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ਲਿਆਂਦਾ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਰੁਪਿੰਦਰ ਸਿੰਘ ਮੁੰਬਈ ਦਾ ਵਸਨੀਕ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਫਰੀਦਕੋਟ ਦੇ ਟਿੱਲਾ ਬਾਬਾ ਫਰੀਦ ਮੱਥਾ ਟੇਕਣ ਆ ਰਹੇ ਸਨ।

Share Button

Leave a Reply

Your email address will not be published. Required fields are marked *