ਪੱਲਿਉਂ ਕੁੱਝ ਗੁਆ ਕੇ, ਹੋਰ ਨਵਾਂ ਮਿਲਦਾ ਹੈ 

ss1

ਪੱਲਿਉਂ ਕੁੱਝ ਗੁਆ ਕੇ, ਹੋਰ ਨਵਾਂ ਮਿਲਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਕੈਲੋ ਨੂੰ ਦਿੱਲੀ ਏਅਰਪੋਰਟ ਤੇ ਛੱਡਣ, ਉਸ ਦੇ ਮੰਮੀ-ਡੈਡੀ ਆਏ ਸਨ। ਕੈਲੋ ਦੀ ਮੰਮੀ ਸਾਰੇ ਰਸਤੇ ਕੈਲੋ ਨੂੰ ਨਸੀਅਤਾਂ ਦਿੰਦੀ ਆਈ। ਉਸ ਨੇ ਕੈਲੋ ਨੂੰ ਕਿਹਾ, “ ਧੀਏ ਸਿਆਣੀ ਬਣ ਕੇ ਰਹੀਂ। ਸਿਆਣੀਆਂ ਧੀਆਂ ਔਖੇ ਸਮੇਂ ਵੀ ਦਿਨ ਕਟੀ ਕਰਦੀਆਂ ਹਨ। ਤੇਰਾ ਸਹੁਰੇ ਘਰੋਂ ਕੋਈ ਉਲਾਭਾ ਨਾਂ ਆਵੇ। “ ਕੈਲੋ ਚੁਪ ਕਰਕੇ ਮਾਂ ਦੀਆਂ ਗੱਲਾਂ ਸੁਣ ਰਹੀ ਸੀ। ਮੰਮੀ-ਡੈਡੀ ਤੇ ਕੈਲੋ ਦੀਆਂ ਅੱਖਾਂ ਵਿੱਚ ਪਾਣੀ ਨੇ ਝੜੀ ਲਾਈ ਸੀ। ਮੰਮੀ-ਡੈਡੀ ਦਾ ਪਿਆਰ ਉਸ ਨੂੰ ਰੋਕ ਰਿਹਾ ਸੀ। ਮਾਪਿਆ ਨਾਲ ਮਜਬੂਰਨ ਮੋਹ ਤੋੜਨਾ ਪੈ ਰਿਹਾ ਸੀ। ਪੱਲਿਉਂ ਕੁੱਝ ਗੁਆ ਕੇ, ਹੋਰ ਨਵਾਂ ਮਿਲਦਾ ਹੈ। ਕੈਲੋ ਦੇ ਪੈਰ ਮੰਜ਼ਲ ਵੱਲ ਵੱਧ ਰਹੇ ਸਨ। ਕੈਲੋ ਨੇ ਸਮਾਨ ਰੱਖਣ ਵਾਲੀ ਰੇੜੀ ਉੱਤੇ ਹੈੱਡ ਬੈਗ ਤੇ ਦੋਨੇਂ ਅਟੈਚੀ ਰੱਖ ਲਏ ਸਨ। ਏਅਰਪੋਰਟ ਅੰਦਰ ਜਾਣ ਲਈ ਗੇਟ ਲੰਘ ਗਈ ਸੀ। ਸਮਾਨ ਕਾਂਊਟਰ ਤੇ ਜਮਾਂ ਕਰਾ ਕੇ, ਜਦੋਂ ਉਹ ਹੋਰ ਅੱਗੇ ਪਾਸਪੋਰਟ ਚੈੱਕ ਕਰਾਉਣ ਜਾਣ ਲੱਗੀ। ਉਸ ਨੇ ਪਿੱਛੇ ਮੁੜ ਕੇ, ਮੰਮੀ-ਡੈਡੀ ਨੂੰ ਦੇਖਿਆ। ਹੱਥ ਖੜ੍ਹਾ ਕਰਕੇ, ਅਲਵਿਦਾ ਕੀਤੀ। ਮੰਮੀ-ਡੈਡੀ, ਉਸ ਨੂੰ ਦੂਰ ਜਾਂਦੀ ਨੂੰ ਦੇਖਦੇ ਰਹੇ। ਆਖ਼ਰ ਉਹ ਦਿਸਣੋਂ ਹੱਟ ਗਈ। ਮੰਮੀ-ਡੈਡੀ ਦਿੱਲੀ ਦੇ ਸਫ਼ਰ ਵਿੱਚ ਥੱਕੇ ਹਾਰੇ ਹੋਏ ਆ ਕੇ, ਆਪਦੀ ਕਾਰ ਵਿੱਚ ਬੈਠ ਗਏ। ਦਿਨ ਚੜ੍ਹਨ ਦੀ ਉਡੀਕ ਕਰਨ ਲੱਗੇ। ਰਾਤ ਨੂੰ ਗੱਡੀ ਚਲਾਉਣ ਵਿੱਚ ਵੱਧ ਖ਼ਤਰਾ ਹੁੰਦਾ ਹੈ। ਕੈਲੋ ਦਾ ਜਹਾਜ਼ ਰਾਤ ਦੇ ਇੱਕ ਵਜੇ ਉੱਡ ਗਿਆ ਸੀ। ਹੋਸਟਸ ਘੰਟੇ ਪਿੱਛੋਂ ਹੀ ਖਾਣ-ਪੀਣ ਲਈ ਲੈ ਆਈਆਂ। ਕੈਲੋ ਚਾਹ ਪੀ ਕੇ ਸੌਂ ਗਈ ਸੀ। ਉਸ ਦੀ ਅੱਖ ਉਦੋਂ ਖੁੱਲ੍ਹੀ, ਜਦੋਂ ਹੋਸਟਸ ਫਿਰ ਖਾਣਾ ਲੈ ਕੇ ਆ ਗਈ। ਗਰਮ ਚਿਕਨ ਚਾਵਲਾਂ ਨਾਲ ਮਾਸਾਹਾਰੀ ਖਾਣਾ ਲੋਕਾਂ ਨੂੰ ਦਿੱਤਾ ਜਾ ਰਿਹਾ ਸੀ। ਕੈਲੋ ਦਾ ਖਾਣਾ ਵੈਜੀ ਸੀ। ਮਟਰਾਂ ਦੇ ਨਾਲ ਚੌਲ ਉਬਾਲੇ ਹੋਏ ਸਨ। ਇੱਕ ਬਰੈੱਡ ਦਾ ਪੀਸ ਤੇ ਚਾਹ ਜੂਸ ਸੀ। ਵਿਸਕੀ, ਬੀਅਰ ਵੀ ਵਰਤਾਈ ਜਾ ਰਹੀ ਸੀ। ਹੋਸਟਸ ਤੋਂ ਕਈ ਤਾਂ ਬਾਰ-ਬਾਰ ਨਸ਼ਾ ਹੀ ਮੰਗੀ ਜਾ ਰਹੇ ਸਨ। ਨਾਲੇ ਸੇਵਾ, ਨਾਲੇ ਫਲੀਆਂ। ਕਈ ਮਚਲੇ ਹੋਏ ਬੰਦੇ ਜਾਣ ਬੁੱਝ ਕੇ, ਹੋਸਟਸ ਦੇ ਹੱਥ ਨਾਲ ਹੱਥ ਛੂ ਰਹੇ ਸਨ। ਇੰਗਲੈਂਡ ਆ ਕੇ ਜਹਾਜ਼ ਬਦਲਣਾ ਸੀ। ਉੱਥੇ ਚਾਰ ਘੰਟੇ ਦੀ ਸਟੇ ਸੀ। ਉੱਥੇ ਵੀ ਵੀਜ਼ਾ ਪਾਸਪੋਰਟ ਚੈੱਕ ਕੀਤੇ ਗਏ ਸਨ। ਸਾਰਾ ਸਮਾਂ ਇਧਰੋਂ-ਉਧਰ ਭੱਜ ਨੱਠ ਵਿੱਚ ਨਿਕਲ ਗਿਆ। ਸਾਰੇ ਮੁਸਾਫ਼ਰ ਬਹੁਤ ਥੱਕ ਗਏ ਸਨ। ਕੈਲੋ ਕੈਲਗਰੀ ਕੈਲਗਰੀ ਆਉਣ ਵਾਲੇ ਜਹਾਜ਼ ਵਿੱਚ ਬੈਠ ਗਈ ਸੀ। ਬਹੁਤੇ ਮੁਸਾਫ਼ਰ ਸੌ ਗਏ ਸਨ। ਕਈ ਮੁਸਾਫ਼ਰ ਬਾਥਰੂਮ ਆਉਂਦੇ ਜਾਂਦੇ ਸਨ। ਹੋਸਟਸ ਖਾਣ-ਪੀਣ ਦਾ ਸਮਾਨ ਦਿੰਦੀਆਂ ਹੋਈਆਂ ਤੁਰੀਆਂ, ਫਿਰਦੀਆਂ ਸਨ। ਜਹਾਜ਼ ਆਪਦੀ ਮੰਜ਼ਲ ਵੱਲ ਸਮੁੰਦਰਾਂ ਨੂੰ ਪਾਰ ਕਰਦਾ ਜਾ ਰਿਹਾ ਸੀ। ਪਾਇਲਟ ਦੇ ਹੱਥ ਵਿੱਚ 400 ਬੰਦੇ ਦੀ ਜਾਨ ਸੀ। ਜੇ ਕਿਤੇ ਮਾੜਾ ਸਮਾਂ ਆ ਜਾਵੇ। ਪਾਇਲਟ ਦੇ ਵੀ ਕੁੱਝ ਬੱਸ ਨਹੀਂ ਰਹਿੰਦਾ। ਕੈਲੋ ਦਾ ਜਹਾਜ਼ ਕੈਲਗਰੀ ਪਹੁੰਚ ਗਿਆ ਸੀ। ਪ੍ਰੇਮ ਦੇ ਨਾਲ ਉਸ ਦੇ ਮੰਮੀ-ਡੈਡੀ ਵੀ ਕੈਲੋ ਨੂੰ ਲੈਣ ਆਏ ਸਨ। ਹੋਰ ਵੀ ਲੋਕ ਆਪਣਿਆਂ ਨੂੰ ਮਿਲ ਕੇ ਖ਼ੁਸ਼ ਹੋ ਰਹੇ ਸਨ। ਏਅਰਪੋਰਟ ਉੱਤੇ ਸੈਂਕੜੇ ਲੋਕ ਹੋਣ ਨਾਲ ਵੀ ਅਜੀਬ ਸ਼ਾਂਤੀ ਸੀ। ਸਾਰੇ ਕਿਸੇ ਖ਼ਾਸ ਮਕਸਦ ਨਾਲ ਜੁੜੇ ਹੋਏ ਸਨ। ਜਦੋਂ ਲੋੜ ਹੁੰਦੀ ਹੈ। ਬੰਦੇ ਹਰ ਬੰਦਸ਼, ਕਾਨੂੰਨ ਮੰਨਦੇ ਹੈ। ਏਅਰਪੋਰਟ ਦੇ ਬਾਹਰ ਵੀ ਇਕਾਂਤ ਹੀ ਦਿਸਦਾ ਸੀ। ਕੋਈ ਬਹੁਤੀਆਂ ਕਾਰਾਂ, ਬੱਸਾਂ, ਟੈਕਸੀਆਂ ਨਹੀਂ ਸਨ। ਗਿਣਤੀ ਦੀਆਂ ਗੱਡੀਆਂ ਸਨ। ਕੈਲੋ ਘਰ ਆ ਗਈ ਸੀ। ਦੋ ਕਮਰਿਆਂ ਦਾ ਘਰ ਚਾਰ ਜਾਣਿਆਂ ਦੇ ਹੁੰਦਿਆਂ ਵੀ ਖ਼ਾਲੀ ਲੱਗਦਾ ਸੀ। ਉਨ੍ਹਾਂ ਵਿੱਚ ਕੋਈ ਖ਼ਾਸ ਗੱਲ-ਬਾਤ ਨਹੀਂ ਹੋ ਰਹੀ ਸੀ। ਕੈਲੋ ਨੂੰ ਲੱਗਾ ਉਹ ਕਿਸੇ ਗ਼ਲਤ ਘਰ ਆ ਗਈ ਹੈ। ਥਕੇਵਾਂ ਹੋਣ ਨਾਲ ਕੈਲੋ ਦੀ ਭੁੱਖ ਮਰ ਗਈ ਸੀ। ਅਣਨਿਦਰੇ ਕਰਕੇ ਦਿਲ ਘਿਰਨ ਕਰਕੇ, ਕੱਚਾ-ਕੱਚਾ ਹੋ ਰਿਹਾ ਸੀ। ਉਸ ਨੇ ਥੋੜ੍ਹੀ ਜਿਹੀ ਰੋਟੀ ਖਾਂਦੀ। ਘਰ ਵਿਚੋਂ ਸ਼ਰਾਬ ਦੀ ਮਹਿਕ ਸਿਰ ਨੂੰ ਚੜ੍ਹ ਰਹੀ ਸੀ। ਪ੍ਰੇਮ ਤੇ ਉਸ ਦਾ ਡੈਡੀ ਸ਼ਰਾਬੀ ਹੋ ਗਏ ਸੀ। ਫਿਰ ਵੀ ਪ੍ਰੇਮ ਨੂੰ ਯਾਦ ਸੀ। ਕੈਲੋ ਉਸ ਦੀ ਪਤਨੀ ਹੈ। ਉਸ ਨੇ ਜਿਸ ਕੰਮ ਲਈ ਇਹ ਔਰਤ ਲੈ ਕੇ ਆਦੀ ਹੈ। ਪ੍ਰੇਮ ਸੋਚ ਰਿਹਾ ਸੀ। ਰਾਤ ਕਿਤੇ ਐਵੇਂ ਨਾਂ ਨਿਕਲ ਨਾਂ ਜਾਏ। ਕੈਲੋ ਸੋਫ਼ੇ ਉੱਤੇ ਅੱਖਾਂ ਮਿਚੀ ਬੈਠੀ ਸੀ। ਪ੍ਰੇਮ ਨੇ ਕਿਹਾ, “ ਮੇਰੇ ਲਈ ਕੀ ਤੋਹਫ਼ਾ ਲੈ ਕੇ ਆਈ ਹੈ? “ ਕੈਲੋ ਰੂਮ ਵਿੱਚ ਜਾ ਕੇ ਅਟੈਚੀ ਖੌਲਣ ਲੱਗ ਗਈ। ਉਸ ਨੇ ਕਿਹਾ, “ ਤੁਹਾਡੇ ਵਾਸਤੇ ਮੈਂ ਕੱਪੜੇ ਤੇ ਹੋਰ ਸਮਾਨ ਲੈ ਕੇ ਆਈ ਹਾਂ। ਹੁਣੇ ਦੇ ਦਿੰਦੀ ਹਾਂ। “ ਪ੍ਰੇਮ ਨੇ ਉਸ ਨੂੰ ਬਾਂਹਾਂ ਤੋਂ ਫੜਕੇ, ਆਪਦੇ ਕੋਲ ਖਿੱਚ ਲਿਆ। “ ਮੇਰੇ ਲਈ ਤੂੰ ਹੀ ਬਹੁਤ ਵੱਡੀ ਗਿਫ਼ਟ ਹੈਂ। “ “ ਪ੍ਰੇਮ ਮੈਨੂੰ ਛੱਡ ਦੇ ਮੈਨੂੰ ਬਹੁਤ ਨੀਂਦ ਆਉਂਦੀ ਹੈ। ਮੈਂ ਬਹੁਤ ਥੱਕ ਗਈ ਹਾਂ। “ “ ਮੇਰੀ ਨੀਂਦ ਤੂੰ ਉਡਾ ਦਿੱਤੀ ਹੈ। ਤੈਨੂੰ ਚੈਨ ਨਾਲ ਕਿਵੇਂ ਸੌਣ ਦੇਵਾਂ? “ ਕੈਲੋ ਉਸ ਨੂੰ ਮਨਾਂ ਕਰ ਰਹੀ ਸੀ। ਫਿਰ ਵੀ ਪ੍ਰੇਮ ਕੈਲੋ ਉੱਤੇ ਇਸ ਤਰਾਂ ਝਪਟਿਆ। ਜਿਵੇਂ ਬਿੱਲੀ ਕਬੂਤਰ ਨੂੰ ਦਬੋਚ ਲੈਂਦੀ ਹੈ। ਉਹ ਆਪਦੀ ਕਸਰ ਕੱਢਦਾ ਰਿਹਾ। ਕੋਲੇ ਚਾਹੁੰਦੀ ਹੋਈ ਵੀ ਊਚੀ ਆਵਾਜ਼ ਨਹੀਂ ਕੱਢ ਸਕੀ। ਥਕੇਵੇਂ ਨਾਲ ਸਰੀਰ ਪਹਿਲਾਂ ਹੀ ਟੁੱਟ ਰਿਹਾ ਸੀ|
Share Button

Leave a Reply

Your email address will not be published. Required fields are marked *