ਫਗਵਾੜਾ ਵਿੱਚ ਬੇਕਾਬੂ ਕਾਰ ਦਰੱਖਤ ਨਾਲ ਟਕਰਾਈ , ਪਿਉ-ਪੁੱਤ ਦੀ ਮੌਤ

ss1

ਫਗਵਾੜਾ ਵਿੱਚ ਬੇਕਾਬੂ ਕਾਰ ਦਰੱਖਤ ਨਾਲ ਟਕਰਾਈ , ਪਿਉ-ਪੁੱਤ ਦੀ ਮੌਤ

ਫਗਵਾੜਾ ਹੋਸ਼ਿਆਰਪੁਰ ਰੋਡ ਉੱਤੇ ਪਿੰਡ ਜਗਜੀਤਪੁਰ ਨਜਦੀਕ ਇੱਕ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ ਜਿਸ ਕਾਰਨ ਚਾਰ ਸਾਲਾਂ ਬੱਚੇ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਬੱਚਾ ਬੰਸ਼ ਅਤੇ ਉਸ ਦਾ ਪਿਤਾ ਰਾਕੇਸ਼ ਕੁਮਾਰ ਨਿਵਾਸੀ ਬਾਬਾ ਦੀਪ ਸਿੰਘ ਨਗਰ ਭੁਲਾਰਾਈ ਰੋਡ ਫਗਵਾੜਾ ਵਜੋਂ ਹੋਈ ਹੈ।ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਅਤੇ ਉਸਦਾ ਪਰਿਵਾਰ ਜਿਸ ਵਿੱਚ ਕਿ ਉਨ੍ਹਾਂ ਦੀ ਪਤਨੀ ਦੋ ਬੱਚੇ ਅਤੇ ਇੱਕ ਰਿਸ਼ਤੇਦਾਰ ਮੌਜੂਦ ਸੀ ਹਿਮਾਚਲ ਦੇ ਬਿਲਾਸਪੁਰਤੋਂ ਵਾਪਸ ਆਪਣੀ ਗੱਡੀ ਵਿੱਚ ਫਗਵਾੜਾ ਦੀ ਵੱਲ ਆ ਰਹੇ ਸਨ ਕਿ ਜਗਜੀਤਪੁਰ ਫਗਵਾੜਾ ਹੋਸ਼ਿਆਰਪੁਰ ਰੋਡ ਉੱਤੇ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਗਈ ਅਤੇ ਦਰਖਤ ਨਾਲ ਟਕਰਾ ਗਈ ।ਮੌਕੇ ਉੱਤੇ ਹੀ ਉਨ੍ਹਾਂ ਦੇ 4 ਸਾਲ ਦੇ ਬੱਚੇ ਦੀ ਮੌਤ ਹੋ ਗਈ ਅਤੇ ਰਾਕੇਸ਼ ਕੁਮਾਰ ਦੀ ਮੌਤ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।

Share Button

Leave a Reply

Your email address will not be published. Required fields are marked *