Thu. May 23rd, 2019

‘ਪੱਲਾ ਫ਼ੜਲੋ ਸ਼ੇਰਾਂ ਵਾਲੀ ਦਾ’ ਭੇਟਾਂ ਦੀ ਐਲਬਮ ਲੈਕੇ ਹਾਜ਼ਰ ਹੈ ਗਾਇਕ ਸੁਖਚੈਨ ਸਾਦਿਕ

‘ਪੱਲਾ ਫ਼ੜਲੋ ਸ਼ੇਰਾਂ ਵਾਲੀ ਦਾ’ ਭੇਟਾਂ ਦੀ ਐਲਬਮ ਲੈਕੇ ਹਾਜ਼ਰ ਹੈ ਗਾਇਕ ਸੁਖਚੈਨ ਸਾਦਿਕ

photoਸਾਦਿਕ, 18 ਅਕਤੂਬਰ (ਗੁਲਜ਼ਾਰ ਮਦੀਨਾ)-ਧਾਰਮਿਕ ਭੇਟਾਂ ਗਿਣੇਸ, ਸ਼ੰਕਰ, ਇੱਕ ਵੀਰ ਦੀ ਖਾਤਰ, ਰੰਗ ਦੇ ਦੁੱਪਟਾ ਵਰਗੀਆਂ ਆਦਿ ਭੇਟਾਂ ਦੀ ਸਫ਼ਲਤਾ ਤੋਂ ਬਾਅਦ ਅਤੇ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਆਪਣੀ ਖੂਬਸੂਰਤ ਅਵਾਜ਼ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਜਗਾ ਬਣਾਉਣ ਵਾਲਾ ਗਾਇਕ ਸੁਖਚੈਨ ਸਾਦਿਕ ਇੰਨੀ ਦਿਨੀਂ ਆਪਣੀ ਬਿਲਕੁਲ ਨਵੀਂ ਐਲਬਮ ‘ਪੱਲਾ ਫ਼ੜਲੋ ਸ਼ੇਰਾਂ ਵਾਲੀ ਦਾ’ ਲੈਕੇ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋਇਆ ਹੈ। ਇਸ ਸੰਬੰਧੀ ਗੱਲਬਾਤ ਦੌਰਾਨ ਗਾਇਕ ਸੁਖਚੈਨ ਸਾਦਿਕ ਨੇ ਦੱਸਿਆ ਕੇ ਇਸ ਐਲਬਮ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਦਿਲਜੀਤ ਫ਼ਰੀਦਕੋਟ ਨੇ ਰਸ਼ਭਰੀਆਂ ਧੁਨਾਂ ਵਜਾਕੇ ਤਿਆਰ ਕੀਤਾ ਹੈ। ਉਨਾਂ ਅੱਗੇ ਕਿਹਾ ਕੇ ਵਾਇਟ ਗੋਲਡ ਕੰਪਨੀ ਵੱਲੋਂ ਇਸ ਐਲਬਮ ਨੂੰ ਪੇਸ਼ ਕੀਤਾ ਹੈ, ਜਿਸਦੇ ਪੇਸ਼ਕਾਰ ਹਰਪਾਲ ਕਲੀਪੁਰ ਹਨ। ਉਨਾਂ ਦੱਸਿਆ ਕਿ ਮੇਰੀਆਂ ਪਹਿਲਾ ਮਾਰਕੀਟ ਵਿੱਚ ਚੱਲ ਰਹੀਆਂ ਭੇਟਾਂ ਨੂੰ ਯੂ-ਟਿਊਬ ਅਤੇ ਸ਼ੋਸ਼ਲ ਸਾਇਟਾਂ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕੇ ਕੁਝ ਹੀ ਦਿਨਾਂ ਬਾਅਦ ਆਉਣ ਵਾਲੀਆਂ ਭੇਟਾਂ ਮਾਂ ਦਾ ਜਗਰਾਤਾ, ਮਾਂ ਕਾਲਕਾ, ਇੱਕ ਲਾਲ ਤੂੰ ਦੇਦੇ ਮਾਂ ਆਦਿ ਦਰਸ਼ਕਾਂ ਦੇ ਸਨਮੁੱਖ ਕਰ ਰਹੇ ਹਾਂ। ਉਨਾਂ ਆਸ ਪ੍ਰਗਟਾਈ ਹੈ ਕੇ ਜਿਸ ਤਰਾਂ ਸਰੋਤਿਆਂ ਨੇ ਪਹਿਲਾ ਆਈਆਂ ਭੇਟਾਂ ਨੂੰ ਰੱਜਵਾਂ ਪਿਆਰ ਦੇ ਕੇ ਨਿਵਾਜ਼ਿਆ ਹੈ ਉਸੇ ਤਰਾਂ ਇਸ ਨਵੀਂ ਐਲਬਮ ‘ਪੱਲਾ ਫ਼ੜਲੋ ਸ਼ੇਰਾਂ ਵਾਲੀ ਦਾ’ ਨੂੰ ਵੀ ਬੇਹੱਦ ਪਿਆਰ ਮਿਲੇਗਾ।

Leave a Reply

Your email address will not be published. Required fields are marked *

%d bloggers like this: