Sun. May 19th, 2019

ਫਰਾਂਸ ‘ਚ ਤੇਲ ‘ਤੇ ਟੈਕਸ ਵਧਾਉਣ ਦਾ ਫੈਸਲਾ ਹੋਇਆ ਰੱਦ

ਫਰਾਂਸ ‘ਚ ਤੇਲ ‘ਤੇ ਟੈਕਸ ਵਧਾਉਣ ਦਾ ਫੈਸਲਾ ਹੋਇਆ ਰੱਦ

ਫਰਾਂਸ ਸਰਕਾਰ ਨੇ ਮੰਗਵਾਰ ਤੇਲ ‘ਤੇ ਟੈਕਸ ਵਧਾਉਣ ਦਾ ਫੈਸਲਾ ਵਾਪਸ ਲੈਣ ਦਾ ਐਲਾਨ ਕਰ ਦਿਤਾ ਹੈ। ਪਿਛਲੇ ਕੁਝ ਦਿਨਾਂ ਤੋਂ ਫਰਾਂਸ ‘ਚ ਤੇਲ ਦੀਆਂ ਕੀਮਤਾਂ ‘ਚ ਵਾਧੇ ਨੂੰ ਲੈ ਲੋਕਾਂ ਨੇ ਚਾਰੇ ਪਾਸੇ ਹੜਕੰਪ ਮਚਾ ਰੱਖਿਆ ਸੀ। ਦੱਸ ਦੇਈਏ ਕਿ ਪੈਟਰੌਲ-ਡੀਜ਼ਲ ‘ਤੇ ਉੱਚੀਆਂ ਟੈਕਸ ਦਰਾਂ ਨੂੰ ਲੈਕੇ ਫਰਾਂਸ ਚ ਨਵੰਬਰ ਤੋਂ ਵੱਖ-ਵੱਖ ਥਾਈਂ ਪ੍ਰਦਰਸ਼ਨ ਹੋ ਰਹੇ ਸਨ।
ਪਛਿਲੇ ਕੁਝ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਾਫ਼ੀ ਹਿੰਸਕ ਹੋ ਗਿਆ ਸੀ ਜਿਸ ਦੇ ਚਲਦਿਆਂ ਉਥੇ ਐਮਰਜੰਸੀ ਲਗਾਉਣ ਦੀ ਤਿਆਰੀ ਵੀ ਸਰਕਾਰ ਨੇ ਕਰ ਲਈ ਸੀ। ਦੱਸ ਦਈਏ ਕਿ ਇਹ ਫੈਸਲਾ ਫਰਾਂਸ ‘ਚ ਤੇਲ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਹੋ ਰਹੇ ਹਿੰਸਕ ਪ੍ਰਦਰਸ਼ਨ ਤੋਂ ਬਾਅਦ ਲਿਆ ਗਿਆ ਹੈ। ਮਹਿੰਗੇ ਡੀਜ਼ਲ-ਪੈਟਰੌਲ ਲਈ ਲੋਕ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਦੇ ਅਸਤੀਫੇ ਦੀ ਮੰਗ ਕਰ ਰਹੇ ਸੀ।
ਫਰਾਂਸ ਦੇ ਸਥਾਨਕ ਮੀਡੀਆਂ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ। ਫਰਾਂਸ ਦੇ ਪ੍ਰਧਾਨ ਮੰਤਰੀ ਨੇ ਮੰਗਲਵਾਰ ਹੀ ਤੇਲ ਟੈਕਸ ਵਧਾਉਣ ‘ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਮੁਲਾਕਾਤ ਕਰਨੀ ਸੀ ਪਰ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਮਿਲਣ ਤੋਂ ਮਨ੍ਹਾਂ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪੈਟਰੌਲ-ਡੀਜ਼ਲ ‘ਤੇ ਟੈਕਸ ਦੀਆਂ ਉੱਚੀਆਂ ਦਰਾਂ ਕਾਰਨ ਫਰਾਂਸ ‘ਚ ਨਵੰਬਰ ਤੋਂ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਪ੍ਰਦਰਸ਼ਨ ਹੋ ਰਹੇ ਹਨ।
ਪਰ ਪਿਛਲੇ ਕੁਝ ਦਿਨਾਂ ਤੋਂ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਅਖਤਿਆਰ ਕਰ ਲਿਆ ਸੀ। ਇਸ ਤੋਂ ਬਾਅਦ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣਾ ਪਿਆ ਅਤੇ ਤੇਲ ‘ਤੇ ਟੈਕਸ ਵਧਾਉਣ ਦਾ ਫੈਸਲਾ ਵਾਪਸ ਲੈ ਲਿਆ।

Leave a Reply

Your email address will not be published. Required fields are marked *

%d bloggers like this: