Sat. Apr 20th, 2019

ਫਗਵਾੜਾ ਗੋਲੀਕਾਂਡ- ਸ਼ਿਵ ਸੈਨਾ ਨੇ ਆਰ.ਐਸ.ਅੈਸ ਅਤੇ ਭਾਜਪਾ ਉੱਤੇ ਉਗਲ ਚੁੱਕੀ

ਫਗਵਾੜਾ ਗੋਲੀਕਾਂਡ- ਸ਼ਿਵ ਸੈਨਾ ਨੇ ਆਰ.ਐਸ.ਅੈਸ ਅਤੇ ਭਾਜਪਾ ਉੱਤੇ ਉਗਲ ਚੁੱਕੀ

ਫਗਵਾੜਾ ਵਿੱਚ ਦੋ ਸੰਗਠਨਾਂ ਵਿਚਕਾਰ ਹੋਈ ਝੜਪ ਮਾਮਲੇ ਨੂੰ ਸ਼ਿਵ ਸੈਨਾ ਬੈਲ ਠਾਕਰੇ ਨੇ ਆਰਐਸਐਸ , ਭਾਜਪਾ ਅਤੇ ਹੋਰ ਹਿੰਦੂ ਸੰਗਠਨਾਂ ਨੂੰ ਜਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਹੈ ਕਿ ਇਹ ਮਾਮਲਾ ਹਿੰਦੂ ਅਤੇ ਦਲਿਤਾਂ ਵਿਚਕਾਰ ਫੁੱਟ ਪਾਉਣ ਦੀ ਸਾਜਿਸ ਸੀ । ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਦੇ ਪ੍ਰਧਾਨ ਯੋਗਰਾਜ ਸ਼ਰਮਾ ਨੇ ਕੀਤਾ ਹੈ।ਉਹਨਾਂ ਕਿਹਾ ਕਿ ਫਗਵਾੜਾ ਗੋਲੀਕਾਂਡ ਵਿੱਚਸਾਡੀ ਪਾਰਟੀ ਦਾ ਨੁਮਾਇੰਦਾ ਵੀ ਸ਼ਾਮਿਲ ਸੀ ਉਸ ਨੂੰ ਵੀ ਘਰੋਂ ਫੋਨ ਕਰਕੇ ਬੁਲਾਇਆ ਗਿਆ । ਯੋਗਰਾਜ ਸ਼ਰਮਾ ਨੇ ਕਿਹਾ ਕਿ ਇਸੇ ਘਟਨਾਂ ਸਬੰਧੀ ਅਸੀ ਇੱਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜੇਕਰ ਸਾਡੀ ਪਾਰਟੀ ਦਾ ਨੁਮਾਇਦਾ ਵੀ ਦੋਸ਼ੀ ਪਾਇਆ ਜਾਂਦਾ ਹੈ , ਉਸ ਖਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।ਯੋਗਰਾਜ ਸ਼ਰਮਾ ਨੇ ਕਿਹਾ ਕਿ ਫਗਵਾੜਾ ਗੋਲੀਕਾਂਡ ਗਿਣੀ ਮਿੱਥੀ ਸ਼ਾਜਿਸ ਸੀ , ਇਸ ਸਾਜਿਸ ਵਿੱਚ ਆਰਐਸਐਸ , ਭਾਜਪਾ ਅਤੇ ਹੋਰ ਜਾਅਲੀ ਸ਼ਿਵ ਸੈਨਾਵਾਂ ਦੇ ਲੋਕ ਸ਼ਾਮਿਲ ਸਨ। ਉਕਤ ਵਿਆਕਤੀਆਂ ਨੇ ਮਾਮਲੇ ਤੂਲ ਦਿੱਤਾ ਤੇ ਦੋ ਨੌਜਵਾਨਾਂ ਨੂੰ ਗੋਲੀਆਂ ਵੱਜੀਆਂ ਹਨ।
ਯੋਗਰਾਜ ਨੇ ਕਿਹਾ ਕਿ ਸ਼ਿਵ ਸੈਨਾਂ ਬਾਲ ਠਾਕਰੇ ਹੀ ਅਸਲ ਵਿੱਚ ਸਹੀ ਪਾਰਟੀ ਹੈ। ਬਾਕੀ ਸ਼ਿਵ ਸੈਨਾਵਾਂ ਸਰਕਾਰਾਂ ਦੇ ਕਹਿਣ ਤੇ ਚੱਲਦੀਆਂ ਹਨ । ਉਕਤ ਸ਼ੈਨਾਵਾਂ ਇੱਕ ਸੰਗਠਨ ਨੂੰ ਗਲਤ ਬੋਲ ਕੇ ਗੰਨਮੈਨ ਲੈ ਲੈਦੀਆਂ ਹਨ। ਯੋਗਰਾਜ ਸ਼ਰਮਾ ਨੇ ਕਿਹਾ ਕਿ ਸਾਡਾ ਦਲਿਤਾਂ ਅਤੇ ਸਿੱਖਾਂ ਨਾਲ ਕੋਈ ਝਗੜਾ ਨਹੀਂ ਹੈ।

Share Button

Leave a Reply

Your email address will not be published. Required fields are marked *

%d bloggers like this: