ਫਰਿਜ਼ਨੋ ਚ’ ਪੰਜਾਬੀ ਵਿਰਸਾ ਪਰਿਵਾਰਕ ਸ਼ੋਅ 20 ਨੂੰ ਹੋਵੇਗਾ

ਫਰਿਜ਼ਨੋ ਚ’ ਪੰਜਾਬੀ ਵਿਰਸਾ ਪਰਿਵਾਰਕ ਸ਼ੋਅ 20 ਨੂੰ ਹੋਵੇਗਾ
ਫਰਿਜ਼ਨੋ, 19 ਮਈ ( ਰਾਜ ਗੋਗਨਾ )— ਪੰਜਾਬੀਅਤ ਦਾ ਮਾਣ ‘ਪੰਜਾਬੀ ਵਿਰਸਾ’ ਫਰਿਜ਼ਨੋ ਵਿਖੇ 20 ਮਈ ਦਿਨ ਐਂਤਵਾਰ 2018, ਨੂੰ ਰੋਡਿੰਗ ਪਾਰਕ ਵਿਖੇ ਬਾਅਦ ਦੁਪਹਿਰ 1 ਵਜ਼ੇ ਤੋਂ 6 ਵਜ਼ੇ ਤੱਕ ਹੋਣ ਜਾ ਰਿਹਾ ਹੈ। ਇਸ ਪਰਿਵਾਰਕ ਸ਼ੋਅ ਵਿੱਚ ਸਾਫ-ਸੁੱਥਰੀ ਸੱਭਿਆਚਾਰਿਕ ਗਾਇਕੀ ਦੇ ਰੰਗ ਕਮਲ ਹੀਰ, ਮਨਮੋਹਨ ਵਾਰਿਸ਼ ਅਤੇ ਸੰਗਤਾਰ ਹਮੇਸਾ ਬਿਖੇਰਨਗੇ। ਜਦ ਕਿ ਪੰਜਾਬੀ ਗੀਤਕਾਰੀ ਵਿੱਚ ਕਲਮ ਦੇ ਧਨੀ ਲੋਕ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਆਪ ਸਭ ਨਾਲ ਸ਼ਾਇਰੀ, ਕਵਿਤਾਵਾਂ ਅਤੇ ਗੀਤਾ ਦੀ ਸਾਂਝ ਪਾਉਣਗੇ। ਇਹ ਸ਼ੋ ਦੀ ਕੋਈ ਟਿਕਟ ਨਹੀਂ। ਪਰ ਸਕਿਊਰਟੀ ਦੇ ਪ੍ਰਬੰਧ ਸਖਤ ਹੋਣਗੇ। ਸਮੂੰਹ ਭਾਈਚਾਰੇ ਨੂੰ ਇਸ ਪਰਿਵਾਰਕ ਸ਼ੋ ਵਿੱਚ ਪਹੁੰਚਣ ਲਈ ਖੁੱਲਾ ਸੱਦਾ ਦਿੱਤਾ ਜਾਂਦਾ ਹੈ।