ਫਰਿਜਨੋ ਤੋਂ ਸਊਥ-ਈਸਟ ਟੈਕਸਾਸ ਲਈ ਹੜ ਪੀੜਤ ਲੋਕਾਂ ਦੀ ਮੱਦਦ ਲਈ ਰਸਦ ਅਤੇ ਹੋਰ ਸਮਾਨ ਦੇ ਦੋ ਟਰੱਕ ਰਵਾਨਾ। ਜੈਕਾਰਾ ਵੱਲੋਂ ਸ਼ਾਨਦਾਰ ਉਪਰਾਲਾ..!

ss1

ਫਰਿਜਨੋ ਤੋਂ ਸਊਥ-ਈਸਟ ਟੈਕਸਾਸ ਲਈ ਹੜ ਪੀੜਤ ਲੋਕਾਂ ਦੀ ਮੱਦਦ ਲਈ ਰਸਦ ਅਤੇ ਹੋਰ ਸਮਾਨ ਦੇ ਦੋ ਟਰੱਕ ਰਵਾਨਾ। ਜੈਕਾਰਾ ਵੱਲੋਂ ਸ਼ਾਨਦਾਰ ਉਪਰਾਲਾ..!

ਫਰਿਜ਼ਨੋ (ਕੈਲੇਫੋਰਨੀਆਂ) 4 ਸਤੰਬਰ ( ਰਾਜ ਗੋਗਨਾ)-ਪਿਛਲੇ ਦਿਨੀਂ ਹਰੀਕੇਨ ਹਾਰਵੇ ਕਾਰਨ ਭਾਰੀ ਹੜ੍ਹਾਂ ਕਾਰਨ ਸਾਊਥ ਈਸਟ ਟੈਕਸਾਸ ਬੁਰੀ ਤਰਾਂ ਨਾਲ ਤਬਾਹ ਹੋ ਗਿਆ ਸੀ। ਇਸ ਤੁਫ਼ਾਨ ਨਾਲ ਤਕਰੀਬਨ ਪੰਜਾਹ ਦੇ ਕਰੀਬ ਲੋਕ ਮਾਰੇ ਜਾ ਚੁੱਕੇ ਹਨ। ਦਰਜਨਾਂ ਲੋਕੀਂ ਹਾਲੇ ਵੀ ਗੁੰਮ ਹਨ। ਤੀਹ ਹਜਾਰ ਘਰਾਂ ਵਿੱਚ ਬਿਜਲੀ ਗੁੱਲ ਹੈ ਅਤੇ ਹਜਾਰਾਂ ਲੋਕ ਬੇਘਰ ਹੋਏ ਡਾਹਢੀਆਂ ਦੁਸ਼ਵਾਰੀਆਂ ਝੱਲ ਰਹੇ ਹਨ। ਇਸ ਮੌਕੇ ਹਲਾਤਾਂ ਨਾਲ ਨਜਿੱਠਣ ਲਈ ਫੌਜ ਬੁਲਾਈ ਗਈ ਹੈ। “ਮਾਨਸ ਕੀ ਜਾਤ ਸਬਹਿ ਇਕੇ ਪਹਚਾਨ ਬੋਹ” ਦੇ ਉਪਦੇਸ਼ ਤੇ ਪਹਿਰਾ ਦਿੰਦਿਆਂ ਫਰਿਜ਼ਨੋ ਦੀ ਜੈਕਾਰਾ ਸੰਸਥਾਂ ਨੇ ਪਹਿਲ ਕਰਦਿਆਂ ਗੁਰਦਵਾਰਾ ਸਿੰਘ ਸਭਾ ਫਰਿਜਨੋ ਅਤੇ ਗੁਰਦਵਾਰਾ ਨਾਨਕ ਪ੍ਰਕਾਸ਼ ਫਾਉਲਰ ਵਿਖੇ ਸਾਊਥ ਟੈਕਸਾਸ ਹੜ ਪੀੜਤਾਂ ਦੀ ਮੱਦਦ ਲਈ ਕੁਲੈਸ਼ਨ ਸੈਂਟਰ ਖੋਲੇ ਹਨ। ਜਿਥੇ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਹੋਰ ਭਾਈਚਾਰਿਆ ਨਾਲ ਸਬੰਧਤ ਲੋਕ ਰੋਜ਼ਮਰਾ ਦੀ ਜਿੰਦਗੀ ਵਿੱਚ ਕੰਮ ਆਉਣ ਵਾਲਾ ਸਮਾਨ ਜਮਾਂ ਕਰਵਾ ਰਹੇ ਹਨ। ਜੈਕਾਰਾ ਸੰਸਥਾ ਦੇ ਬੁਲਾਰੇ ਇਕਬਾਲ ਬੈਂਸ ਨੇ ਕਿਹਾ ਕਿ ਅਸੀਂ ਇੱਕ ਯੂ ਹਾਲ ਟਰੇਲਰ ਤੇ ਪਿੱਕਅਪ ਟਰੱਕ ਲਿਜਾਣ ਬਾਰੇ ਸੋਚਿਆ ਸੀ ਲੇਕਿਨ ਜਦੋਂ ਸ਼ੋਸ਼ਲ ਮੀਡੀਏ ਜ਼ਰੀਏ ਜਾਣਕਾਰੀ ਲੋਕਾਂ ਤੱਕ ਪਹੁੰਚੀ ਤਾਂ ਸਮਾਨ ਦੇ ਦੋ 53 ਫੁੱਟੇ ਟਰੇਲਰ ਭਰ ਗਏ। ਉਹਨਾਂ ਇਸ ਮੌੌਕੇ ਪੀ ਸੀ ਏ (ਪੰਜਾਬੀ ਕਲਚਰਲ ਐਸੋਸੀਏਸ਼ਨ) ਅਤੇ ਆਪਕਾ ਸੰਸਥਾਂ ਦਾ ਸਹਿਯੋਗ ਲਈ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਦੋਵਾਂ ਸੰਸਥਾਵਾਂ ਨੇ ਦਸ ਹਜਾਰ ਡਾਲਰ ਦਾ ਵੱਡਾ ਯੋਗਦਾਨ ਪਾਕੇ ਇਸ ਕਾਰਜ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜਨ ਵਿੱਚ ਸਾਡਾ ਸਾਥ ਦਿੱਤਾ ਹੈ। ਇਸ ਮੌਕੇ ਪੀ ਸੀ ਏ ਮੈਂਬਰ ਗੁਰਦਵਾਰਾ ਸਿੰਘ ਸਭਾ ਫਰਿਜਨੋ ਵਿਖੇ ਆਪਣੀਆਂ ਡਿਉਟੀਆਂ ਨਿਭਾ ਰਹੇ ਹਨ ਅਤੇ ਦੂਸਰਾ ਟਰੇਲਰ ਭਰਨ ਲਈ ਪੂਰੇ ਉਤਸ਼ਾਹਿਤ ਹਨ। ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਕਿਰਪਾ ਕਰਕੇ ਪੁਰਾਣਾ ਸਮਾਨ ਨਾ ਲਿਆਦਾ ਜਾਵੇ ਖਾਸ ਕਰ ਕੱਪੜੇ ਵਗੈਰਾ। ਜਿਆਦਾ ਓਹਨਾਂ ਪਾਣੀ, ਸੋਡੇ, ਗੇਟਰੇਡ, ਡਾਇਪਰ, ਸੈਨੇਟਾਇਜ਼ਰ ਅਤੇ ਕੈਂਨ ਫੂਡ ਆਦਿ ਡੋਨੇਟ ਕਰਨ ਦੀ ਅਪੀਲ ਕੀਤੀ। ਉਹਨਾਂ ਸਮੂਹ ਪੰਜਾਬੀ ਸੰਸਥਾਵਾਂ ਨੂੰ ਵੀ ਇਸ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਹਨਾਂ ਵਿਸ਼ੇਸ਼ ਤੌਰ ਤੇ ਟਰੱਕਰ ਸੁਰਜੀਤ ਘੋਲੀਆ ਤੇ ਦਲਜੀਤ ਸਿੰਘ ਸਿੱਧੂ ਦਾ ਟਰਾਂਸਪੋਰਟ ਸਾਧਨਾ ਲਈ ਧੰਨਵਾਦ ਕੀਤਾ। ਪੀਸੀਏ ਮੈਂਬਰ ਗੁਰਨੇਕ ਸਿੰਘ ਬਾਗੜੀ ਨੇ ਦੱਸਿਆ ਕਿ ਪੀਸੀਏ ਅਤੇ ਆਪਕਾ ਗਰੁਪ ਤਕਰੀਬਨ 16000 ਹਜਾਰ ਡਾਲਰ ਇਹਨਾਂ ਰਾਹਤ ਕਾਰਜਾ ਲਈ ਖਰਚ ਚੁਕਿਆ ਹੈ ਅਤੇ ਆਸ ਹੈ ਤਕਰੀਬਨ ਵੀਹ ਹਜਾਰ ਡਾਲਰ ਦੀ ਰਾਹਤ ਸਮੱਗਰੀ ਇਸ ਦੂਸਰੇ ਟਰੇਲਰ ਜਰੀਏ ਫਰਿਜ਼ਨੋ ਦੀ ਸੰਗਤ ਵੱਲੋਂ ਸਾਊਥ ਈਸਟ ਟੈਕਸਾਸ ਲਈ ਰਵਾਨਾ ਹੋਵੇਗੀ। ਉਹਨਾਂ ਕਿਹਾ ਕਿ ਇਹ ਮੌਕਾ ਸਿੱਖ ਪਹਿਚਾਣ ਲਈ ਵੀ ਮੀਲ ਪੱਥਰ ਸਾਬਤ ਹੋਵੇਗਾ।

Share Button

Leave a Reply

Your email address will not be published. Required fields are marked *